ਨਵੀਂ ਦਿੱਲੀ (ਇੰਟ.)–ਓ. ਟੀ. ਟੀ. ਪਲੇਟਫਾਰਮ ਐਮਾਜ਼ੋਨ ਪ੍ਰਾਈਮ ’ਤੇ ਮਨੋਰੰਜਨ ਵੀ ਹੁਣ ਮਹਿੰਗਾ ਹੋਣ ਵਾਲਾ ਹੈ। ਕੰਪਨੀ ਨੇ ਆਪਣੇ ਐੱਫ. ਏ. ਕਿਊ. ਪੇਜ਼ ’ਤੇ ਇਸ ਦੀ ਪੁਸ਼ਟੀ ਕਰਦੇ ਹੋਏ ਕਿਹਾ ਕਿ ਅਗਲੇ ਮਹੀਨੇ 13 ਦਸੰਬਰ ਤੋਂ ਐਮਾਜ਼ੋਨ ਪ੍ਰਾਈਮ ਦੇ ਸਬਸਕ੍ਰਿਪਸ਼ਨ ਲਈ ਵਧੇਰੇ ਪੈਸੇ ਖਰਚ ਕਰਨੇ ਹੋਣਗੇ। ਹੁਣ ਸਾਲਾਨਾ ਮੈਂਬਰਸ਼ਿਪ ਲਈ ਯੂਜ਼ਰਜ਼ ਨੂੰ 999 ਰੁਪਏ ਅਦਾ ਕਰਨੇ ਹੁੰਦੇ ਹਨ ਪਰ 13 ਦਸੰਬਰ ਤੋਂ ਐਮਾਜ਼ੋਨ ਦੇ ਸਾਲਾਨਾ ਮੈਂਬਰਸ਼ਿਪ ਲਈ ਯੂਜ਼ਰਜ਼ ਨੂੰ 1499 ਰੁਪਏ ਅਦਾ ਕਰਨੇ ਹੋਣਗੇ ਯਾਨੀ ਕਿ ਯੂਜ਼ਰਜ਼ ਨੂੰ ਸਿੱਧੇ 500 ਰੁਪਏ ਦਾ ਝਟਕਾ ਲੱਗਣ ਵਾਲਾ ਹੈ।
ਇਹ ਵੀ ਪੜ੍ਹੋ : ਪਾਕਿਸਤਾਨ ਨੇ ਸਤ੍ਹਾ ਤੋਂ ਸਤ੍ਹਾ ਤੱਕ ਮਾਰ ਕਰਨ ਵਾਲੀ ਬੈਲਿਸਟਿਕ ਮਿਜ਼ਾਈਲ ਦਾ ਕੀਤਾ ਸਫ਼ਲ ਪ੍ਰੀਖਣ
ਪ੍ਰਤੀ ਮਹੀਨਾ ਸਬਸਕ੍ਰਿਪਸ਼ਨ ਲਈ ਅਦਾ ਕਰਨੇ ਪੈਣਗੇ 50 ਰੁਪਏ ਜ਼ਿਆਦਾ
ਦਿੱਗਜ਼ ਈ-ਕਾਮਰਸ ਕੰਪਨੀ ਦੇ ਸਪੋਰਟ ਪੇਜ਼ ਮੁਤਾਬਕ ਅਗਲੇ ਮਹੀਨੇ 13 ਦਸੰਬਰ ਤੋਂ ਐਮਾਜ਼ੋਨ ਦੇ ਪ੍ਰਤੀ ਮਹੀਨਾ ਸਬਸਕ੍ਰਿਪਸ਼ਨ ਲਈ 179 ਰੁਪਏ ਅਦਾ ਕਰਨੇ ਹੋਣਗੇ। ਹੁਣ 30 ਦਿਨਾਂ ਦੀ ਇਹ ਸਬਸਕ੍ਰਿਪਸ਼ਨ 129 ਰੁਪਏ ’ਚ ਹੀ ਮਿਲ ਜਾਂਦਾ ਹੈ ਯਾਨੀ ਅਗਲੇ ਮਹੀਨੇ ਭਾਅ ਵਧਣ ਤੋਂ ਬਾਅਦਗ ਯੂਜ਼ਰਜ਼ ਨੂੰ ਹਰ ਮਹੀਨੇ 50 ਰੁਪਏ ਦਾ ਝਟਕਾ ਲੱਗੇਗਾ। ਐਮਾਜ਼ੋਨ ਪਾਈਸ ਤਿਮਾਹੀ ਸਬਸਕ੍ਰਿਪਸ਼ਨ ਪਲਾਨ ਵੀ ਮੁਹੱਈਆ ਕਰਵਾਉਂਦਾ ਹੈ, ਜਿਸ ਲਈ ਹੁਣ 329 ਰੁਪਏ ਅਦਾ ਕਰਨੇ ਹੁੰਦੇ ਹਨ ਪਰ ਅਗਲੇ ਮਹੀਨੇ ਵਾਧੇ ਤੋਂ ਬਾਅਦ ਤਿਮਾਹੀ ਸਬਸਕ੍ਰਿਪਸ਼ਨ ਲਈ 459 ਰੁਪਏ ਅਦਾ ਕਰਨੇ ਹੋਣਗੇ ਯਾਨੀ ਇਹ ਪਲਾਨ 130 ਰੁਪਏ ਮਹਿੰਗਾ ਹੋਵੇਗਾ।
ਇਹ ਵੀ ਪੜ੍ਹੋ : ਫਰਾਂਸ ਕੋਵਿਡ ਦੀ ਨਵੀਂ ਲਹਿਰ ਨਾਲ ਨਜਿੱਠਣ ਲਈ ਲਾਕਡਾਊਨ ਦੀ ਥਾਂ ਲਗਾਏਗੀ ਬੂਸਟਰ ਖੁਰਾਕ
ਮੌਜੂਦਾ ਪਲਾਨ ਵੈਲੇਡਿਟੀ ਤੱਕ ਰਹਿਣਗੇ ਜਾਰੀ
ਕੰਪਨੀ ਪਹਿਲਾਂ ਹੀ ਐਲਾਨ ਕਰ ਚੁੱਕੀ ਹੈ ਕਿ ਜਿਨ੍ਹਾਂ ਲੋਕਾਂ ਦੇ ਪਲਾਨ ਦੀ ਵੈਲੇਡਿਟੀ ਬਚੀ ਰਹੇਗੀ, ਉਨ੍ਹਾਂ ਨੂੰ ਵਾਧੂ ਪੈਸੇ ਨਹੀਂ ਅਦਾ ਕਰਨੇ ਹੋਣਗੇ। ਸਪੋਰਟ ਪੇਜ਼ ਮੁਤਾਬਕ 13 ਦਸੰਬਰ ਤੋਂ ਬਾਅਦ ਫ੍ਰੀ ਟ੍ਰਾਇਲ ਜਾਂ ਮੌਜੂਦਾ ਮੈਂਬਰਸ਼ਿਪ ਪੀਰੀਅਡ ਸਮਾਪਤ ਹੋਣ ’ਤੇ ਐਮਾਜ਼ੋਨ ਆਪਣੇ-ਆਪ ਨਵੇਂ ਮੈਂਬਰਸ਼ਿਪ ਪੀਰੀਅਡ ਨੂੰ ਨਵੇਂ ਚਾਰਜ ਦੇ ਹਿਸਾਬ ਨਾਲ ਜਾਰੀ ਕਰੇਗਾ। ਪਿਛਲੇ 5 ਸਾਲ ’ਚ ਲਾਂਚਿੰਗ ਤੋਂ ਬਾਅਦ ਇਸ ਨੇ ਯੂਜ਼ਰਜ਼ ਨੂੰ ਸ਼ਾਪਿੰਗ, ਸੇਵਿੰਗ ਅਤੇ ਐਂਟਰਟੇਨਮੈਂਟ ਬੈਨੇਫਿਟਸ ਦਿੱਤਾ ਹੈ ਯਾਨੀ ਕਿ ਪ੍ਰਾਈਮ ਮੈਂਬਰਸ਼ਿਪ ’ਚ ਨਾ ਸਿਰਫ ਸ਼ਾਪਿੰਗ ’ਚ ਸੇਵਿੰਗ ਅਤੇ ਫਾਸਟ ਸਰਵਿਸ ਮਿਲਦੀ ਹੈ ਸਗੋਂ ਓ. ਟੀ.ਟੀ. ਦਾ ਅਕਸੈੱਸ ਵੀ ਮਿਲਦਾ ਹੈ।
ਇਹ ਵੀ ਪੜ੍ਹੋ : ਨੇਪਾਲ ਨੇ ਪਤੰਜਲੀ ਦੇ TV ਚੈਨਲਾਂ ਨੂੰ ਦਿੱਤੀ ਕਲੀਨ ਚਿੱਟ
ਨੋਟ- ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ? ਕੁਮੈਂਟ ਕਰਕੇ ਦਿਓ ਜਵਾਬ।
ਰਿਲਾਇੰਸ ਨੇ ਅਰਾਮਕੋ ਨਾਲ $15 ਬਿਲੀਅਨ ਦਾ ਸੌਦਾ ਕਿਉਂ ਕੀਤਾ ਰੱਦ, ਜਾਣੋਂ ਕੀ ਹੈ ਪੂਰਾ ਮਾਮਲਾ
NEXT STORY