ਬਨੂੜ (ਗੁਰਪਾਲ) : ਪੰਜਾਬ ਵਿਚ ਬਿਜਲੀ ਬਿੱਲਾਂ ਦੇ ਮੋਬਾਇਲ ਸੰਦੇਸ਼ਾਂ ’ਚ ਮੀਟਰ ਦੀ ਪੁਰਾਣੀ ਅਤੇ ਨਵੀਂ ਰੀਡਿੰਗ ਨੂੰ ਸ਼ਾਮਿਲ ਕੀਤੇ ਜਾਣ ਦੀ ਮੰਗ ਉਠੀ ਹੈ। ਦਰਅਸਲ ਪਾਵਰਕਾਮ ਵੱਲੋਂ ਖਪਤਕਾਰਾਂ ਨੂੰ ਭੇਜੇ ਜਾਣ ਵਾਲੇ ਮੋਬਾਇਲ ਸੰਦੇਸ਼ ’ਚ ਸਿਰਫ ਖਾਤਾ ਨੰਬਰ ਅਤੇ ਕੁੱਲ ਰਕਮ ਦੀ ਹੀ ਜਾਣਕਾਰੀ ਹੁੰਦੀ ਹੈ ਅਤੇ ਬਿਨਾਂ ਨਵੀਂ ਅਤੇ ਪੁਰਾਣੀ ਰੀਡਿੰਗ ਕਾਰਨ ਕਿੰਨੇ ਯੂਨਿਟ ਬਿਜਲੀ ਖਪਤ ਹੋਈ ਹੈ, ਇਹ ਖਪਤਕਾਰ ਲਈ ਸਮਝਣ ’ਚ ਮੁਸ਼ਕਿਲ ਹੋ ਜਾਂਦਾ ਹੈ ਕਿ ਬਿੱਲ ਸਹੀ ਹੈ ਜਾਂ ਨਹੀਂ, ਜਿਸ ਕਾਰਨ ਬਿਜਲੀ ਵਿਭਾਗ ਪ੍ਰਤੀ ਬੇਭਰੋਸਗੀ ਪੈਦਾ ਹੁੰਦੀ ਹੈ।
ਇਹ ਵੀ ਪੜ੍ਹੋ : ਪੰਜਾਬ 'ਚ ਅਧਿਆਪਕਾਂ ਲਈ ਨਵੀਂ ਸਿਰਦਰਦੀ, ਹੁਣ ਮੰਡਰਾਉਣ ਲੱਗਾ ਇਹ ਖ਼ਤਰਾ
ਇਹ ਮੰਗ ਉੱਘੇ ਸਮਾਜ-ਸੇਵੀ ਸੰਜੀਵ ਕੁਮਾਰ ਟੋਨੀ, ਪ੍ਰੀਤਇੰਦਰ ਸਿੰਘ ਢੀਂਡਸਾ, ਸਤਪਾਲ ਸਿੰਘ ਸੱਤਾ ਸੂਰਜਗੜ੍ਹ, ਮਨਜੀਤ ਸਿੰਘ ਮੋਟੇਮਾਜਰਾ, ਦਲਜੀਤ ਸਿੰਘ ਬਿੱਲੂ ਮੋਹੀ, ਹਰਪ੍ਰੀਤ ਸਿੰਘ ਅਮਲਾਲਾ ਆਦਿ ਨੇ ਚੁੱਕੀ ਹੈ ਅਤੇ ਕਿਹਾ ਕਿ ਬਿਜਲੀ ਖਪਤਕਾਰਾਂ ਦੇ ਹਿੱਤ ’ਚ ਬਿਜਲੀ ਬਿੱਲਾਂ ਦੇ ਮੋਬਾਇਲ ਸੰਦੇਸ਼ਾਂ ’ਚ ਮੀਟਰ ਦੀ ਪੁਰਾਣੀ ਅਤੇ ਨਵੀਂ ਰੀਡਿੰਗ ਨੂੰ ਸ਼ਾਮਿਲ ਕੀਤਾ ਜਾਵੇ। ਉਕਤ ਆਗੂਆਂ ਵੱਲੋਂ ਮੰਗ ਕੀਤੀ ਗਈ ਹੈ ਕਿ ਪਾਵਰਕਾਮ ਵੱਲੋਂ ਖਪਤਕਾਰਾਂ ਨੂੰ ਭੇਜੇ ਜਾਣ ਵਾਲੇ ਮੋਬਾਇਲ ਸੰਦੇਸ਼ ’ਚ ਸਿਰਫ ਖਾਤਾ ਨੰਬਰ ਅਤੇ ਕੁੱਲ ਰਕਮ ਦੀ ਹੀ ਜਾਣਕਾਰੀ ਹੁੰਦੀ ਹੈ ਅਤੇ ਬਿਨਾਂ ਨਵੀਂ ਅਤੇ ਪੁਰਾਣੀ ਰੀਡਿੰਗ ਕਾਰਨ ਕਿੰਨੇ ਯੂਨਿਟ ਬਿਜਲੀ ਖਪਤ ਹੋਈ ਹੈ, ਇਹ ਖਪਤਕਾਰ ਲਈ ਸਮਝਣ ’ਚ ਮੁਸ਼ਕਿਲ ਹੋ ਜਾਂਦਾ ਹੈ ਕਿ ਬਿੱਲ ਸਹੀ ਹੈ ਜਾਂ ਨਹੀਂ।
ਇਹ ਵੀ ਪੜ੍ਹੋ : ਲਾਡੋਵਾਲ ਟੋਲ ਪਲਾਜ਼ਾ ਹੋਇਆ ਹੋਰ ਮਹਿੰਗਾ, ਟੋਲ ਦਰਾਂ ਵਿਚ ਕੀਤਾ ਗਿਆ ਵਾਧਾ
ਇਲਾਕੇ ਦੇ ਨੌਜਵਾਨਾਂ ਨੇ ਮੰਗ ਕੀਤੀ ਕਿ ਡਿਜੀਟਲ ਯੁਗ ’ਚ ਪਾਰਦਰਸ਼ਤਾ ਲਿਆਉਣੀ ਜ਼ਰੂਰੀ ਹੈ ਅਤੇ ਪਾਵਰਕਾਮ ਵੱਲੋਂ ਭੇਜੇ ਜਾਣ ਵਾਲੇ ਮੋਬਾਇਲ ਸੰਦੇਸ਼ ’ਚ ਨਵੀ ਅਤੇ ਪੁਰਾਣੀ ਰੀਡਿੰਗ ਦਰਸ਼ਾਉਣੀ ਯਕੀਨੀ ਬਣਾਈ ਜਾਵੇ ਤਾਂ ਜੋ ਖਪਤਕਾਰ ਨੂੰ ਭੇਜੇ ਗਏ ਬਿੱਲ ਨੂੰ ਸਮਝਣ ’ਚ ਕੋਈ ਪ੍ਰੇਸ਼ਾਨੀ ਨਾ ਹੋਵੇ।
ਇਹ ਵੀ ਪੜ੍ਹੋ : ਕੇਂਦਰ ਵੱਲੋਂ ਪੰਜਾਬ ਲਈ ਵੱਡੀ ਰਾਹਤ, ਹਾਲਾਤ ਨੂੰ ਦੇਖਦਿਆਂ ਲਿਆ ਗਿਆ ਵੱਡਾ ਫ਼ੈਸਲਾ
ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e
ਪੰਜਾਬ 'ਚ ਅਧਿਆਪਕਾਂ ਲਈ ਨਵੀਂ ਸਿਰਦਰਦੀ, ਹੁਣ ਮੰਡਰਾਉਣ ਲੱਗਾ ਇਹ ਖ਼ਤਰਾ
NEXT STORY