ਮਿਲਾਨ/ਇਟਲੀ (ਸਾਬੀ ਚੀਨੀਆ)- ਦੇਸ਼ਾਂ-ਵਿਦੇਸ਼ਾਂ ਵਿਚ ਪੰਜਾਬੀ ਢੋਲ ਅਤੇ ਭੰਗੜੇ ਦੀ ਪੂਰੀ ਬੱਲੇ-ਬੱਲੇ ਹੋਈ ਪਈ ਹੈ। ਅਸੀਂ ਅਕਸਰ ਗ਼ੈਰ ਪੰਜਾਬੀਆਂ ਨੂੰ ਵੀ ਢੋਲ ਦੀ ਤਾਲ 'ਤੇ ਨੱਚਦੇ ਵੇਖਦੇ ਹਾਂ। ਇਸੇ ਦੀ ਇਕ ਮਿਸਾਲ ਵੇਖਣ ਨੂੰ ਮਿਲੀ ਇਟਲੀ ਦੇ ਸ਼ਹਿਰ ਅਪ੍ਰੀਲੀਆ ਵਿਖੇ ਜਿੱਥੇ ਕਾਰਨੇਵਾਲੇ ਦੇ ਮੇਲੇ ਵਿਚ ਪੰਜਾਬੀਆਂ ਨੇ ਢੋਲ ਦੀ ਤਾਲ 'ਤੇ ਗੋਰੇ-ਗੋਰੀਆਂ ਨੂੰ ਨੱਚਣ ਲਾਇਆ।

ਇਸ ਸਲਾਨਾ ਮੇਲੇ ਵਿੱਚ ਪੰਜਾਬੀ ਭੰਗੜੇ ਦੀ ਪੇਸ਼ਕਾਰੀ ਸੱਚਮੁੱਚ ਸੋਨੇ 'ਤੇ ਸੁਹਾਗੇ ਵਾਲੀ ਗੱਲ ਸੀ। ਤਾਜ ਕਲੱਬ ਅਪ੍ਰੀਲੀਆ ਤੇ ਭਾਰਤੀ ਭਾਈਚਾਰੇ ਦੇ ਸਹਿਯੋਗ ਨਾਲ ਗਿੱਧੇ ਤੇ ਭੰਗੜੇ ਦੀ ਖ਼ਾਸ ਪੇਸ਼ਕਾਰੀ ਕੀਤੀ ਗਈ, ਜਿੱਥੇ ਪੰਜਾਬੀ ਪਹਿਰਾਵੇ ਵਿੱਚ ਸੱਜੇ ਗੱਭਰੂ ਤੇ ਮੁਟਿਆਰਾਂ ਵੱਲੋਂ ਪੰਜਾਬੀ ਸੱਭਿਆਚਾਰ ਨੂੰ ਸਮਰਪਿਤ ਤੇ ਪੰਜਾਬੀ ਸੰਗੀਤ 'ਤੇ ਭੰਗੜੇ ਪਾ ਕੇ ਇਟਾਲੀਅਨ ਲੋਕਾਂ ਨੂੰ ਹੈਰਾਨ ਕਰ ਦਿੱਤਾ। ਇਸ ਮੌਕੇ ਓ ਅ ਤੇ ਪੰਜਾਬੀ ਭਾਸ਼ਾ ਦੇ ਅੱਖਰ ਦੀ ਝਲਕ ਇਸ ਮੇਲੇ ਵਿੱਚ ਦੇਖਣ ਨੂੰ ਮਿਲੀ।

ਪੜ੍ਹੋ ਇਹ ਅਹਿਮ ਖ਼ਬਰ- ਇਟਾਲੀਅਨ ਗੋਰਿਆਂ ਨੂੰ ਭਾਰਤੀ ਸੱਭਿਆਚਾਰ ਨਾਲ ਜੋੜਨ ਲਈ ਭਾਰਤੀ ਕੌਂਸਲੇਟ ਮਿਲਾਨ ਦਾ ਇੱਕ ਹੋਰ ਉਪਰਾਲਾ
ਦੱਸਣਯੋਗ ਹੈ ਕਿ ਅਪ੍ਰੀਲੀਆ ਵਿੱਚ ਨਗਰ ਕੌਂਸਲ ਦੇ ਸਹਿਯੋਗ ਨਾਲ ਹਰ ਸਾਲ ਸ਼ਹਿਰ ਵਿੱਚ ਹੋਣ ਵਾਲ਼ੇ ਮੇਲਿਆਂ ਵਿੱਚ ਭਾਰਤੀ ਭਾਈਚਾਰੇ ਵੱਲੋਂ ਨਿਵੇਕਲੀ ਪਹਿਲ ਕਦਮੀ ਕੀਤੀ ਜਾਂਦੀ ਹੈ ਭਾਵੇਂ ਉਹ ਪੰਜਾਬੀ ਤੇ ਹਿੰਦੀ ਭਾਸ਼ਾ ਨੂੰ ਪ੍ਰਫੁੱਲਤ ਕਰਨ ਹੋਵੇ ਜਾਂ ਫਿਰ ਭਾਰਤੀ ਤੇ ਪੰਜਾਬੀ ਸੱਭਿਆਚਾਰ ਨੂੰ ਜਿਸ ਦਾ ਮਕਸਦ ਲੋਕਾਂ ਨੂੰ ਭਾਰਤ ਤੇ ਪੰਜਾਬ ਦੀ ਸੱਭਿਆਚਾਰ ਤੋਂ ਜਾਣੂ ਕਰਵਾਉਣਾ ਦੀ ਹੋਵੇ। ਇਸ ਪਹਿਲਕਦਮੀ ਦੀ ਇਟਲੀ ਲੋਕਾਂ ਵਲੋ ਵੀ ਸ਼ਲਾਘਾ ਕੀਤੀ ਜਾ ਰਹੀ ਹੈ ਕਿ ਭਾਰਤੀ ਭਾਈਚਾਰੇ ਦਾ ਸੱਭਿਆਚਾਰ ਤੇ ਕਲਚਰ ਬਹੁਤ ਹੀ ਵਧੀਆ ਹੈ। ਦੂਜੇ ਪਾਸੇ ਇਸ ਮੇਲੇ ਵਿੱਚ ਇਟਾਲੀਅਨ ਸੱਭਿਆਚਾਰ ਤੇ ਕਲਚਰਲ ਦੀਆਂ ਦੀ ਬਹੁਤ ਸਾਰੀਆਂ ਪੇਸ਼ਕਾਰੀਆਂ ਪੇਸ਼ ਕੀਤੀਆਂ ਗਈਆਂ। ਜ਼ਿਕਰਯੋਗ ਹੈ ਕਿ ਇਸ ਤਿਉਹਾਰ ਨੂੰ ਲੈ ਕੇ ਬੱਚਿਆਂ ਵਿਚ ਭਾਰੀ ਉਤਸ਼ਾਹ ਦੇਖਣ ਨੂੰ ਮਿਲਦਾ ਹੈ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।
ਚੀਨ ਦੇ ਕਾਰਖਾਨਿਆਂ ਨੂੰ ਮਿਲਣ ਵਾਲੇ ਆਰਡਰਾਂ ’ਚ ਸੁਧਾਰ
NEXT STORY