ਨਵੀਂ ਦਿੱਲੀ (ਇੰਟ.) – ਪੀ. ਐੱਫ. ਦਾ ਪੈਸਾ ਕੱਢਣ ’ਚ ਵੱਡੇ ਪੱਧਰ ’ਤੇ ਗੜਬੜੀ ਦੀਆਂ ਸ਼ਿਕਾਇਤਾਂ ਅਤੇ ਰਿਸ਼ਵਤ ਨਾ ਮਿਲਣ ’ਤੇ ਅਰਜ਼ੀਆਂ ਰੱਦ ਕਰਨ ਦੇ ਕਾਫੀ ਮਾਮਲਿਆਂ ਦੇ ਸਾਹਮਣੇ ਆਉਣ ’ਤੇ ਈ. ਪੀ. ਐੱਫ. ਓ. ਨੇ ਭ੍ਰਿਸ਼ਟਾਚਾਰ ਵਿਰੁੱਧ ਮੁਹਿੰਮ ਸ਼ੁਰੂ ਕੀਤੀ ਹੈ। ਪੀ. ਐੱਫ. ਦੀ ਰਕਮ ਨੂੰ ਕਢਾਉਣਾ ਹੋਰ ਸੌਖਾ ਬਣਾਉਣ ਲਈ ਕਈ ਮਾਮਲਿਆਂ ’ਚ ਆਟੋ-ਸੈੱਟਲਮੈਂਟ ਦੀ ਵੀ ਸ਼ੁਰੂਆਤ ਕੀਤੀ ਗਈ ਹੈ। ਸਿੱਖਿਆ, ਵਿਆਹ ਅਤੇ ਰਿਹਾਇਸ਼ ਦੀਆਂ ਲੋੜਾਂ ਲਈ 1 ਲੱਖ ਰੁਪਏ ਸਿਰਫ ਆਨਲਾਈਨ ਅਰਜ਼ੀ ਦੇ ਆਧਾਰ ’ਤੇ ਹੀ ਮਿਲ ਜਾਣਗੇ। 25-30 ਫੀਸਦੀ ਦਾਅਵਿਆਂ ਦਾ ਭੁਗਤਾਨ ਦਫਤਰ ਗਏ ਬਿਨਾਂ ਜਾਂ ਅਧਿਕਾਰੀਆਂ ਨੂੰ ਮਿਲੇ ਬਿਨਾਂ ਹੀ ਕੀਤਾ ਜਾ ਰਿਹਾ ਹੈ।
ਇਹ ਵੀ ਪੜ੍ਹੋ : Zomato ਨੂੰ ਝਟਕਾ! ਸਰਕਾਰ ਨੇ ਭੇਜਿਆ 803 ਕਰੋੜ ਦਾ ਨੋਟਿਸ, ਜਾਣੋ ਕੀ ਹੈ ਪੂਰਾ ਮਾਮਲਾ
ਇਸ ਤਰ੍ਹਾਂ ਦੇ ਭ੍ਰਿਸ਼ਟਾਚਾਰ ਵਿਰੁੱਧ ਕਰਮਚਾਰੀ ਭਵਿੱਖ ਨਿਧੀ ਸੰਗਠਨ (ਈ. ਪੀ. ਐੱਫ. ਓ.) ਨੇ ਵੱਡੀ ਮੁਹਿੰਮ ਸ਼ੁਰੂ ਕੀਤੀ ਹੈ। ਫੜੇ ਗਏ 12 ਅਧਿਕਾਰੀਆਂ ਨੂੰ ਸਸਪੈਂਡ ਕਰ ਦਿੱਤਾ ਗਿਆ ਹੈ। ਪਿਛਲੇ 2 ਮਹੀਨਿਆਂ ਦੇ ਅੰਦਰ ਇਹ ਕਾਰਵਾਈ ਕੀਤੀ ਗਈ ਹੈੈ। ਇਨ੍ਹਾਂ 12 ਅਫਸਰਾਂ ’ਚੋਂ 8 ਗਰੁੱਪ ਬੀ ਅਫਸਰ ਅਤੇ 4 ਗਰੁੱਪ ਏ ਅਫਸਰ ਤੇ ਸਹਾਇਕ ਪੀ. ਐੱਫ. ਕਮਿਸ਼ਨਰ ਹਨ। ਇਨ੍ਹਾਂ ਨੂੰ ਪੀ. ਐੱਫ. ਕਾਨੂੰਨ ਦੇ ਤਹਿਤ ਸਮੇਂ ਤੋਂ ਪਹਿਲਾਂ ਰਿਟਾਇਰਮੈਂਟ ਦਿੱਤੀ ਗਈ ਹੈ। ਅਜੇ ਕਈ ਅਧਿਕਾਰੀ ਸੀ. ਬੀ. ਆਈ. ਦੇ ਰਾਡਾਰ ’ਤੇ ਵੀ ਹਨ।
ਇਹ ਵੀ ਪੜ੍ਹੋ : RBI Bomb Threat: : RBI ਨੂੰ ਬੰਬ ਨਾਲ ਉਡਾਉਣ ਦੀ ਧਮਕੀ, ਰੂਸੀ ਭਾਸ਼ਾ 'ਚ ਮਿਲੀ ਮੇਲ
18 ਅਫਸਰਾਂ ਨੂੰ ਕੀਤਾ ਗਿਆ ਸਸਪੈਂਡ
ਈ. ਪੀ. ਐੱਫ. ਓ. ਨੇ 18 ਅਫਸਰਾਂ ਨੂੰ ਸਸਪੈਂਡ ਵੀ ਕੀਤਾ ਹੈ। ਇਨ੍ਹਾਂ ’ਚੋਂ 10 ਗਰੁੱਪ ਬੀ ਦੇ ਅਫਸਰ ਅਤੇ 8 ਗਰੁੱਪ ਏ ਦੇ ਅਫਸਰ ਹਨ। ਇਨ੍ਹਾਂ ’ਚੋਂ 16 ’ਤੇ ਭ੍ਰਿਸ਼ਟਾਚਾਰ ਅਤੇ ਰਿਸ਼ਵਤ ਲੈਣ ਦੇ ਦੋਸ਼ ਹਨ। 2 ਵਿਰੁੱਧ ਨਿੱਜੀ ਤੌਰ ’ਤੇ ਅਪਰਾਧਕ ਭਾਈਵਾਲੀ ਦੇ ਦੋਸ਼ ਹਨ। ਇਸ ਤੋਂ ਇਲਾਵਾ ਨਾਨ-ਪ੍ਰਫਾਰਮੈਂਸ ਦੇ ਆਧਾਰ ’ਤੇ ਵੀ 7 ਅਫਸਰਾਂ ਵਿਰੁੱਧ ਅਨੁਸ਼ਾਸਨੀ ਕਾਰਵਾਈ ਸ਼ੁਰੂ ਕੀਤੀ ਗਈ ਹੈ। ਇਕ ਮੀਡੀਆ ਚੈਨਲ ਤੋਂ ਇਹ ਜਾਣਕਾਰੀ ਮਿਲੀ ਹੈ।
ਇਹ ਵੀ ਪੜ੍ਹੋ : ਵਿਆਜ ਭਰਦੇ-ਭਰਦੇ ਖ਼ਤਮ ਹੋ ਜਾਵੇਗੀ ਬਚਤ! Credit Card ਨੂੰ ਲੈ ਕੇ ਨਾ ਕਰੋ ਇਹ ਗਲਤੀਆਂ
ਇਹ ਵੀ ਪੜ੍ਹੋ : LIC Scholarship 2024: ਹੋਨਹਾਰ ਬੱਚਿਆਂ ਲਈ LIC ਦਾ ਵੱਡਾ ਕਦਮ, ਮਿਲੇਗੀ ਸਪੈਸ਼ਲ ਸਕਾਲਰਸ਼ਿਪ
ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
CCPA ਨੇ 17 ਕੰਪਨੀਆਂ ਨੂੰ ਜਾਰੀ ਕੀਤਾ ਨੋਟਿਸ, ਨਿਯਮਾਂ ਦੀ ਉਲੰਘਣਾ ਤਹਿਤ ਹੋਵੇਗੀ ਸਖ਼ਤ ਕਾਰਵਾਈ
NEXT STORY