ਨਵੀਂ ਦਿੱਲੀ : ਕਰਮਚਾਰੀ ਭਵਿੱਖ ਨਿਧੀ ਸੰਗਠਨ (EPFO) ਨੇ ਪਿਛਲੇ ਸਾਲ ਨਵੰਬਰ ਵਿੱਚ ਸ਼ੁੱਧ 14.63 ਲੱਖ ਮੈਂਬਰ ਜੋੜੇ ਹਨ। ਇਹ ਸਾਲਾਨਾ ਆਧਾਰ 'ਤੇ 4.88 ਫ਼ੀਸਦੀ ਵੱਧ ਹੈ। ਇਹ ਜਾਣਕਾਰੀ ਫਿਕਸਡ ਪੇਅ ਸਕੇਲਾਂ 'ਤੇ ਕੰਮ ਕਰਨ ਵਾਲਿਆਂ ਦੇ ਪੇਰੋਲ ਡੇਟਾ ਤੋਂ ਪ੍ਰਾਪਤ ਕੀਤੀ ਗਈ ਸੀ। ਕਿਰਤ ਮੰਤਰਾਲੇ ਨੇ ਇੱਕ ਬਿਆਨ ਵਿੱਚ ਕਿਹਾ ਕਿ ਮੈਂਬਰਾਂ ਦੀ ਗਿਣਤੀ ਵਿੱਚ ਸ਼ੁੱਧ ਵਾਧਾ ਰੁਜ਼ਗਾਰ ਦੇ ਮੌਕਿਆਂ ਦੇ ਵਿਸਤਾਰ ਅਤੇ ਕਰਮਚਾਰੀ ਲਾਭਾਂ ਬਾਰੇ ਵੱਧ ਰਹੀ ਜਾਗਰੂਕਤਾ ਨੂੰ ਦਰਸਾਉਂਦਾ ਹੈ।
ਇਹ ਵੀ ਪੜ੍ਹੋ - ਬੇਸਹਾਰਾ ਬੱਚਿਆਂ ਦਾ ਸਹਾਰਾ ਬਣੇਗੀ ਸਰਕਾਰ: ਹਰ ਮਹੀਨੇ ਮਿਲਣਗੇ ਇੰਨੇ ਪੈਸੇ
ਇਸ ਨੂੰ ਈਪੀਐਫਓ ਦੀਆਂ ਪ੍ਰਭਾਵਸ਼ਾਲੀ ਆਊਟਰੀਚ ਪਹਿਲਕਦਮੀਆਂ ਦੁਆਰਾ ਹੋਰ ਮਜ਼ਬੂਤੀ ਮਿਲਦੀ ਹੈ। ਮੰਤਰਾਲੇ ਨੇ ਕਿਹਾ ਕਿ ਮਹੀਨਾਵਾਰ ਆਧਾਰ 'ਤੇ ਅਕਤੂਬਰ 2024 ਦੇ ਮੁਕਾਬਲੇ ਗਾਹਕਾਂ ਦਾ ਸ਼ੁੱਧ ਵਾਧਾ 9.07 ਫ਼ੀਸਦੀ ਰਿਹਾ। ਅਸਥਾਈ ਪੇਰੋਲ ਅੰਕੜੇ ਤੋਂ ਪਤਾ ਲੱਗਦਾ ਹੈ ਕਿ EPFO ਨੇ ਨਵੰਬਰ 2024 ਵਿੱਚ ਲਗਭਗ 8.74 ਲੱਖ ਨਵੇਂ ਮੈਂਬਰ ਰਜਿਸਟਰ ਕੀਤੇ, ਜੋ ਇੱਕ ਸਾਲ ਪਹਿਲਾਂ ਦੇ ਇਸੇ ਮਹੀਨੇ ਨਾਲੋਂ 18.80 ਫ਼ੀਸਦੀ ਅਤੇ ਅਕਤੂਬਰ 2024 ਨਾਲੋਂ 16.58 ਫ਼ੀਸਦੀ ਵੱਧ ਹੈ। ਮੰਤਰਾਲੇ ਨੇ ਕਿਹਾ ਕਿ ਅੰਕੜਿਆਂ ਦਾ ਇੱਕ ਮਹੱਤਵਪੂਰਨ ਪਹਿਲੂ 18-25 ਉਮਰ ਸਮੂਹ ਦਾ ਦਬਦਬਾ ਹੈ। ਇਸ ਉਮਰ ਸਮੂਹ ਵਿੱਚ 4.81 ਲੱਖ ਨਵੇਂ ਮੈਂਬਰ ਸ਼ਾਮਲ ਕੀਤੇ ਗਏ ਹਨ, ਜੋ ਨਵੰਬਰ 2024 ਵਿੱਚ ਜੋੜੇ ਗਏ ਕੁੱਲ ਨਵੇਂ ਮੈਂਬਰਾਂ ਦਾ 54.97 ਫ਼ੀਸਦੀ ਹਨ।
ਇਹ ਵੀ ਪੜ੍ਹੋ - ਬਿਜਲੀ ਦਾ ਬਿੱਲ ਨਾ ਭਰਨ ਵਾਲੇ ਹੋ ਜਾਣ ਸਾਵਧਾਨ, ਕਿਸੇ ਸਮੇਂ ਵੀ ਕੱਟਿਆ ਜਾ ਸਕਦੈ ਕੁਨੈਕਸ਼ਨ
ਨਵੰਬਰ, 2024 ਵਿੱਚ 18-25 ਸਾਲ ਦੀ ਉਮਰ ਸਮੂਹ ਵਿੱਚ 5.86 ਮੈਂਬਰਾਂ ਦਾ ਸ਼ੁੱਧ ਵਾਧਾ ਹੋਇਆ, ਜੋ ਅਕਤੂਬਰ, 2024 ਦੇ ਮੁਕਾਬਲੇ 7.96 ਫ਼ੀਸਦੀ ਵੱਧ ਹੈ। ਮੰਤਰਾਲੇ ਨੇ ਕਿਹਾ ਕਿ ਇਹ ਪਹਿਲਾਂ ਦੇ ਰੁਝਾਨ ਦੇ ਅਨੁਸਾਰ ਹੈ, ਜਿਸ ਤੋਂ ਪਤਾ ਚੱਲਦਾ ਹੈ ਕਿ ਸੰਗਠਿਤ ਕਾਰਜਬਲ ਵਿੱਚ ਸ਼ਾਮਲ ਹੋਣ ਵਾਲੇ ਜ਼ਿਆਦਾਤਰ ਵਿਅਕਤੀ ਨੌਜਵਾਨ ਹਨ। ਇਨ੍ਹਾਂ ਵਿੱਚ ਮੁੱਖ ਤੌਰ 'ਤੇ ਉਹ ਲੋਕ ਵੀ ਸ਼ਾਮਲ ਹਨ, ਜੋ ਪਹਿਲੀ ਵਾਰ ਨੌਕਰੀ ਲੱਭ ਰਹੇ ਹਨ। ਨਵੰਬਰ ਦੇ ਤਨਖਾਹ ਅੰਕੜਿਆਂ ਅਨੁਸਾਰ ਲਗਭਗ 14.39 ਲੱਖ ਮੈਂਬਰਾਂ ਨੇ ਕਰਮਚਾਰੀ ਭਵਿੱਖ ਨਿਧੀ ਸੰਗਠਨ (EPFO) ਛੱਡ ਦਿੱਤਾ ਅਤੇ ਬਾਅਦ ਵਿੱਚ ਸੰਗਠਨ ਵਿੱਚ ਦੁਬਾਰਾ ਸ਼ਾਮਲ ਹੋ ਗਏ। ਇਹ ਅੰਕੜਾ ਪਿਛਲੇ ਮਹੀਨੇ ਯਾਨੀ ਅਕਤੂਬਰ, 2024 ਦੇ ਮੁਕਾਬਲੇ 11.47 ਫ਼ੀਸਦੀ ਅਤੇ ਨਵੰਬਰ, 2024 ਵਿੱਚ ਸਾਲ-ਦਰ-ਸਾਲ ਦੇ ਆਧਾਰ 'ਤੇ 34.75 ਫ਼ੀਸਦੀ ਦਾ ਮਹੱਤਵਪੂਰਨ ਵਾਧਾ ਹੈ।
ਇਹ ਵੀ ਪੜ੍ਹੋ - ਵੱਡੀ ਖ਼ਬਰ : 4 ਦਿਨ ਬੰਦ ਰਹਿਣਗੇ ਠੇਕੇ, ਬਾਰ, ਹੋਟਲਾਂ ਅਤੇ ਰੈਸਟੋਰੈਂਟਾਂ 'ਚ ਵੀ ਨਹੀਂ ਮਿਲੇਗੀ ਸ਼ਰਾਬ
ਇਨ੍ਹਾਂ ਮੈਂਬਰਾਂ ਨੇ ਆਪਣੀਆਂ ਨੌਕਰੀਆਂ ਬਦਲ ਲਈਆਂ ਅਤੇ EPFO ਦੇ ਅਧੀਨ ਆਉਣ ਵਾਲੇ ਅਦਾਰਿਆਂ ਵਿੱਚ ਦੁਬਾਰਾ ਸ਼ਾਮਲ ਹੋ ਗਏ ਅਤੇ ਅੰਤਿਮ ਨਿਪਟਾਰੇ ਲਈ ਅਰਜ਼ੀ ਦੇਣ ਦੀ ਬਜਾਏ ਆਪਣੇ ਸੰਚਵ ਨੂੰ ਟ੍ਰਾਂਸਫਰ ਕਰਨ ਦਾ ਵਿਕਲਪ ਚੁਣਿਆ। ਅੰਕੜਿਆਂ ਦੇ ਲਿੰਗ-ਵਾਰ ਵਿਸ਼ਲੇਸ਼ਣ ਤੋਂ ਪਤਾ ਚੱਲਦਾ ਹੈ ਕਿ ਨਵੰਬਰ, 2024 ਦੌਰਾਨ ਜੋੜੇ ਗਏ ਨਵੇਂ ਮੈਂਬਰਾਂ ਵਿੱਚੋਂ ਲਗਭਗ 2.40 ਲੱਖ ਔਰਤਾਂ ਹਨ। ਅਕਤੂਬਰ, 2024 ਦੇ ਮੁਕਾਬਲੇ 14.94 ਫ਼ੀਸਦੀ ਦਾ ਵਾਧਾ ਹੋਇਆ ਹੈ, ਜਦੋਂਕਿ ਨਵੰਬਰ, 2023 ਦੇ ਮੁਕਾਬਲੇ, ਸਾਲਾਨਾ ਵਾਧਾ 23.62 ਫ਼ੀਸਦੀ ਹੈ। ਇਸ ਤੋਂ ਇਲਾਵਾ, ਨਵੰਬਰ ਦੌਰਾਨ ਮਹਿਲਾ ਮੈਂਬਰਾਂ ਦਾ ਸ਼ੁੱਧ ਵਾਧਾ 3.13 ਲੱਖ ਰਿਹਾ, ਜੋ ਕਿ ਅਕਤੂਬਰ 2024 ਦੇ ਮੁਕਾਬਲੇ 12.16 ਫ਼ੀਸਦੀ ਵੱਧ ਹੈ ਅਤੇ ਪਿਛਲੇ ਸਾਲ ਨਵੰਬਰ ਦੇ ਮੁਕਾਬਲੇ 11.75 ਫ਼ੀਸਦੀ ਵੱਧ ਹੈ।
ਇਹ ਵੀ ਪੜ੍ਹੋ - 'ਗੋਰੀ ਮੇਮ' ਨੂੰ ਪਸੰਦ ਆਇਆ ਬਿਹਾਰੀ ਮੁੰਡਾ, 7 ਫੇਰੇ ਲੈਣ ਪਹੁੰਚੀ ਛਪਰਾ (ਤਸਵੀਰਾਂ)
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਕਪਾਹ ਉਤਪਾਦਕਾਂ ਨੂੰ ਮੋਦੀ ਸਰਕਾਰ ਦਾ ਤੋਹਫਾ, ਕੱਚੇ ਕਪਾਹ ਦਾ MSP 6 ਫੀਸਦੀ ਵਧਿਆ
NEXT STORY