ਜਬਲਪੁਰ- ਜਬਲਪੁਰ ਦੀ ਇਸ਼ਿਤਾ ਭਾਰਗਵ (22) ਇਲੈਕਟ੍ਰਾਨਿਕ ਪਰਸਨਲ ਲਾਇਸੈਂਸ (ਈਪੀਐੱਲ) ਪ੍ਰਾਪਤ ਕਰਨ ਵਾਲੀ ਭਾਰਤ ਦੀ ਪਹਿਲੀ ਪਾਇਲਟ ਬਣ ਗਈ ਹੈ। EPL ਰਵਾਇਤੀ ਭੌਤਿਕ ਲਾਇਸੈਂਸ ਦਾ ਡਿਜੀਟਲ ਸੰਸਕਰਣ ਹੈ, ਜਿਸ ਨੂੰ ਮੋਬਾਈਲ ਐਪ ਰਾਹੀਂ ਪ੍ਰਾਪਤ ਕੀਤਾ ਜਾ ਸਕੇਗਾ। ਸ਼ਹਿਰੀ ਹਵਾਬਾਜ਼ੀ ਮੰਤਰੀ ਕੇ ਰਾਮਮੋਹਨ ਨਾਇਡੂ ਨੇ ਵੀਰਵਾਰ ਨੂੰ ਨਵੀਂ ਦਿੱਲੀ 'ਚ ਪਾਇਲਟਾਂ ਲਈ ਈਪੀਐੱਲ ਲਾਂਚ ਕੀਤਾ। ਇਹ ਭਾਰਤ 'ਚ ਨਾਗਰਿਕ ਹਵਾਬਾਜ਼ੀ ਦੇ ਆਧੁਨਿਕੀਕਰਨ ਅਤੇ ਸੁਰੱਖਿਆ ਤੇ ਕੁਸ਼ਲਤਾ ਨੂੰ ਵਧਾਉਣ ਵੱਲ ਇਕ ਮਹੱਤਵਪੂਰਨ ਕਦਮ ਹੈ। ਇਸ ਦੇ ਨਾਲ ਭਾਰਤ, ਚੀਨ ਤੋਂ ਬਾਅਦ, ਜਹਾਜ਼ ਦੇ ਚਾਲਕ ਦਲ ਲਈ ਈਪੀਐੱਲ ਲਾਗੂ ਕਰਨ ਵਾਲਾ ਦੁਨੀਆ ਦਾ ਦੂਜਾ ਦੇਸ਼ ਬਣ ਗਿਆ ਹੈ। ਜਬਲਪੁਰ ਦੀ ਰਹਿਣ ਵਾਲੀ ਇਸ਼ਿਤਾ ਭਾਰਗਵ ਨੇ ਵੀਰਵਾਰ ਨੂੰ ਨਵੀਂ ਦਿੱਲੀ 'ਚ ਨਾਇਡੂ ਦੀ ਮੌਜੂਦਗੀ 'ਚ ਆਯੋਜਿਤ ਇਕ ਸਮਾਰੋਹ 'ਚ ਈਪੀਐੱਲ ਪ੍ਰਾਪਤ ਕੀਤਾ।
ਇਹ ਵੀ ਪੜ੍ਹੋ : Birth Certificate ਨੂੰ ਲੈ ਕੇ ਹਾਈ ਕੋਰਟ ਨੇ ਸੁਣਾਇਆ ਅਹਿਮ ਫ਼ੈਸਲਾ
ਇਸ਼ਿਤਾ ਦੇ ਪਿਤਾ ਰਜਤ ਭਾਰਗਵ ਨੇ ਸ਼ੁੱਕਰਵਾਰ ਨੂੰ ਇਹ ਜਾਣਕਾਰੀ ਦਿੱਤੀ। ਰਜਤ ਨੇ ਕਿਹਾ ਕਿ ਇਸ਼ਿਤਾ ਨੇ ਦਸੰਬਰ 'ਚ ਉੱਤਰ ਪ੍ਰਦੇਸ਼ ਦੇ ਅਮੇਠੀ 'ਚ ਇੰਦਰਾ ਗਾਂਧੀ ਰਾਸ਼ਟਰੀ ਉਡਾਨ ਅਕੈਡਮੀ (IGRUA) ਤੋਂ ਆਪਣਾ ਵਪਾਰਕ ਪਾਇਲਟ ਸਿਖਲਾਈ ਕੋਰਸ ਪੂਰਾ ਕੀਤਾ। ਰਜਤ ਨੇ ਕਿਹਾ ਕਿ ਈਪੀਐੱਲ 'ਚ ਇਕ ਵਿਅਕਤੀਗਤ ਵਪਾਰਕ ਪਾਇਲਟ ਦੇ ਉਡਾਣ ਰਿਕਾਰਡ ਸ਼ਾਮਲ ਹਨ। ਸ਼ਹਿਰੀ ਹਵਾਬਾਜ਼ੀ ਮੰਤਰਾਲੇ ਨੇ ਇਕ ਬਿਆਨ 'ਚ ਕਿਹਾ,"ਈਪੀਐੱਲ ਪਾਇਲਟ ਲਾਇਸੈਂਸ ਦਾ ਇਕ ਡਿਜੀਟਲ ਸੰਸਕਰਣ ਹੈ ਜੋ ਪਾਇਲਟਾਂ ਲਈ ਰਵਾਇਤੀ ਭੌਤਿਕ ਲਾਇਸੈਂਸ ਦੀ ਥਾਂ ਲਵੇਗਾ।" ਇਹ EGCA ਮੋਬਾਈਲ ਐਪ ਰਾਹੀਂ ਸੁਰੱਖਿਅਤ ਢੰਗ ਨਾਲ ਪਹੁੰਚਯੋਗ ਹੋਵੇਗਾ, ਜੋ ਭਾਰਤ ਸਰਕਾਰ ਦੇ 'ਵਪਾਰ ਸੁਗਮਤਾ' ਅਤੇ 'ਡਿਜੀਟਲ ਇੰਡੀਆ' ਵਰਗੇ ਪਹਿਲਕਦਮੀਆਂ ਦੇ ਅਨੁਸਾਰ ਇਕ ਸਹਿਜ ਅਤੇ ਪਾਰਦਰਸ਼ੀ ਪ੍ਰਕਿਰਿਆ ਨੂੰ ਯਕੀਨੀ ਬਣਾਏਗਾ।''
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਉਛਾਲ ਤੋਂ ਬਾਅਦ ਮੁੜ ਹੇਠਾਂ ਡਿੱਗਿਆ ਰੁਪਇਆ, ਡਾਲਰ ਨੇ ਇੰਝ ਕੀਤਾ ਚਾਰੇ ਖਾਨੇ ਚਿੱਤ
NEXT STORY