ਬਿਜ਼ਨੈੱਸ ਡੈਸਕ : ਦੇਸ਼ ਦੇ ਇਲੈਕਟ੍ਰਾਨਿਕ ਉਦਯੋਗ ਨੇ ਇਸ ਸਮੇਂ ਕਹਿਰ ਮਚਾਇਆ ਹੋਇਆ ਹੈ। ਲਗਭਗ ਦਸ ਸਾਲ ਪਹਿਲਾਂ ਦੇਸ਼ ਦੇ ਇਲੈਕਟ੍ਰਾਨਿਕ ਉਦਯੋਗ ਨੇ, ਜੋ ਟੀਚੇ ਤੈਅ ਕੀਤਾ ਸੀ, ਨੂੰ ਸਫਲਤਾਪੂਰਵਕ ਪੂਰਾ ਕਰ ਲਿਆ ਹੈ। ਇਸ ਦੀ ਜਾਣਕਾਰੀ ਇੰਡੀਆ ਸੈਲੂਲਰ ਐਂਡ ਇਲੈਕਟ੍ਰੋਨਿਕਸ ਐਸੋਸੀਏਸ਼ਨ (ICEA) ਦੀ ਰਿਪੋਰਟ ਵਿੱਚ ਸਾਹਮਣੇ ਆਈ ਹੈ, ਜਿਸ ਵਿੱਚ ਕਿਹਾ ਗਿਆ ਹੈ ਕਿ ਭਾਰਤ ਦੁਨੀਆ ਦਾ ਦੂਜਾ ਸਭ ਤੋਂ ਵੱਡਾ ਮੋਬਾਈਲ ਨਿਰਮਾਤਾ ਬਣ ਗਿਆ ਹੈ।
ਇਹ ਵੀ ਪੜ੍ਹੋ - ਅੱਜ ਹੀ ਨਿਪਟਾ ਲਓ ਆਪਣੇ ਜ਼ਰੂਰੀ ਕੰਮ, 3 ਦਿਨ ਬੰਦ ਰਹਿਣਗੇ ਬੈਂਕ ਅਤੇ ਸ਼ੇਅਰ ਬਾਜ਼ਾਰ
ICEA ਦੀ ਰਿਪੋਰਟ ਅਨੁਸਾਰ, ਭਾਰਤ ਨੇ 10 ਸਾਲਾਂ ਵਿੱਚ 4.1 ਲੱਖ ਕਰੋੜ ਰੁਪਏ ਦੇ ਕੁੱਲ 2.45 ਅਰਬ ਮੋਬਾਈਲ ਫੋਨਾਂ ਦਾ ਨਿਰਮਾਣ ਕੀਤਾ। ਜੇਕਰ ਕਰੀਬ ਦਸ ਸਾਲ ਪਹਿਲਾਂ ਦੇ ਅੰਕੜਿਆਂ 'ਤੇ ਨਜ਼ਰ ਮਾਰੀਏ ਤਾਂ ਸਾਲ 2014-15 'ਚ ਇਹ ਅੰਕੜਾ ਸਿਰਫ਼ 18,900 ਕਰੋੜ ਰੁਪਏ ਸੀ। ਦੱਸ ਦੇਈਏ ਕਿ ਇੰਡੀਆ ਸੈਲੂਲਰ ਐਂਡ ਇਲੈਕਟ੍ਰਾਨਿਕਸ ਐਸੋਸੀਏਸ਼ਨ ਐਪਲ, ਸ਼ਿਓਮੀ, ਓਪੋ, ਵੀਵੋ, ਲਾਵਾ ਆਦਿ ਵਰਗੀਆਂ ਕੰਪਨੀਆਂ ਨੂੰ ਦਰਸਾਉਂਦੀ ਹੈ।
ਇਹ ਵੀ ਪੜ੍ਹੋ - 70 ਹਜ਼ਾਰ ਰੁਪਏ ਤੱਕ ਪਹੁੰਚ ਸਕਦੀ ਹੈ 'ਸੋਨੇ ਦੀ ਕੀਮਤ'! ਜਾਣੋ ਕੀ ਹਨ ਕਾਰਣ
10 ਸਾਲਾਂ 'ਚ ਤੇਜ਼ੀ ਨਾਲ ਵਧੀ ਬਰਾਮਦ
ਐਸੋਸੀਏਸ਼ਨ ਦਾ ਕਹਿਣਾ ਹੈ ਕਿ ਭਾਰਤ ਦਾ ਇਹ ਸੈਕਟਰ ਅੱਜ ਤੋਂ 10 ਸਾਲ ਪਹਿਲਾਂ ਯਾਨੀ 2014 'ਚ 78 ਫ਼ੀਸਦੀ ਦਰਾਮਦ 'ਤੇ ਨਿਰਭਰ ਸੀ ਪਰ ਹੁਣ ਇਹ 97 ਫ਼ੀਸਦੀ ਤੱਕ ਆਤਮ-ਨਿਰਭਰ ਹੋ ਗਿਆ ਹੈ। ਉਦਯੋਗ ਨੇ ਅਗਲੇ 10 ਸਾਲਾਂ ਵਿੱਚ 20 ਲੱਖ ਕਰੋੜ ਰੁਪਏ ਦਾ ਟੀਚਾ ਰੱਖਿਆ ਸੀ ਅਤੇ 19.45 ਲੱਖ ਕਰੋੜ ਰੁਪਏ ਦਾ ਕੁੱਲ ਉਤਪਾਦਨ ਟੀਚਾ ਹਾਸਲ ਕੀਤਾ ਸੀ।
ਇਹ ਵੀ ਪੜ੍ਹੋ - ਟਰੇਨਾਂ 'ਚ ਰੋਜ਼ਾਨਾ ਸਫ਼ਰ ਕਰਨ ਵਾਲੇ ਯਾਤਰੀਆਂ ਲਈ ਵੱਡੀ ਖ਼ਬਰ, ਸਸਤੀਆਂ ਹੋਈਆਂ ਟਿਕਟਾਂ
ਕਿੰਨਾ ਹੋਇਆ ਨਿਰਯਾਤ
ਵਿੱਤੀ ਸਾਲ 2014-15 ਵਿੱਚ ਭਾਰਤ ਤੋਂ ਮੋਬਾਈਲ ਫੋਨਾਂ ਦੀ ਬਰਾਮਦ ਸਿਰਫ਼ 1,556 ਕਰੋੜ ਰੁਪਏ ਸੀ। ਮੋਬਾਈਲ ਉਦਯੋਗ ਲਈ ਇਹ ਅਨੁਮਾਨ ਵਿੱਤੀ ਸਾਲ 2024 ਵਿੱਚ 1.2 ਲੱਖ ਕਰੋੜ ਰੁਪਏ ਤੱਕ ਵਧਣ ਦੀ ਉਮੀਦ ਹੈ, ਜਿਸਦਾ ਮਤਲਬ ਹੈ ਕਿ ਇੱਕ ਦਹਾਕੇ ਵਿੱਚ ਇਸ ਵਿੱਚ 7500 ਫ਼ੀਸਦੀ ਦਾ ਵਾਧਾ ਦੇਖਿਆ ਜਾ ਸਕਦਾ ਹੈ।
ਇਹ ਵੀ ਪੜ੍ਹੋ - LPG ਸਿਲੰਡਰ ਤੋਂ ਲੈ ਕੇ FASTag KYC ਤੱਕ, ਮਾਰਚ ਮਹੀਨੇ ਹੋਣਗੇ ਇਹ ਵੱਡੇ ਬਦਲਾਅ, ਜੇਬ੍ਹ 'ਤੇ ਪਵੇਗਾ ਅਸਰ
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਗੁਜਰਾਤ ਬਣੇਗਾ ਦੇਸ਼ ਦਾ ਸੈਮੀਕੰਡਕਟਰ ਹੱਬ! ਟਾਟਾ ਗਰੁੱਪ ਅਤੇ ਸੀਜੀ ਪਾਵਰ ਨੂੰ ਪਲਾਂਟ ਲਈ ਮਿਲੀ ਜ਼ਮੀਨ
NEXT STORY