ਨਵੀਂ ਦਿੱਲੀ - ਪੇਟੀਐਮ ਦੀ ਸਟਾਕਸ ਅਤੇ ਮਿਊਚੁਅਲ ਫੰਡਾਂ ਦੇ ਨਿਵੇਸ਼ ਐਪ Paytm ਮਨੀ ਤੇ ਹੁਣ ਤੋਂ ਉਪਭੋਗਤਾ ਸਟਾਕ ਮਾਰਕੀਟ ਵਿਚ ਸਟਾਕ, ਮਿਊਚੁਅਲ ਫੰਡਾਂ ਆਦਿ ਦੇ ਨਾਲ-ਨਾਲ ਫਿਊਚਰਜ਼ ਅਤੇ ਆਪਸ਼ਨਸ ਦੀ ਟ੍ਰੇਡਿੰਗ ਵੀ ਕਰ ਸਕਣਗੇ। ਦਰਅਸਲ ਪੇਟੀਐਮ ਨੇ ਬੁੱਧਵਾਰ ਨੂੰ ਐਲਾਨ ਕੀਤਾ ਸੀ ਕਿ ਇਸਦੀ ਮਲਕੀਅਤ ਵਾਲੀ ਸਹਾਇਕ ਕੰਪਨੀ ਪੇਟੀਐਮ ਮਨੀ ਨੇ ਫਿਊਚਰਜ਼ ਐਂਡ ਆਪਸ਼ਨਸ ਟ੍ਰੇਡਿੰਗ ਨੂੰ ਸਾਰਿਆਂ ਲਈ ਖੋਲ੍ਹ ਦਿੱਤਾ ਹੈ।
ਕੰਪਨੀ ਨੇ ਇੱਕ ਬਿਆਨ ਵਿਚ ਕਿਹਾ ਕਿ ਇਸਨੂੰ ਆਪਣੇ 'ਅਰਲੀ ਅਕਸੈੱਸ ਪ੍ਰੋਗਰਾਮ' ਲਈ 1 ਲੱਖ ਤੋਂ ਵੱਧ ਬੇਨਤੀਆਂ ਦੇ ਨਾਲ ਆਪਣੇ ਪਲੇਟਫਾਰਮ 'ਤੇ ਐੱਫ.ਐਂਡ.ਓ. ਟ੍ਰਡਿੰਗ ਲਈ ਜ਼ਬਰਦਸਤ ਹੁੰਗਾਰਾ ਮਿਲਿਆ ਹੈ। ਟ੍ਰੇਡਿੰਗ ਹੁਣ ਹਰ ਕਿਸੇ ਲਈ ਪੇਟੀਐਮ ਮਨੀ ਐਪ ਅਤੇ ਵੈਬਸਾਈਟ 'ਤੇ ਲਾਈਵ ਹੈ।
ਇਹ ਵੀ ਪੜ੍ਹੋ: ਕੋਵਿਡ -19 : ਨਵੇਂ ਸਟ੍ਰੇਨ ਕਾਰਨ ਭਾਰਤ ਆਉਣ ਵਾਲੇ ਅੰਤਰਰਾਸ਼ਟਰੀ ਯਾਤਰੀਆਂ ਲਈ ਦਿਸ਼ਾ ਨਿਰਦੇਸ਼ ਜਾਰੀ
ਕੰਪਨੀ ਨੇ ਦਾਅਵਾ ਕੀਤਾ ਹੈ ਕਿ ਉਹ ਉਪਭੋਗਤਾਵਾਂ ਨੂੰ ਫਿਊਚਰਜ਼ ਅਤੇ ਆਪਸ਼ਨ ਟ੍ਰੇਡਿੰਗ ਲਈ 10 ਰੁਪਏ ਵਿਚ ਸਭ ਤੋਂ ਘੱਟ ਅਤੇ ਸਭ ਤੋਂ ਵੱਧ ਮੁਕਾਬਲੇ ਵਾਲੀ ਬ੍ਰੋਕਰੇਜ ਸਹੂਲਤ ਦੇ ਰਹੀ ਹੈ। ਇੰਟਰਾਡੇ ਵਪਾਰ ਲਈ ਕੰਪਨੀ ਨੇ ਪ੍ਰਤੀ ਟ੍ਰਾਂਜੈਕਸ਼ਨ ਟ੍ਰੇਡਿੰਗ ਫੀਸ ਸਿਰਫ 10 ਰੁਪਏ ਰੱਖੀ ਹੈ।
ਪੇਟੀਐਮ ਮਨੀ ਦੇ ਸੀ.ਈ.ਓ. ਵਰੁਣ ਸ਼੍ਰੀਧਰ ਨੇ ਕਿਹਾ ਕਿ ਮੁੰਬਈ, ਦਿੱਲੀ, ਪੁਣੇ, ਹੈਦਰਾਬਾਦ ਅਤੇ ਕੋਲਕਾਤਾ ਵਰਗੇ ਟੀਅਰ 1 ਸ਼ਹਿਰਾਂ ਦੇ ਉਪਭੋਗਤਾ ਇਸ ਪਲੇਟਫਾਰਮ 'ਤੇ ਵਧੇਰੇ ਹਨ। ਛੋਟੇ ਸ਼ਹਿਰਾਂ ਵਿਚ ਪਟਨਾ, ਕੋਟਾ ਅਤੇ ਗੁੰਟੂਰ ਦੇ ਉਪਭੋਗਤਾ ਦਿਲਚਸਪੀ ਦਿਖਾ ਰਹੇ ਹਨ। ਇਸ ਤੋਂ ਇਲਾਵਾ, 50 ਪ੍ਰਤੀਸ਼ਤ ਤੋਂ ਵੱਧ ਉਪਭੋਗਤਾ 20 ਤੋਂ 30 ਸਾਲ ਦੇ ਵਿਚਕਾਰ ਹਨ।
ਇਹ ਵੀ ਪੜ੍ਹੋ: ਨੀਲਾਮ ਹੋਵੇਗੀ Apple ਦੇ ਸਹਿ-ਸੰਸਥਾਪਕ ਸਟੀਵ ਜਾਬਸ ਦੀ ਪਹਿਲੀ ਨੌਕਰੀ ਦੀ ਅਰਜ਼ੀ, ਜਾਣੋ ਖ਼ਾਸੀਅਤ
ਨੋਟ - ਇਸ ਖ਼ਬਰ ਬਾਰੇ ਆਪਣੇ ਵਿਚਾਰ ਕੁਮੈਂਟ ਬਾਕਸ ਵਿਚ ਜ਼ਰੂਰ ਸਾਂਝੇ ਕਰੋ।
GST 'ਚ ਟੈਕਸ ਦਰਾਂ ਨੂੰ ਲੈ ਕੇ ਮਾਰਚ 'ਚ ਮਿਲ ਸਕਦੀ ਹੈ ਇਹ ਵੱਡੀ ਰਾਹਤ
NEXT STORY