ਨਵੀਂ ਦਿੱਲੀ (ਇੰਟ.) - ਹੋਲੀ ਤੋਂ ਪਹਿਲਾਂ 15,000 ਰੁਪਏ ਤੋਂ ਜ਼ਿਆਦਾ ਦੀ ਮੰਥਲੀ ਬੇਸਿਕ ਸੈਲਰੀ ਪਾਉਣ ਵਾਲੇ ਕਰਮਚਾਰੀਆਂ ਨੂੰ ਨਵੀਂ ਪੈਨਸ਼ਨ ਸਕੀਮ ਦੀ ਸੌਗਾਤ ਮਿਲ ਸਕਦੀ ਹੈ। ਇਸ ਇਨਕਮ ਗਰੁੱਪ ਦੇ ਲੋਕ ਲੰਬੇ ਸਮੇਂ ਤੋਂ ਜ਼ਿਆਦਾ ਪੈਨਸ਼ਨ ਵਾਲੀ ਸਕੀਮ ਦੀ ਮੰਗ ਕਰਦੇ ਰਹੇ ਹਨ। ਇਕ ਰਿਪੋਰਟ ’ਚ ਇਹ ਗੱਲ ਸਾਹਮਣੇ ਆਈ ਹੈ ਕਿ ਰਿਟਾਇਰਮੈਂਟ ਫੰਡ ਨਾਲ ਸਬੰਧਤ ਸੰਗਠਨ ਈ. ਪੀ. ਐੱਫ. ਓ. ਅਜਿਹੇ ਕਰਮਚਾਰੀਆਂ ਲਈ ਨਵੀਂ ਪੈਨਸ਼ਨ ਸਕੀਮ ਲਿਆਉਣ ’ਤੇ ਵਿਚਾਰ ਕਰ ਰਿਹਾ ਹੈ, ਜਿਨ੍ਹਾਂ ਦੀ ਮੰਥਲੀ ਬੇਸਿਕ ਸੈਲਰੀ 15,000 ਰੁਪਏ ਤੋਂ ਜ਼ਿਆਦਾ ਹੈ ਤੇ ਉਹ ਕਰਮਚਾਰੀ ਪੈਨਸ਼ਨ ਸਕੀਮ 1995 (ਈ.ਪੀ.ਐੱਸ- 95) ’ਚ ਲਾਜ਼ਮੀ ਰੂਪ ਤੋਂ ਕਵਰ ਨਹੀਂ ਹਨ।
ਇਹ ਵੀ ਪੜ੍ਹੋ : ਸਿੰਗਾਪੁਰ ’ਚ ਨਿਵੇਸ਼ਕਾਂ ਨੂੰ ਕ੍ਰਿਪਟੋਕਰੰਸੀ ਘਪਲੇ ਦੇ ਜ਼ਰੀਏ ਲਾਇਆ ਗਿਆ ਸਭ ਤੋਂ ਜ਼ਿਆਦਾ ‘ਚੂਨਾ’
ਹੁਣ ਹੈ ਇਹ ਵਿਵਸਥਾ
ਵਰਤਮਾਨ ’ਚ ਸੰਗਠਿਤ ਖੇਤਰ ਦੇ ਉਹ ਸਾਰੇ ਕਰਮਚਾਰੀ ਲਾਜ਼ਮੀ ਰੂਪ ਤੋਂ ਏ. ਪੀ. ਐੱਸ.-95 ’ਚ ਕਵਰ ਹੋ ਜਾਂਦੇ ਹਨ, ਜਿਨ੍ਹਾਂ ਦੀ ਬੇਸਿਕ ਤਨਖਾਹ (ਬੇਸਿਕ ਤਨਖਾਹ+ਮਹਿੰਗਾਈ ਭੱਤਾ (DA) ਜਾਬ ਜੁਆਇਨ ਕਰਨ ਸਮੇਂ 15,000 ਰੁਪਏ ਤੋਂ ਜ਼ਿਆਦਾ ਹੁੰਦਾ ਹੈ।
ਇਸ ਪ੍ਰਸਤਾਵ ’ਤੇ ਚੱਲ ਰਹੀ ਹੈ ਚਰਚਾ
ਇਕ ਰਿਪੋਰਟ ’ਚ ਕਿਹਾ ਹੈ ਕਿ ਈ. ਪੀ. ਐੱਫ. ਓ. ਦੇ ਮੈਂਬਰਾਂ ਦੀ ਜ਼ਿਆਦਾ ਯੋਗਦਾਨ ’ਤੇ ਜ਼ਿਆਦਾ ਪੈਨਸ਼ਨ ਦੀ ਮੰਗ ਰਹੀ ਹੈ। ਅਜਿਹੇ ’ਚ 15,000 ਰੁਪਏ ਤੋਂ ਜ਼ਿਆਦਾ ਦੀ ਬੇਸਿਕ ਸੈਲਰੀ ਵਾਲਿਆਂ ਲਈ ਨਵੀਂ ਪੈਨਸ਼ਨ ਸਕੀਮ ਲਿਆਉਣ ਦੇ ਪ੍ਰਸਤਾਵ ’ਤੇ ਈ. ਪੀ. ਐੱਫ. ਓ. ਦੇ ਫ਼ੈਸਲਾ ਵਾਲੀ ਬਾਡੀ ਦੀ ਅਗਲੇ ਮਹੀਨੇ ਵਾਲੀ ਮੀਟਿੰਗ ’ਚ ਕਾਫ਼ੀ ਸਰਗਰਮ ਰੂਪ ਨਾਲ ਚਰਚਾ ਹੋਣ ਦੀ ਸੰਭਾਵਨਾ ਹੈ।
ਇਹ ਵੀ ਪੜ੍ਹੋ : ਘਾਟੇ ਵਾਲੀਆਂ ਕੰਪਨੀਆਂ ਦੇ IPO ਸਬੰਧੀ ਖੁਲਾਸਿਆਂ ’ਤੇ ਸੇਬੀ ਦਾ ਨਵਾਂ ਪ੍ਰਸਤਾਵ
ਅਗਲੇ ਮਹੀਨੇ ਹੋ ਸਕਦਾ ਹੈ ਫੈਸਲਾ
ਰਿਪੋਰਟ ਮੁਤਾਬਕ ਈ. ਪੀ. ਐੱਫ. ਓ. ਦੀ ਫ਼ੈਸਲਾ ਲੈਣ ਵਾਲੀ ਟਾਪ ਬਾਡੀ ਸੈਂਟਰਲ ਬੋਰਡ ਆਫ ਟਰੱਸਟੀਜ਼ ਦੀ 11 ਤੇ 12 ਮਾਰਚ ਨੂੰ ਗੁਵਾਹਾਟੀ ’ਚ ਬੈਠਕ ਹੋਵੇਗੀ। ਇਸ ਬੈਠਕ ’ਚ ਨਵੀਂ ਪੈਨਸ਼ਨ ਸਕੀਮ ਨਾਲ ਜੁਡ਼ੇ ਪ੍ਰਸਤਾਵ ’ਤੇ ਚਰਚਾ ਹੋਵੇਗੀ। ਮੀਟਿੰਗ ਦੌਰਾਨ ਪੈਨਸ਼ਨ ਨਾਲ ਜੁਡ਼ੇ ਮੁੱਦਿਆਂ ਨੂੰ ਲੈ ਕੇ ਸੀ. ਬੀ. ਟੀ. ਵੱਲੋਂ ਗਠਿਤ ਇਕ ਸਬ-ਕਮੇਟੀ ਆਪਣੀ ਰਿਪੋਰਟ ਦੇਵੇਗੀ। ਇਸ ਕਮੇਟੀ ਦਾ ਗਠਨ ਨਵੰਬਰ 2021 ’ਚ ਹੋਇਆ ਸੀ।
ਵਿਆਜ ਦਰਾਂ ’ਤੇ ਵੀ ਹੋਵੇਗਾ ਫ਼ੈਸਲਾ
ਸੀ. ਬੀ. ਟੀ. ਦੀ ਮੀਟਿੰਗ ਅਗਲੇ ਮਹੀਨੇ ਹੋਣ ਵਾਲੀ ਮੀਟਿੰਗ ’ਚ ਫਾਇਨੈਂਸ਼ੀਅਲ ਈਅਰ 2021-22 ਲਈ ਵਿਆਜ ਦਰ ਨਾਲ ਜੁੜਿਆ ਫੈਸਲਾ ਵੀ ਕੀਤਾ। ਕੇਂਦਰੀ ਕਿਰਤ ਮੰਤਰੀ ਭੁਪਿੰਦਰ ਯਾਦਵ ਨੇ ਮੀਟਿੰਗ ਨੂੰ ਲੈ ਕੇ ਜਾਣਕਾਰੀ ਦਿੱਤੀ ਸੀ। ਉਨ੍ਹਾਂ ਦੱਸਿਆ ਸੀ ਕਿ ਇਸ ਬੈਠਕ ’ਚ 2021-22 ਲਈ ਵਿਆਜ ਦਰਾਂ ਦਾ ਤੈਅ ਕਰਣ ਦਾ ਪ੍ਰਪੋਜ਼ਲ ਲਿਸਟਿਡ ਹੈ। ਯਾਦਵ ਸੀ. ਬੀ. ਟੀ. ਦੇ ਪ੍ਰਮੁੱਖ ਹਨ। ਇਸ ਤੋਂ ਪਹਿਲਾਂ ਮਾਰਚ, 2021 ’ਚ ਸੀ. ਬੀ. ਟੀ. ਨੇ ਫਾਇਨੈਂਸ਼ੀਅਲ ਈਅਰ 2020-21 ਲਈ ਈ.ਪੀ.ਐੱਫ. ਜਮ੍ਹਾ ’ਤੇ 8.5 ਫੀਸਦੀ ਦਾ ਵਿਆਜ ਦਰ ਤੈਅ ਕੀਤਾ ਸੀ।
ਇਹ ਵੀ ਪੜ੍ਹੋ : ਭਾਰਤ-UAE ਵਪਾਰ ਸਮਝੌਤਾ ਗਹਿਣਿਆਂ ਦੇ ਖੇਤਰ ਨੂੰ ਡਿਊਟੀ ਮੁਕਤ ਪਹੁੰਚ ਦੇਵੇਗਾ : ਵਪਾਰ ਸਕੱਤਰ
ਨੋਟ - ਇਸ ਖ਼ਬਰ ਬਾਰੇ ਆਪਣੇ ਵਿਚਾਰ ਕੁਮੈਂਟ ਬਾਕਸ ਵਿਚ ਜ਼ਰੂਰ ਸਾਂਝੇ ਕਰੋ।
ਸਿੰਗਾਪੁਰ ’ਚ ਨਿਵੇਸ਼ਕਾਂ ਨੂੰ ਕ੍ਰਿਪਟੋਕਰੰਸੀ ਘਪਲੇ ਦੇ ਜ਼ਰੀਏ ਲਾਇਆ ਗਿਆ ਸਭ ਤੋਂ ਜ਼ਿਆਦਾ ‘ਚੂਨਾ’
NEXT STORY