ਲੰਡਨ- ਯੂਰਪੀਅਨ ਸੰਘ (ਈਯੂ) ਨੇ ਸੋਸ਼ਲ ਮੀਡੀਆ ਮੰਚ ਫੇਸਬੁੱਕ ਦਾ ਸੰਚਾਲਨ ਕਰਨ ਵਾਲੀ ਕੰਪਨੀ ਮੇਟਾ 'ਤੇ ਆਨਲਾਈਨ ਵਰਗੀਕ੍ਰਿਤ ਵਿਗਿਆਪਨ ਕਾਰੋਬਾਰ 'ਚ ਮੁਕਾਬਲਾ-ਰੋਧੀ ਨਿਯਮਾਂ ਦੀ ਉਲੰਘਣ ਦਾ ਦੋਸ਼ ਲਗਾਇਆ ਹੈ। ਯੂਰਪ ਦੇ 27 ਦੇਸ਼ਾਂ ਦੇ ਸੰਗਠਨ ਈਯੂ ਦੇ ਕਾਰਜਕਾਰੀ ਸੰਸਥਾ ਯੂਰਪੀਅਨ ਕਮਿਸ਼ਨ ਨੇ ਸੋਮਵਾਰ ਨੂੰ ਕਿਹਾ ਕਿ ਉਸ ਨੇ ਆਨਲਾਈਨ ਵਰਗੀਕ੍ਰਿਤ ਵਿਗਿਆਪਨ ਕਾਰੋਬਾਰ 'ਫੇਸਬੁੱਕ ਮਾਰਕੀਟਪਲੇਸ' ਨੂੰ ਫੇਸਬੁੱਕ ਨਾਲ ਜੋੜਨ ਦੀ ਕੋਸ਼ਿਸ਼ ਕਰਨ ਦਾ ਮਾਮਲਾ ਟੈਕਨਾਲੋਜੀ ਕੰਪਨੀ ਮੈਟਾ ਦੇ ਸਮਰਥ ਉਠਾਇਆ ਹੈ।
ਯੂਰਪੀਅਨ ਕਮਿਸ਼ਨ ਨੇ ਕਿਹਾ ਕਿ ਫੇਸਬੁੱਕ ਮਾਰਕੀਟਪਲੇਸ ਨੂੰ ਫੇਸਬੁੱਕ ਨਾਲ ਜੋੜਨ ਨਾਲ ਸੋਸ਼ਲ ਮੀਡੀਆ ਪਲੇਟਫਾਰਮ ਦੇ ਉਪਭੋਗਤਾਵਾਂ ਨੂੰ ਮਾਰਕੀਟਪਲੇਸ ਤੱਕ ਪਹੁੰਚ ਦਿੱਤੀ ਗਈ ਹੈ, ਭਾਵੇਂ ਹੀ ਉਹ ਅਜਿਹਾ ਨਾ ਚਾਹੁਣ। ਇਸ ਦੇ ਨਾਲ ਹੀ ਯੂਰਪੀਅਨ ਕਮਿਸ਼ਨ ਨੇ ਮੇਟਾ 'ਤੇ ਮੁਕਾਬਲਾ ਕਰਨ ਵਾਲੀਆਂ ਆਨਲਾਈਨ ਵਰਗੀਕ੍ਰਿਤ ਵਿਗਿਆਪਨ ਕੰਪਨੀਆਂ 'ਤੇ ਅਨੁਚਿਤ ਵਪਾਰਕ ਸ਼ਰਤਾਂ ਲਗਾਉਣ ਦਾ ਵੀ ਦੋਸ਼ ਲਗਾਇਆ।
ਯੂਰਪੀਅਨ ਸੰਘ ਦੇ ਮੁਕਾਬਲੇ-ਰੋਧੀ ਨਿਯਮਾਂ ਦੀ ਉਲੰਘਣਾ ਕਰਨ ਲਈ ਦੋਸ਼ੀ ਪਾਈਆਂ ਜਾਣ ਵਾਲੀਆਂ ਕੰਪਨੀਆਂ ਨੂੰ ਉਨ੍ਹਾਂ ਦੇ ਸਾਲਾਨਾ ਗਲੋਬਲ ਰਾਜਸਵ ਦੇ 10 ਫੀਸਦੀ ਤੱਕ ਜੁਰਮਾਨਾ ਲਗਾਇਆ ਜਾ ਸਕਦਾ ਹੈ। ਮੇਟਾ ਪਲੇਟਫਾਰਮ ਫੇਸਬੁੱਕ ਦੇ ਨਾਲ ਫੋਟੋ ਸ਼ੇਅਰਿੰਗ ਮੰਚ ਇੰਸਟਾਗ੍ਰਾਮ ਅਤੇ ਇੰਸਟੈਂਟ ਮੈਸੇਜਿੰਗ ਸੇਵਾ ਵਟਸਐਪ ਦਾ ਸੰਚਾਲਨ ਵੀ ਕਰਦੀ ਹੈ।
UAE ਏਅਰਪੋਰਟ 'ਤੇ ਨਹੀਂ ਹੋਵੇਗੀ ਪਾਸਪੋਰਟ ਅਤੇ ਟਿਕਟ ਦੀ ਜ਼ਰੂਰਤ, ਤੁਹਾਡਾ ਚਿਹਰਾ ਬਣੇਗਾ ਤੁਹਾਡੀ ਪਛਾਣ
NEXT STORY