ਨਵੀਂ ਦਿੱਲੀ - ਭਾਰਤੀ ਰਿਜ਼ਰਵ ਬੈਂਕ (ਆਰ.ਬੀ.ਆਈ.) ਵੱਲੋਂ 2,000 ਰੁਪਏ ਦੇ ਨੋਟਾਂ ਨੂੰ ਸਰਕੂਲੇਸ਼ਨ ਤੋਂ ਹਟਾਏ ਜਾਣ ਦਾ ਅਸਰ ਨਜ਼ਰ ਆਉਣ ਲੱਗਾ ਹੈ। ਤੁਹਾਨੂੰ ਦੱਸ ਦੇਈਏ ਕਿ ਸੈਂਟਰਲ ਬੈਂਕ ਨੇ 19 ਮਈ 2023 ਨੂੰ 2,000 ਰੁਪਏ ਦੇ ਬੈਂਕ ਨੋਟਾਂ ਨੂੰ ਪ੍ਰਚਲਨ ਤੋਂ ਵਾਪਸ ਲੈਣ ਦਾ ਐਲਾਨ ਕੀਤਾ ਸੀ। ਹੁਣ ਆਰਬੀਆਈ ਨੇ ਇਸ ਦੇ ਚੰਗੇ ਲਾਭਾਂ ਦੀ ਗਿਣਤੀ ਕੀਤੀ ਹੈ। ਆਰਬੀਆਈ ਦੇ ਅੰਕੜਿਆਂ ਅਨੁਸਾਰ 9 ਫਰਵਰੀ ਨੂੰ ਖਤਮ ਹੋਏ ਹਫਤੇ ਵਿੱਚ ਸਰਕੂਲੇਸ਼ਨ ਵਿੱਚ ਮੁਦਰਾ ਦੀ ਵਾਧਾ ਦਰ ਇੱਕ ਸਾਲ ਪਹਿਲਾਂ 8.2 ਪ੍ਰਤੀਸ਼ਤ ਤੋਂ ਘੱਟ ਕੇ 3.7 ਪ੍ਰਤੀਸ਼ਤ ਰਹਿ ਗਈ।
ਇਹ ਵੀ ਪੜ੍ਹੋ : ਪਬਲਿਕ ਟਰਾਂਸਪੋਰਟ 'ਤੇ ਸਫ਼ਰ ਕਰਨਾ ਹੁਣ ਹੋਵੇਗਾ ਹੋਰ ਵੀ ਆਸਾਨ, RBI ਨੇ ਦਿੱਤੀ ਵੱਡੀ ਰਾਹਤ
ਕਰੰਸੀ ਇਨ ਸਰਕੂਲੇਸ਼ਨ (CIC) ਤੋਂ ਭਾਵ ਸਰਕੂਲੇਸ਼ਨ ਵਿੱਚ ਮੌਜੂਦ ਨੋਟਾਂ ਅਤੇ ਸਿੱਕਿਆਂ ਤੋਂ ਹੈ। ਇਸ ਦੇ ਨਾਲ ਹੀ ਜਨਤਾ ਕੋਲ ਮੌਜੂਦ ਮੁਦਰਾ ਤੋਂ ਭਾਵ ਬੈਂਕਾਂ ਵਿੱਚ ਜਮ੍ਹਾ ਨਕਦੀ ਨੂੰ ਘਟਾ ਕੇ ਪ੍ਰਚਲਨ ਵਿੱਚ ਮੌਜੂਦਾ ਨੋਟਾਂ ਅਤੇ ਸਿੱਕਿਆਂ ਤੋਂ ਹੁੰਦਾ ਹੈ।
ਬੈਂਕਾਂ ਵਿੱਚ ਵਧੀ ਜਮ੍ਹਾਂ ਰਕਮ
ਆਰਬੀਆਈ ਅਨੁਸਾਰ ਜਨਵਰੀ ਵਿੱਚ ਵਪਾਰਕ ਬੈਂਕਾਂ ਵਿੱਚ ਜਮ੍ਹਾਂ ਰਕਮਾਂ ਵਿੱਚ ਦੋਹਰੇ ਅੰਕਾਂ ਦਾ ਵਾਧਾ ਹੋਇਆ ਹੈ। ਇਸ ਦਾ ਕਾਰਨ 2,000 ਰੁਪਏ ਦੇ ਨੋਟਾਂ ਨੂੰ ਬੰਦ ਕਰਨਾ ਵੀ ਹੈ। ਕੇਂਦਰੀ ਬੈਂਕ ਦੇ ਅੰਕੜਿਆਂ ਅਨੁਸਾਰ, ਰਿਜ਼ਰਵ ਕਰੰਸੀ (ਆਰਐਮ) ਦੀ ਵਾਧਾ ਦਰ 9 ਫਰਵਰੀ, 2024 ਨੂੰ ਘਟਾ ਕੇ 5.8 ਪ੍ਰਤੀਸ਼ਤ ਹੋ ਗਈ, ਜੋ ਇੱਕ ਸਾਲ ਪਹਿਲਾਂ 11.2 ਪ੍ਰਤੀਸ਼ਤ ਸੀ। RM ਵਿੱਚ CIC ਤੋਂ ਇਲਾਵਾ ਕੇਂਦਰੀ ਬੈਂਕ ਵਿੱਚ ਬੈਂਕਾਂ ਦੀ ਜਮ੍ਹਾਂ ਰਕਮ ਅਤੇ ਹੋਰ ਜਮ੍ਹਾਂ ਸ਼ਾਮਲ ਹਨ। ਆਰਬੀਆਈ ਅਨੁਸਾਰ, RM ਦੇ ਸਭ ਤੋਂ ਵੱਡੇ ਹਿੱਸੇ, CIC ਦੀ ਵਿਕਾਸ ਦਰ ਇੱਕ ਸਾਲ ਪਹਿਲਾਂ 8.2 ਪ੍ਰਤੀਸ਼ਤ ਤੋਂ ਘੱਟ ਕੇ 3.7 ਪ੍ਰਤੀਸ਼ਤ ਹੋ ਗਈ ਹੈ। ਇਸ ਦਾ ਕਾਰਨ ਸਪੱਸ਼ਟ ਰੂਪ ਨਾਲ 2 ਹਜ਼ਾਰ ਰੁਪਏ ਦੇ ਨੋਟ ਵਾਪਸ ਲੈਣਾ ਹੈ।
ਇਹ ਵੀ ਪੜ੍ਹੋ : ਮੁਕੇਸ਼ ਅੰਬਾਨੀ ਦੀ ਛੋਟੀ ਨੂੰਹ 'ਰਾਧਿਕਾ' ਜਿਊਂਦੀ ਹੈ ਲਗਜ਼ਰੀ ਲਾਈਫ਼, ਮਹਿੰਗੀਆਂ ਚੀਜ਼ਾਂ ਦੀ ਹੈ ਸ਼ੌਂਕੀਣ
8,897 ਕਰੋੜ ਰੁਪਏ ਦੇ ਨੋਟ ਅਜੇ ਵੀ ਹਨ ਲੋਕਾਂ ਕੋਲ
31 ਜਨਵਰੀ ਤੱਕ, 2,000 ਰੁਪਏ ਦੇ ਨੋਟਾਂ ਵਿੱਚੋਂ ਲਗਭਗ 97.5 ਪ੍ਰਤੀਸ਼ਤ ਬੈਂਕਿੰਗ ਪ੍ਰਣਾਲੀ ਵਿੱਚ ਵਾਪਸ ਆ ਗਏ ਸਨ, ਅਤੇ ਅਜਿਹੇ 8,897 ਕਰੋੜ ਰੁਪਏ ਦੇ ਨੋਟ ਅਜੇ ਵੀ ਲੋਕਾਂ ਕੋਲ ਹਨ। 19 ਮਈ, 2023 ਨੂੰ ਕਾਰੋਬਾਰ ਦੀ ਸਮਾਪਤੀ 'ਤੇ 2,000 ਰੁਪਏ ਦੇ ਬੈਂਕ ਨੋਟਾਂ ਦੀ ਕੁੱਲ ਕੀਮਤ 3.56 ਲੱਖ ਕਰੋੜ ਰੁਪਏ ਸੀ। ਅਜਿਹੇ ਨੋਟ ਰੱਖਣ ਵਾਲੇ ਲੋਕਾਂ ਅਤੇ ਇਕਾਈਆਂ ਨੂੰ ਸ਼ੁਰੂ ਵਿੱਚ 30 ਸਤੰਬਰ, 2023 ਤੱਕ ਇਨ੍ਹਾਂ ਨੂੰ ਬਦਲਣ ਜਾਂ ਬੈਂਕ ਖਾਤਿਆਂ ਵਿੱਚ ਜਮ੍ਹਾਂ ਕਰਾਉਣ ਲਈ ਕਿਹਾ ਗਿਆ ਸੀ।
ਬਾਅਦ ਵਿੱਚ ਇਹ ਸਮਾਂ ਸੀਮਾ 7 ਅਕਤੂਬਰ 2023 ਤੱਕ ਵਧਾ ਦਿੱਤੀ ਗਈ। 8 ਅਕਤੂਬਰ, 2023 ਤੋਂ, ਲੋਕਾਂ ਨੂੰ ਆਰਬੀਆਈ ਦੇ 19 ਦਫ਼ਤਰਾਂ ਵਿੱਚ ਮੁਦਰਾ ਬਦਲਣ ਜਾਂ ਉਨ੍ਹਾਂ ਦੇ ਬੈਂਕ ਖਾਤਿਆਂ ਵਿੱਚ ਉਹੀ ਰਕਮ ਜਮ੍ਹਾ ਕਰਨ ਦਾ ਵਿਕਲਪ ਦਿੱਤਾ ਗਿਆ ਹੈ। ਨਵੰਬਰ 2016 ਵਿੱਚ ਨੋਟਬੰਦੀ ਦੇ ਐਲਾਨ ਤੋਂ ਬਾਅਦ 2,000 ਰੁਪਏ ਦਾ ਨੋਟਾਂ ਨੂੰ ਬੰਦ ਕੀਤਾ ਗਿਆ ਸੀ।
ਇਹ ਵੀ ਪੜ੍ਹੋ : ਅੱਜ ਬਾਰਡਰਾਂ 'ਤੇ ਹੋਵੇਗਾ ਭਾਰੀ ਇਕੱਠ!; ਕਿਸਾਨ ਆਗੂ ਡੱਲੇਵਾਲ ਨੇ WTO ਨੂੰ ਲੈ ਕੇ ਕੀਤਾ
ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
Garlic Price: ਲਸਣ ਦੀਆਂ ਕੀਮਤਾਂ 'ਚ ਆਈ ਗਿਰਾਵਟ, ਜਾਣੋ ਕਿੰਨੀਆਂ ਡਿੱਗੀਆਂ ਕੀਮਤਾਂ
NEXT STORY