ਨਵੀਂ ਦਿੱਲੀ (ਇੰਟ.) – ਟੈਸਲਾ ਦੇ ਸੀ. ਈ. ਓ. ਐਲਨ ਮਸਕ ਨੇ ਇਕ ਵਾਰ ਮੁੜ ਦਨੀਆ ਦੇ ਸਭ ਤੋਂ ਅਮੀਰ ਵਿਅਕਤੀ ਹੋਣ ਦਾ ਖਿਤਾਬ ਆਪਣੇ ਨਾਂ ਕਰ ਲਿਆ ਹੈ। 16 ਫਰਵਰੀ ਨੂੰ ਉਹ ਐਮਾਜ਼ੋਨ ਦੇ ਚੀਫ ਜੈੱਫ ਬੇਜੋਸ ਤੋਂ ਇਸ ਮਾਮਲੇ ’ਚ ਪਿੱਛੇ ਹੋ ਗਏ ਸਨ। ਹਾਲਾਂਕਿ ਜੈੱਫ ਬੇਜੋਸ ਇਹ ਖਿਤਾਬ ਆਪਣੇ ਨਾਂ ਸਿਰਫ 2 ਹੀ ਦਿਨ ਰੱਖ ਸਕੇ। ਹੁਣ ਬੇਜੋਸ ਨੰਬਰ 2 ’ਤੇ ਖਿਸਕ ਗਏ ਹਨ। ਦੱਸ ਦਈਏ ਕਿ ਹਾਲ ਹੀ ’ਚ ਐਲਨ ਮਸਕ ਲੰਮੇ ਸਮੇਂ ਤੋਂ ਨੰਬਰ 1 ਰਹੇ ਜੈੱਫ ਬੇਜੋਸ ਨੂੰ ਪਿੱਛੇ ਕਰ ਕੇ ਨੰਬਰ 1 ’ਤੇ ਪਹੁੰਚੇ ਸਨ। ਮਸਕ ਦੀ ਰਾਕੇਟ ਕੰਪਨੀ ਨੇ ਆਪਣਾ ਇਕ ਹੋਰ ਫੰਡਿੰਗ ਰਾਊਂਡ ਪੂਰਾ ਕੀਤਾ ਹੈ, ਜਿਸ ਤੋਂ ਬਾਅਦ ਉਨ੍ਹਾਂ ਦੀ ਜਾਇਦਾਦ ’ਚ ਵਾਧਾ ਹੋਇਆ।
ਐਲਨ ਮਸਕ ਦੀ ਰਾਕੇਟ ਕੰਪਨੀ ਸਪੇਸ ਐਕਸ ਨੇ ਆਪਣਾ ਇਕ ਹੋਰ ਫੰਡਿੰਗ ਰਾਊਂਡ ਪੂਰਾ ਕਰਦੇ ਹੋਏ ਗਰੁੱਪ ਆਫ ਇਨਵੈਸਟਰਸ ਤੋਂ ਫੰਡ ਜੁਟਾਏ ਹਨ। ਜਿਸ ਤੋਂ ਬਾਅਦ ਐਲਨ ਮਸਕ ਦੀ ਜਾਇਦਾਦ ’ਚ 1100 ਕਰੋੜ ਡਾਲਰ ਦਾ ਵਾਧਾ ਹੋਇਆ ਹੈ। ਬਲੂਮਬਰਗ ਬਿਲੇਨੀਅਰ ਇੰਡੈਕਸ ਮੁਤਾਬਕ ਮਸਕ ਦੀ ਜਾਇਦਾਦ ਵਧ ਕੇ 20,000 ਕਰੋੜ ਡਾਲਰ ਯਾਨੀ 14.80 ਲੱਖ ਕਰੋੜ ਹੋ ਗਈ ਹੈ। ਬੀਤੇ 24 ਘੰਟਿਆਂ ’ਚ ਉਨ੍ਹਾਂ ਦੀ ਜਾਇਦਾਦ 920 ਕਰੋੜ ਡਾਲਰ ਵਧ ਗਈ ਹੈ। ਉਥੇ ਹੀ ਇਸ ਸਾਲ ਹੁਣ ਤੱਕ ਉਨ੍ਹਾਂ ਦੀ ਦੌਲਤ ’ਚ 3020 ਕਰੋੜ ਡਾਲਰ ਦਾ ਵਾਧਾ ਹੋਇਆ ਹੈ।
ਇਹ ਵੀ ਪੜ੍ਹੋ : Paytm ਮਨੀ ਨੇ ਸ਼ੁਰੂ ਕੀਤੀ ਫਿਊਚਰਜ਼ ਐਂਡ ਆਪਸ਼ਨਸ ਵਿਚ ਟ੍ਰੇਡਿੰਗ, ਜਾਣੋ ਬ੍ਰੋਕਰੇਜ ਚਾਰਜ ਬਾਰੇ
ਬੇਜੋਸ ਕੋਲ 14.35 ਲੱਖ ਕਰੋੜ
ਬਲੂਮਬਰਗ ਬਿਲੇਨੀਅਰ ਇੰਡੈਕਸ ਮੁਤਾਬਕ ਜੈੱਫ ਬੇਜੋਸ ਦੀ ਕੁਲ ਜਾਇਦਾਦ 19,400 ਕਰੋੜ ਡਾਲਰ ਯਾਨੀ ਕਰੀਬ 14.35 ਲੱਖ ਕਰੋੜ ਰੁਪਏ ਹੈ ਅਤੇ ਇਸ ਮਾਮਲੇ ’ਚ ਉਹ ਅਮੀਰ ਅਰਬਪਤੀਆਂ ਦੀ ਲਿਸਟ ’ਚ ਹੁਣ ਦੂਜੇ ਨੰਬਰ ’ਤੇ ਹੈ। ਦੱਸ ਦਈਏ ਕਿ ਪਿਛਲੇ ਸਾਲ ਮਸਕ ਤੋਂ ਪਛੜਨ ਤੋਂ ਪਹਿਲਾਂ ਜੈੱਫ ਬੇਜੋਸ 3 ਸਾਲਾਂ ’ਚ ਲਗਾਤਾਰ ਨੰਬਰ ਵਨ ਪੋਜ਼ੀਸ਼ਨ ’ਤੇ ਸਨ।
ਇਹ ਵੀ ਪੜ੍ਹੋ : ਕੋਵਿਡ -19 : ਨਵੇਂ ਸਟ੍ਰੇਨ ਕਾਰਨ ਭਾਰਤ ਆਉਣ ਵਾਲੇ ਅੰਤਰਰਾਸ਼ਟਰੀ ਯਾਤਰੀਆਂ ਲਈ ਦਿਸ਼ਾ ਨਿਰਦੇਸ਼ ਜਾਰੀ
ਮੁਕੇਸ਼ ਅੰਬਾਨੀ ਟੌਪ 10 ਤੋਂ ਬਾਹਰ
ਰਿਲਾਇੰਸ ਇੰਡਸਟ੍ਰੀਜ਼ ਦੇ ਮਾਲਕ ਮੁਕੇਸ਼ ਅੰਬਾਨੀ ਹੁਣ ਅਮੀਰ ਅਰਬਪਤੀਆਂ ਦੀ ਲਿਸਟ ’ਚ ਟੌਪ 10 ਤੋਂ ਬਾਹਰ ਹੋ ਗਏ ਹਨ। ਅੰਬਾਨੀ ਦੀ ਕੁਲ ਜਾਇਦਾਦ 8040 ਕਰੋੜ ਡਾਲਰ ਹੈ ਅਤੇ ਉਹ ਲਿਸਟ ’ਚ 11ਵੇਂ ਨੰਬਰ ’ਤੇ ਹਨ। ਇਸ ਸਾਲ ਦੀ ਗੱਲ ਕਰੀਏ ਤਾਂ ਅੰਬਾਨੀ ਦੀ ਦੌਲਤ ’ਚ 366 ਕਰੋੜ ਡਾਲਰ ਦਾ ਵਾਧਾ ਹੋਇਆ ਹੈ। ਹਾਲਾਂਕਿ ਪਿਛਲੇ ਸਾਲ ਆਰ. ਆਈ. ਐੱਲ. ’ਚ ਜ਼ੋਰਦਾਰ ਤੇਜ਼ੀ ਅਤੇ ਜੀਓ ’ਚ ਭਾਰੀ ਨਿਵੇਸ ਕਾਰਣ ਮੁਕੇਸ਼ ਅੰਬਾਨੀ ਅਮੀਰਾਂ ਦੀ ਲਿਸਟ ’ਚ ਟੌਪ 5 ਤੱਕ ਪਹੁੰਚ ਗਏ ਹਨ ਪਰ ਬਾਅਦ ’ਚ ਆਰ. ਆਈ. ਐੱਲ. ਦੇ ਸ਼ੇਅਰਾਂ ’ਤੇ ਦਬਾਅ ਦੇਖਣ ਨੂੰ ਮਿਲਿਆ ਸੀ।
ਇਹ ਵੀ ਪੜ੍ਹੋ : ਹੁਣ PF ਅਕਾਊਂਟ ’ਚ ਨਾਂ ਅਤੇ ਪ੍ਰੋਫਾਈਲ ਵਿਚ ਬਦਲਾਅ ਕਰਨਾ ਨਹੀਂ ਰਿਹਾ ਸੌਖਾਲਾ, ਨਵੇਂ ਦਿਸ਼ਾ-ਨਿਰਦੇਸ਼ ਜਾਰੀ
ਨੋਟ - ਇਸ ਖ਼ਬਰ ਬਾਰੇ ਆਪਣੇ ਵਿਚਾਰ ਕੁਮੈਂਟ ਬਾਕਸ ਵਿਚ ਜ਼ਰੂਰ ਸਾਂਝੇ ਕਰੋ।
‘ਸਾਰੀਆਂ ਸਰਕਾਰੀ ਗੱਡੀਆਂ ਨੂੰ ਇਲੈਕਟ੍ਰਿਕ ਬਣਾਉਣ ਦੇ ਹੱਕ ’ਚ ਹਨ ਗਡਕਰੀ’
NEXT STORY