ਨਵੀਂ ਦਿੱਲੀ— ਈ. ਪੀ. ਐੱਫ. ਦੇ 6 ਕਰੋੜ ਮੈਂਬਰਾਂ ਲਈ ਵੱਡੀ ਖ਼ੁਸ਼ਖ਼ਬਰੀ ਹੈ। ਈ. ਪੀ. ਐੱਫ. ਖਾਤੇ 'ਚ ਦੀਵਾਲੀ ਤੋਂ ਠੀਕ ਪਹਿਲਾਂ 31 ਮਾਰਚ 2020 ਤੱਕ ਦੇ ਵਿਆਜ ਦੀ ਪਹਿਲੀ ਕਿਸ਼ਤ ਜਮ੍ਹਾ ਹੋ ਸਕਦੀ ਹੈ। ਕਰਮਚਾਰੀ ਭਵਿੱਖ ਫੰਡ ਸੰਗਠਨ (ਈ. ਪੀ. ਐੱਫ. ਓ.) ਨੇ ਸਤੰਬਰ 'ਚ ਕਰਮਚਾਰੀ ਭਵਿੱਖ ਫੰਡ (ਈ. ਪੀ. ਐੱਫ.) 'ਤੇ ਸਾਲ 2019-20 ਲਈ 8.50 ਫੀਸਦੀ ਦੀ ਦਰ ਨਾਲ ਵਿਆਜ ਦੇਣ ਨੂੰ ਹਰੀ ਝੰਡੀ ਦਿੱਤੀ ਸੀ।
ਈ. ਪੀ. ਐੱਫ. ਓ. ਇਸ ਸਾਲ ਦੋ ਕਿਸ਼ਤਾਂ 'ਚ ਈ. ਪੀ. ਐੱਫ. 'ਤੇ ਵਿਆਜ ਦੇਣ ਜਾ ਰਿਹਾ ਹੈ। ਹੁਣ 8.15 ਫੀਸਦੀ ਦਰ ਨਾਲ ਵਿਆਜ ਦਾ ਭੁਗਤਾਨ ਕੀਤਾ ਜਾਵੇਗਾ, ਬਾਕੀ ਦਾ 0.35 ਫੀਸਦੀ ਵਿਆਜ ਦਸੰਬਰ ਮਹੀਨੇ ਤੱਕ ਪੀ. ਐੱਫ. ਖਾਤਿਆਂ 'ਚ ਦਿੱਤਾ ਜਾਵੇਗਾ।
ਈ. ਪੀ. ਐੱਫ. ਓ. ਦੇ ਕੇਂਦਰੀ ਟਰੱਸਟੀ ਬੋਰਡ ਨੇ ਪੰਜ ਮਾਰਚ ਦੀ ਬੈਠਕ 'ਚ ਈ. ਪੀ. ਐੱਫ. 'ਤੇ 2019-20 ਲਈ ਵਿਆਜ ਦਰ 8.50 ਫੀਸਦੀ ਦੀ ਦਰ ਨਾਲ ਭੁਗਤਾਨ ਕਰਨ ਦੀ ਸਿਫਾਰਸ਼ ਕੀਤੀ ਸੀ ਪਰ ਕੋਵਿਡ-19 ਕਾਰਨ ਬਾਜ਼ਾਰ 'ਚ ਭਾਰੀ ਉਤਰਾਅ-ਚੜ੍ਹਾਅ ਦੀ ਵਜ੍ਹਾ ਨਾਲ ਅਜਿਹਾ ਨਹੀਂ ਕੀਤਾ ਜਾ ਸਕਿਆ। ਕੇਂਦਰੀ ਟਰੱਸਟੀ ਬੋਰਡ ਸੰਗਠਨ ਦੀ ਫ਼ੈਸਲੇ ਲੈਣ ਵਾਲੀ ਉੱਚ ਸੰਸਥਾ ਹੈ। ਸਤੰਬਰ ਦੀ ਬੈਠਕ 'ਚ ਕਿਰਤ ਮੰਤਰੀ ਸੰਤੋਸ਼ ਗੰਗਵਾਰ ਦੀ ਅਗਵਾਈ 'ਚ ਇਹ ਤੈਅ ਕੀਤਾ ਗਿਆ ਸੀ ਕਿ ਵਿਆਜ ਪਹਿਲਾਂ ਤੋਂ ਨਿਰਧਾਰਤ 8.50 ਫੀਸਦੀ ਦਰ ਨਾਲ ਹੀ ਮਿਲੇਗਾ ਪਰ ਇਹ ਇਸ ਵਾਰ ਦੋ ਕਿਸ਼ਤਾਂ 'ਚ ਦਿੱਤਾ ਜਾਵੇਗਾ। ਇਸ 'ਚੋਂ 8.15 ਫੀਸਦੀ ਕਰਜ਼ ਤੋਂ ਹੋਣ ਵਾਲੀ ਕਮਾਈ ਤੋਂ ਆਵੇਗਾ, ਜਦੋਂ ਕਿ 0.35 ਫੀਸਦੀ ਦੀ ਰਕਮ ਈ. ਟੀ. ਐੱਫ. ਦੀ ਵਿਕਰੀ ਜ਼ਰੀਏ ਜੁਟਾਈ ਜਾਵੇਗੀ।
ਕੋਰੋਨਾ ਦੇ ਕਹਿਰ ਤੋਂ ਮੁਕਤ ਹੋ ਰਹੀ ਹੈ ਭਾਰਤ ਅਰਥਵਿਵਸਥਾ : ਐਸੋਚੈਮ
NEXT STORY