ਕਾਠਮੰਡੂ-ਨੇਪਾਲ ਸਰਕਾਰ ਦੀ ਇਕ ਜਾਂਚ ਟੀਮ ਨੇ ਯੋਗ ਗੁਰੂ ਰਾਮਦੇਵ ਦੇ ਪਤੰਜਲੀ ਸਮੂਹ ਦੇ ਦੋ ਟੈਲੀਵਿਜ਼ਨ ਚੈਨਲਾਂ ਨੂੰ ਇਹ ਪਾਏ ਜਾਣ ਤੋਂ ਬਾਅਦ ਕਲੀਨ ਚਿੱਟ ਦੇ ਦਿੱਤੀ ਹੈ ਕਿ ਕਾਠਮੰਡੂ 'ਚ ਉਨ੍ਹਾਂ ਵੱਲੋਂ ਸਥਾਨਕ ਕਾਨੂੰਨਾਂ ਦੀ ਉਲੰਘਣਾ ਕਰਦੇ ਹੋਏ ਕੋਈ ਬੁਨਿਆਦੀ ਢਾਂਚਾ ਸਥਾਪਤ ਨਹੀਂ ਕੀਤਾ ਗਿਆ ਸੀ। ਪ੍ਰਧਾਨ ਮੰਤਰੀ ਸ਼ੇਰ ਬਹਾਦੁਰ ਦੇਉਬਾ ਅਤੇ ਨੇਪਾਲ ਕਮਿਉਨਿਸਟ ਪਾਰਟੀ-ਮਾਓਮਵਾਦੀ ਸੈਂਟਰ ਦੇ ਪ੍ਰਧਾਨ ਪੁਸ਼ਪ ਕਮਲ ਦਹਿਲ 'ਪ੍ਰਚੰਡ' ਨੇ ਪਿਛਲੇ ਹਫ਼ਤੇ ਸੰਯੁਕਤ ਰੂਪ ਨਾਲ ਰਾਮਦੇਵ ਅਤੇ ਉਨ੍ਹਾਂ ਦੇ ਕਰੀਬੀ ਆਚਾਰੀਆ ਬਾਲਕ੍ਰਿਸ਼ਨ ਦੀ ਮੌਜੂਦਗੀ 'ਚ ਦੋ ਟੀਵੀ ਚੈਨਲਾਂ ਆਸਥਾ ਨੇਪਾਲ ਟੀਵੀ ਅਤੇ ਪਤੰਜਲੀ ਨੇਪਾਲ ਟੀਵੀ ਨੂੰ ਲਾਂਚ ਕੀਤਾ ਸੀ।
ਇਹ ਵੀ ਪੜ੍ਹੋ :ਸਿਆਸੀ ਵਿਗਿਆਪਨਾਂ ਨੂੰ ਸੀਮਤ ਕਰੇਗਾ ਯੂਰਪੀਨ ਯੂਨੀਅਨ
ਦੋ ਚੈਨਲਾਂ ਦੀ ਸ਼ੁਰੂਆਤ ਨੇ ਵਿਵਾਦ ਨੂੰ ਜਨਮ ਦੇ ਦਿੱਤਾ ਸੀ ਕਿਉਂਕਿ ਨੇਪਾਲੀ ਕਾਨੂੰਨ ਮੀਡੀਆ ਖੇਤਰ 'ਚ ਕਿਸੇ ਵੀ ਵਿਦੇਸ਼ੀ ਨਿਵੇਸ਼ ਦੀ ਇਜਾਜ਼ਤ ਨਹੀਂ ਦਿੰਦਾ। ਨੇਪਾਲ ਦੇ ਸੂਚਨਾ ਅਤੇ ਪ੍ਰਸਾਰਣ ਵਿਭਾਗ ਦੇ ਡਾਇਰੈਕਟਰ ਜਨਰਲ ਗਗਨ ਬਹਾਦੁਰ ਹਮਾਲ ਨੇ ਕਿਹਾ ਸੀ ਕਿ ਸੀ ਦੋ ਟੈਲੀਵਿਜ਼ਨ ਚੈਨਲਾਂ ਨੇ ਕਦੇ ਰਜਿਸਟਰਡ ਲਈ ਅਪਲਾਈ ਨਹੀਂ ਕੀਤਾ ਅਤੇ ਜੇਕਰ ਇਹ ਪਾਇਆ ਜਾਂਦਾ ਹੈ ਕਿ ਇਨ੍ਹਾਂ ਚੈਨਲਾਂ ਨੇ ਰਜਿਸਟਰਡ ਹੁੰਦੇ ਹੋਏ ਵੀ ਬਿਨਾਂ ਕਿਸੇ ਕਾਨੂੰਨੀ ਰਸਮੀ ਕਾਰਵਾਈਆਂ ਨੂੰ ਪੂਰਾ ਕੀਤੇ ਟੈਲੀਵਿਜ਼ਨ ਪ੍ਰੋਗਰਾਮਾਂ ਨੂੰ ਪ੍ਰਸਾਰਿਤ ਕਰਨ ਲਈ ਬੁਨਿਆਦੀ ਢਾਂਚੇ ਦਾ ਨਿਰਮਾਣ ਕੀਤਾ ਹੈ ਤਾਂ ਅਧਿਕਾਰੀ ਕਾਰਵਾਈ ਕਰਨਗੇ।
ਇਹ ਵੀ ਪੜ੍ਹੋ : ਪ੍ਰਵਾਸੀਆਂ ਦੀ ਮੌਤ ਤੋਂ ਬਾਅਦ ਫਰਾਂਸ ਨੇ ਯੂਰਪੀਨ ਦੇਸ਼ਾਂ ਤੋਂ ਗੈਰ-ਕਾਨੂੰਨੀ ਪ੍ਰਵਾਸ ਰੋਕਣ ਦੀ ਕੀਤੀ ਅਪੀਲ
ਨੋਟ- ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ? ਕੁਮੈਂਟ ਕਰਕੇ ਦਿਓ ਜਵਾਬ।
ਪ੍ਰਵਾਸੀਆਂ ਦੀ ਮੌਤ ਤੋਂ ਬਾਅਦ ਫਰਾਂਸ ਨੇ ਯੂਰਪੀਨ ਦੇਸ਼ਾਂ ਤੋਂ ਗੈਰ-ਕਾਨੂੰਨੀ ਪ੍ਰਵਾਸ ਰੋਕਣ ਦੀ ਕੀਤੀ ਅਪੀਲ
NEXT STORY