ਕੋਲਕਾਤਾ (ਭਾਸ਼ਾ) -ਇੰਜੀਨੀਅਰਿੰਗ ਐਕਸਪੋਰਟ ਪ੍ਰੋਮੋਸ਼ਨ ਕੌਂਸਲ (ਈ. ਈ. ਪੀ. ਸੀ.) ਨੇ 'ਕੋਵਿਡ-19' ਸੰਕਟ ਦੌਰਾਨ ਸਰਕਾਰ ਤੋਂ ਬਰਾਮਦਕਾਰਾਂ ਲਈ ਪੈਕੇਜ ਦੀ ਮੰਗ ਕੀਤੀ ਹੈ। ਕੌਂਸਲ ਦਾ ਕਹਿਣਾ ਹੈ ਕਿ ਇਸ ਮਹਾਮਾਰੀ ਕਾਰਣ ਬਰਾਮਦਕਾਰ ਬੁਰੀ ਤਰ੍ਹਾਂ ਪ੍ਰਭਾਵਿਤ ਹੋਏ ਹਨ। ਨਾਲ ਹੀ ਬਰਾਮਦ 'ਚ ਵੀ ਲਗਾਤਾਰ ਗਿਰਾਵਟ ਆ ਰਹੀ ਹੈ। ਅਪ੍ਰੈਲ 'ਚ ਦੇਸ਼ ਦੀ ਬਰਾਮਦ ਰਿਕਾਰਡ 60.28 ਫੀਸਦੀ ਦੀ ਗਿਰਾਵਟ ਨਾਲ 10.36 ਅਰਬ ਡਾਲਰ ਰਹਿ ਗਿਆ। ਕੋਰੋਨਾ ਵਾਇਰਸ ਕਾਰਣ ਲਾਗੂ ਲਾਕਡਾਊਨ ਨਾਲ ਬਰਾਮਦ ਪ੍ਰਭਾਵਿਤ ਹੋਈ ਹੈ।
ਸ਼ੁੱਕਰਵਾਰ ਨੂੰ ਜਾਰੀ ਅੰਕੜਿਆਂ 'ਚ ਇਹ ਜਾਣਕਾਰੀ ਦਿੱਤੀ ਗਈ। ਇਸ ਦੌਰਾਨ ਇੰਜੀਨੀਅਰਿੰਗ ਬਰਾਮਦ 'ਚ 65 ਫੀਸਦੀ ਦੀ ਗਿਰਾਵਟ ਆਈ। ਈ. ਈ. ਪੀ. ਸੀ. ਦੇ ਕਾਰਜਕਾਰੀ ਨਿਰਦੇਸ਼ਕ ਸੁਰੰਜਨ ਗੁਪਤਾ ਨੇ ਇਕ ਪ੍ਰੈੱਸਕਾਨਫਰੰਸ ਦੌਰਾਨ ਕਿਹਾ ਕਿ ਅਜੇ ਤਕ ਸਰਕਾਰ ਨੇ ਅਰਥਵਿਵਸਥਾ ਦੇ ਕੁਝ ਖੇਤਰਾਂ ਲਈ ਉਪਾਅ ਦਾ ਐਲਾਨ ਕੀਤਾ ਹੈ ਪਰ ਇਸ ਚੁਣੌਤੀ ਭਰੇ ਸਮੇਂ 'ਚ ਸਰਕਾਰ ਨੂੰ ਬਰਾਮਦਕਾਰਾਂ ਲਈ ਵੀ ਪੈਕੇਜ ਲਿਆਉਣਾ ਚਾਹੀਦਾ ਹੈ। ਉਨ੍ਹਾਂ ਕਿਹਾ ਕਿ ਬਰਾਮਦਕਾਰਾਂ ਨੇ ਪਹਿਲਾਂ ਹੀ ਸਰਕਾਰ ਨੂੰ ਇਹ ਜਾਣਕਾਰੀ ਦੇ ਦਿੱਤੀ ਹੈ ਕਿ ਇਸ ਸੰਕਟ ਕਾਰਣ ਉਨ੍ਹਾਂ ਦੇ ਆਰਡਰ ਰੱਦ ਹੋ ਰਹੇ ਹਨ ।
ਗੁਪਤਾ ਨੇ ਕਿਹਾ ਕਿ ਬਰਾਮਦਕਾਰਾਂ 'ਤੇ ਭਵਿੱਖ ਦੇ ਆਰਡਰਾਂ 'ਤੇ ਛੋਟ ਦੇਣ ਲਈ ਦਬਾਅ ਪਾਇਆ ਜਾ ਰਿਹਾ ਹੈ। ਉਨ੍ਹਾਂ ਨੇ ਕਿਹਾ ਕਿ ਅਸੀਂ ਸਰਕਾਰ ਦਾ ਧਿਆਨ ਇਸ ਵੱਲ ਵੀ ਖਿੱਚਣਾ ਚਾਹੁੰਦੇ ਹਾਂ ਕਿ ਚੀਨ 'ਚ ਤਕਨਾਲੋਜੀ ਉਤਪਾਦਨ ਫਿਰ ਤੇਜ਼ੀ ਫੜਨ ਲੱਗਿਆ ਹੈ। ਉਨ੍ਹਾਂ ਨੇ ਕਿਹਾ ਕਿ ਸਰਕਾਰ ਨੂੰ ਬਰਾਮਦਕਾਰਾਂ ਨੂੰ ਸਸਤੀ ਦਰ 'ਤੇ ਕਾਰਜ਼ਸੀਲ ਪੂੰਜੀ ਉਪਲੱਬਧ ਕਰਵਾਉਣੀ ਚਾਹੀਦੀ ਹੈ।
ਅਮਰੀਕਾ ਨੇ ਹੁਵਾਵੇਈ 'ਤੇ ਲਾਈ ਨਵੀਂ ਰੋਕ
NEXT STORY