ਨਵੀਂ ਦਿੱਲੀ : ਮੇਕ ਇਨ ਇੰਡੀਆ ਮੁਹਿੰਮ ਦੇ ਕਾਰਨ ਅੱਜ ਦੇਸ਼ ਦੀਆਂ ਜ਼ਿਆਦਾਤਰ ਸਮਾਰਟਫੋਨ ਕੰਪਨੀਆਂ ਆਪਣੇ ਡਿਵਾਈਸ ਬਣਾ ਰਹੀਆਂ ਹਨ। ਇਨ੍ਹਾਂ 'ਚੋਂ ਇਕ ਐਪਲ ਹੈ, ਜਿਸ ਨੇ ਮਈ ਮਹੀਨੇ 'ਚ ਆਈਫੋਨ ਐਕਸਪੋਰਟ ਦਾ ਨਵਾਂ ਰਿਕਾਰਡ ਕਾਇਮ ਕੀਤਾ ਹੈ। ਕੰਪਨੀ ਨੇ ਇਕ ਮਹੀਨੇ 'ਚ 10,000 ਕਰੋੜ ਰੁਪਏ ਦੇ ਆਈਫੋਨ ਬਰਾਮਦ ਕੀਤੇ ਹਨ। ਇਸ ਦੇ ਨਾਲ ਹੁਣ ਭਾਰਤ ਵਿੱਚ ਸਮਾਰਟਫ਼ੋਨ ਦਾ ਕੁੱਲ ਨਿਰਯਾਤ ਅੰਕੜਾ 12 ਹਜ਼ਾਰ ਕਰੋੜ ਤੱਕ ਪਹੁੰਚ ਗਿਆ ਹੈ।
ਇਹ ਵੀ ਪੜ੍ਹੋ: ਸਸਤਾ ਸੋਨਾ ਖ਼ਰੀਦਣ ਦਾ ਸੁਨਹਿਰੀ ਮੌਕਾ, ਅੱਜ ਤੋਂ ਸ਼ੁਰੂ ਹੋਵੇਗੀ ਗੋਲਡ ਬਾਂਡ ਦੀ ਵਿਕਰੀ
ਆਈਫੋਨ ਦੀ ਬਰਾਮਦ ਵਧੀ
ਇਕ ਰਿਪੋਰਟ ਮੁਤਾਬਕ ਐਪਲ ਨੇ ਪਿਛਲੇ ਸਾਲ ਦੇ ਮੁਕਾਬਲੇ ਇਸ ਸਾਲ ਅਪ੍ਰੈਲ ਅਤੇ ਮਈ 'ਚ ਭਾਰਤ ਤੋਂ 20 ਹਜ਼ਾਰ ਕਰੋੜ ਰੁਪਏ ਤੋਂ ਜ਼ਿਆਦਾ ਦੇ ਆਈਫੋਨ ਬਰਾਮਦ ਕੀਤੇ ਹਨ। ਆਈਫੋਨ ਦੀ ਬਰਾਮਦ ਚਾਰ ਗੁਣਾ ਵਧ ਗਈ ਹੈ। ਭਾਰਤ ਤੋਂ ਨਿਰਯਾਤ ਕੀਤੇ ਗਏ ਫੋਨਾਂ ਦਾ 80 ਫੀਸਦੀ ਹਿੱਸਾ ਆਈਫੋਨ ਦਾ ਹੈ। ਇਸ ਤੋਂ ਬਾਅਦ ਕੋਰੀਆਈ ਬ੍ਰਾਂਡ ਸੈਮਸੰਗ ਦਾ ਨਾਂ ਆਉਂਦਾ ਹੈ।
ਇਹ ਵੀ ਪੜ੍ਹੋ: ਜੀ-20 ਨਾਲ ਹੋਟਲ ਇੰਡਸਟਰੀ ਦੀ ਹੋਣ ਵਾਲੀ ਹੈ ਚਾਂਦੀ, 850 ਕਰੋੜ ਰੁਪਏ ਦੀ ਬੰਪਰ ਕਮਾਈ ਦੀ ਉਮੀਦ
ਰਿਪੋਰਟ 'ਚ ਅੱਗੇ ਦੱਸਿਆ ਗਿਆ ਹੈ ਕਿ ਚੀਨ ਅਤੇ ਅਮਰੀਕਾ ਵਿਚਾਲੇ ਚੱਲ ਰਹੇ ਟਕਰਾਅ ਕਾਰਨ ਐਪਲ ਦਾ ਰੁਖ ਭਾਰਤ ਵੱਲ ਹੋ ਗਿਆ ਹੈ। ਮਾਹਿਰਾਂ ਦਾ ਦਾਅਵਾ ਹੈ ਕਿ ਕੰਪਨੀ ਚੀਨ 'ਤੇ ਆਪਣੀ ਨਿਰਭਰਤਾ ਨੂੰ ਖਤਮ ਕਰਨ ਲਈ ਸਾਲ 2025 ਤੱਕ ਭਾਰਤ 'ਚ 25 ਫੀਸਦੀ ਨਿਰਮਾਣ ਕਰਨ ਦੀ ਯੋਜਨਾ ਬਣਾ ਰਹੀ ਹੈ। ਦੱਸ ਦੇਈਏ ਕਿ ਦੇਸ਼ 'ਚ ਮੌਜੂਦਾ ਸਮੇਂ 'ਚ ਸਿਰਫ 5 ਤੋਂ 7 ਫੀਸਦੀ ਆਈਫੋਨ ਹੀ ਬਣਦੇ ਹਨ।
ਭਾਰਤ ਤੋਂ ਇਨ੍ਹਾਂ ਦੇਸ਼ਾਂ ਵਿੱਚ ਨਿਰਯਾਤ ਕੀਤਾ ਜਾਂਦਾ ਹੈ ਆਈਫੋਨ
ਐਪਲ ਇਸ ਸਮੇਂ ਭਾਰਤ ਤੋਂ ਯੂਕੇ, ਇਟਲੀ, ਫਰਾਂਸ, ਮੱਧ ਪੂਰਬ, ਜਾਪਾਨ, ਰੂਸ ਅਤੇ ਜਰਮਨੀ ਵਰਗੇ ਦੇਸ਼ਾਂ ਨੂੰ ਆਈਫੋਨ ਨਿਰਯਾਤ ਕਰਦਾ ਹੈ।
ਇਹ ਵੀ ਪੜ੍ਹੋ: SBI ਨੇ ਵਿੱਤ ਮੰਤਰੀ ਨੂੰ ਸੌਂਪਿਆ 5740 ਕਰੋੜ ਰੁਪਏ ਦਾ ਡਿਵਿਡੈਂਡ ਚੈੱਕ, ਅੱਜ ਤੱਕ ਦਾ ਰਿਕਾਰਡ ਲਾਭਅੰਸ਼
ਨੋਟ - ਇਸ ਖ਼ਬਰ ਬਾਰੇ ਆਪਣੇ ਵਿਚਾਰ ਕੁਮੈਂਟ ਬਾਕਸ ਵਿਚ ਜ਼ਰੂਰ ਸਾਂਝੇ ਕਰੋ।
Pak ਦੇ ਅਰਥਚਾਰੇ ਨੂੰ ਵੱਡਾ ਝਟਕਾ, 11 ਮਹੀਨਿਆਂ 'ਚ ਹੋਇਆ 7.15 ਬਿਲੀਅਨ ਡਾਲਰ ਦਾ ਨੁਕਸਾਨ
NEXT STORY