ਨਵੀਂ ਦਿੱਲੀ- ਈ. ਪੀ. ਐੱਫ. ਓ. ਜਲਦ ਹੀ ਈ. ਪੀ. ਐੱਫ. 'ਤੇ ਵਿਆਜ ਤੁਹਾਡੇ ਖਾਤੇ ਵਿਚ ਜਮ੍ਹਾ ਕਰਨ ਵਾਲਾ ਹੈ। ਇਕ-ਦੋ ਦਿਨ ਵਿਚ ਇਹ ਈ. ਪੀ. ਐੱਫ. ਖਾਤੇ ਵਿਚ ਆ ਸਕਦਾ ਹੈ।
ਕਰਮਚਾਰੀ ਭਵਿੱਖ ਸੰਗਠਨ (ਈ. ਪੀ. ਐੱਫ. ਓ.) ਵਿੱਤੀ ਸਾਲ 2019-20 ਲਈ 8.5 ਫ਼ੀਸਦੀ ਵਿਆਜ ਦੇਵੇਗਾ। ਈ. ਪੀ. ਐੱਫ. ਓ. ਵਿਆਜ ਦਰ ਦੀ ਘੋਸ਼ਣਾ ਕਾਫ਼ੀ ਪਹਿਲਾਂ ਹੀ ਕਰ ਚੁੱਕਾ ਹੈ। ਇਹ ਵਿਆਜ ਦਰ ਪਿਛਲੇ 7 ਸਾਲਾਂ ਵਿਚ ਸਭ ਤੋਂ ਘੱਟ ਹੈ। ਇਸ ਤੋਂ ਪਹਿਲਾਂ ਪਹਿਲਾਂ 2018-19 ਵਿਚ ਵਿਆਜ ਦਰ 8.65 ਫ਼ੀਸਦੀ ਅਤੇ 2017-18 ਵਿਚ 8.55 ਫ਼ੀਸਦੀ ਸੀ।
ਈ. ਪੀ. ਐੱਫ. ਓ. ਵੱਲੋਂ 2019-20 ਦਾ ਵਿਆਜ ਅੱਜ-ਕੱਲ੍ਹ ਵਿਚ 6 ਕਰੋੜ ਤੋਂ ਵੱਧ ਈ. ਪੀ. ਐੱਫ. ਖਾਤਿਆਂ ਵਿਚ ਪਹੁੰਚ ਜਾਵੇਗਾ।
ਜੇਕਰ ਤੁਸੀਂ ਵੀ ਨਿੱਜੀ ਕੰਪਨੀ ਵਿਚ ਨੌਕਰੀ ਕਰਦੇ ਹੋ ਅਤੇ ਜਾਣਨਾ ਚਾਹੁੰਦੇ ਹੋ ਕਿ ਤੁਹਾਡੇ ਖਾਤੇ ਵਿਚ ਕਿੰਨੇ ਵਿਆਜ ਦੇ ਪੈਸੇ ਆਏ ਹਨ? ਪੈਸਾ ਆਇਆ ਹੈ ਜਾਂ ਨਹੀਂ? ਇਸ ਲਈ ਤੁਹਾਨੂੰ ਈ. ਪੀ. ਐੱਫ. ਓ. ਨਾਲ ਰਜਿਸਟਰਡ ਮੋਬਾਇਲ ਨੰਬਰ ਤੋਂ ਸਿਰਫ ਇਕ ਮਿਸ ਕਾਲ ਕਰਨੀ ਪਏਗੀ ਅਤੇ ਤੁਹਾਨੂੰ ਸਾਰੀ ਜਾਣਕਾਰੀ ਮਿਲ ਜਾਵੇਗੀ। ਇਹ ਨੰਬਰ ਹੈ 011-22901406। ਤੁਹਾਡਾ ਯੂ. ਏ. ਐੱਨ., ਪੈਨ ਤੇ ਆਧਾਰ ਲਿੰਕ ਹੋਣਾ ਚਾਹੀਦਾ ਹੈ। ਤੁਸੀਂ ਐੱਸ. ਐੱਮ. ਐੱਸ. ਜ਼ਰੀਏ ਵੀ ਈ. ਪੀ. ਐੱਫ. ਖਾਤੇ ਦਾ ਬੈਲੰਸ ਦੇਖ ਸਕਦੇ ਹੋ। ਤੁਹਾਨੂੰ 'EPFOHO UAN ENG' 7738299899 'ਤੇ ਭੇਜਣਾ ਹੋਵੇਗਾ।
‘ਜੁਲਾਈ ’ਚ ਖਾਣ ਵਾਲੇ ਤੇਲ ਹੋਏ ਦੁੱਗਣੇ ਮਹਿੰਗੇ, 52 ਫ਼ੀਸਦੀ ਵਧੀਆਂ ਪ੍ਰਚੂਨ ਕੀਮਤਾਂ
NEXT STORY