ਗੈਜੇਟ ਡੈਸਕ– ਪਿਛਲੇ ਹਫਤੇ ਹੀ ਟੈਸਲਾ ਦੇ ਸੀ.ਈ.ਓ. ਅਤੇ ਦੁਨੀਆ ਦੇ ਸਭ ਤੋਂ ਅਮੀਰ ਸ਼ਖ਼ਸ ਏਲਨ ਮਸਕ ਨੇ ਮਾਈਕ੍ਰੋ-ਬਲਾਗਿੰਗ ਸਾਈਟ ਟਵਿਟਰ ਇੰਕ ’ਚ 9.2 ਫੀਸਦੀ ਹੀ ਹਿੱਸੇਦਾਰੀ ਖ਼ਰੀਦੀ ਸੀ ਅਤੇ ਉਸ ਤੋਂ ਬਾਅਦ ਖਬਰ ਆਈ ਸੀ ਕਿ ਏਲਨ ਮਸਕ ਟਵਿਟਰ ਦੇ ਬੋਰਡ ’ਚ ਸ਼ਾਮਿਲ ਹੋ ਰਹੇ ਹਨ। ਟਵਿਟਰ ਦੇ ਸੀ.ਈ.ਓ ਪਰਾਗ ਅਗਰਵਾਲ ਨੇ ਬਕਾਇਦਾ ਟਵੀਟ ਕਰਕੇ ਏਲਨ ਮਸਕ ਦਾ ਸਵਾਗਤ ਕੀਤਾ ਅਤੇ ਹੁਣ ਪਰਾਗ ਅਗਰਵਾਲ ਨੇ ਹੀ ਟਵੀਟ ਕਰਕੇ ਜਾਣਕਾਰੀ ਦਿੱਤੀ ਹੈ ਕਿ ਏਲਨ ਮਸਕ ਟਵਿਟਰ ਦੇ ਬੋਰਡ ’ਚ ਸ਼ਾਮਿਲ ਨਹੀਂ ਹੋ ਰਹੇ।
ਪਰਾਗ ਅਗਰਵਾਲ ਨੇ ਆਪਣੇ ਟਵੀਟ ’ਚ ਕਿਹਾ ਕਿ ਮਸਕ ਨੇ ਟਵਿਟਰ ਦੇ ਬੋਰਡ ’ਚ ਸ਼ਾਮਿਲ ਹੋਣ ਤੋਂ ਇਨਕਾਰ ਕਰ ਦਿੱਤਾ ਹੈ, ਹਾਲਾਂਕਿ, ਇਹ ਅਜੇ ਤਕ ਸਾਫ ਨਹੀਂ ਹੈ ਕਿ ਏਲਨ ਮਸਕ ਨੇ ਟਵਿਟਰ ਦੇ ਬੋਰਡ ’ਚ ਸ਼ਾਮਿਲ ਹੋਣ ਤੋਂ ਇਨਕਾਰ ਕਿਉਂ ਕੀਤਾ ਹੈ। ਪਰਾਗ ਨੇ ਕਿਹਾ ਕਿ ਅਸੀਂ ਆਪਣੇ ਸ਼ੇਅਰ ਧਾਰਕਾਂ ਦੇ ਸੁਝਾਅ ਨੂੰ ਹਮੇਸ਼ਾ ਮਹੱਤਵ ਦਿੰਦੇ ਹਾਂ ਚਾਹੇ ਉਹ ਸਾਡੇ ਬੋਰਡ ’ਚ ਹੋਣ ਜਾਂ ਨਹੀਂ। ਏਲਨ ਸਾਡੇ ਸਭ ਤੋਂ ਵੱਡੇ ਸ਼ੇਅਰ ਧਾਰਕ ਹਨ ਸਾਡੇ ਬੋਰਡ ਦੇ ਦਰਵਾਜ਼ੇ ਹਮੇਸ਼ਾ ਉਨ੍ਹਾਂ ਦੇ ਸੁਝਾਵਾਂ ਲਈ ਖੁੱਲ੍ਹੇ ਰਹਿਣਗੇ।
ਪਰਾਗ ਅਗਰਵਾਲ ਨੇ ਆਪਣੇ ਟਵਿਟ ’ਚ ਕਿਹਾ, ‘ਬੋਰਡ ’ਚ ਏਲਨ ਮਸਕ ਦੀ ਨਿਯੁਕਤੀ ਅਧਿਕਾਰਤ ਤੌਰ ’ਤੇ 9 ਅਪ੍ਰੈਲ ਤੋਂ ਪ੍ਰਭਾਵੀ ਹੋਣੀ ਸੀ ਪਰ ਏਲਨ ਨੇ ਉਸੇ ਸਵੇਰ ਕਿਹਾ ਕਿ ਉਹ ਹੁਣ ਬੋਰਡ ’ਚ ਸ਼ਾਮਿਲ ਨਹੀਂ ਹੋਣਗੇ। ਅਸੀਂ ਇਹ ਵੀ ਮੰਨਦੇ ਸੀ ਕਿ ਏਲਨ ਨੂੰ ਕੰਪਨੀ ਦੇ ਇਕ ਸਹਾਇਕ ਦੇ ਰੂਪ ’ਚ ਰੱਖਿਆ ਗਿਆ ਸੀ, ਜਿੱਥੇ ਉਨ੍ਹਾਂ ਨੂੰ ਸਾਰੇ ਬੋਰਡ ਦੇ ਮੈਂਬਰਾਂ ਦੀ ਤਰ੍ਹਾਂ,ਕੰਪਨੀ ਅਤੇ ਸਾਡੇ ਸਾਰੇ ਸ਼ੇਅਰ ਧਾਰਕਾਂ ਦੇ ਸਰਵੋਤਮ ਹਿੱਤ ’ਚ ਕੰਮ ਕਰਨਾ ਸੀ।
ਸ਼ੁਰੂਆਤੀ ਕਾਰੋਬਾਰ 'ਚ ਅਮਰੀਕੀ ਡਾਲਰ ਦੇ ਮੁਕਾਬਲੇ ਰੁਪਿਆ 14 ਪੈਸੇ ਵਧਿਆ
NEXT STORY