ਨਵੀਂ ਦਿੱਲੀ (ਭਾਸ਼ਾ) - ਵਣਜ ਅਤੇ ਉਦਯੋਗ ਮੰਤਰੀ ਪਿਊਸ਼ ਗੋਇਲ ਨੇ ਕਿਹਾ ਕਿ ਚਾਰ ਮੈਂਬਰੀ ਯੂਰਪੀ ਫ੍ਰੀ ਟਰੇਡ ਐਸੋਸੀਏਸ਼ਨ (ਈ. ਐੱਫ. ਟੀ. ਏ.) ਭਾਰਤ ’ਚ ਨਿਵੇਸ਼ ਨੂੰ ਲੈ ਕੇ ਪ੍ਰੇਸ਼ਾਨ ਹੈ ਅਤੇ ਘਰੇਲੂ ਉਦਯੋਗ ਨੂੰ ਇਸ ਮੌਕੇ ਦਾ ਲਾਭ ਚੁੱਕਣਾ ਚਾਹੀਦਾ ਹੈ। ਭਾਰਤ ਅਤੇ ਈ. ਐੱਫ. ਟੀ. ਏ. ਨੇ 10 ਮਾਰਚ ਨੂੰ ਫ੍ਰੀ ਟਰੇਡ ਸਮਝੌਤੇ ’ਤੇ ਹਸਤਾਖਰ ਕੀਤੇ ਸਨ।
ਇਸ ਤਹਿਤ ਸਮੂਹ ਨੇ ਭਾਰਤ ’ਚ 15 ਸਾਲ ’ਚ 100 ਅਰਬ ਡਾਲਰ ਦੇ ਨਿਵੇਸ਼ ਨੂੰ ਲੈ ਕੇ ਵਚਨਬੱਧਤਾ ਜਤਾਈ ਹੈ । ਨਾਲ ਸਵਿਸ ਘੜੀਆਂ, ਚਾਕਲੇਟ ਅਤੇ ਤਰਾਸ਼ੇ ਗਏ ਹੀਰਿਆਂ ’ਤੇ ਘੱਟ ਜਾਂ ਜ਼ੀਰੋ ਟੈਕਸ ’ਤੇ ਸਹਿਮਤੀ ਜਤਾਈ ਗਈ। ਯੂਰਪੀ ਫ੍ਰੀ ਟਰੇਡ ਐਸੋਸੀਏਸ਼ਨ ਦੇ ਮੈਂਬਰ ਆਈਸਲੈਂਡ, ਲਿਸਟੇਂਸਟਿਨ, ਨਾਰਵੇ ਅਤੇ ਸਵਿੱਟਜ਼ਰਲੈਂਡ ਹਨ। ਗੋਇਲ ਨੇ ਕਿਹਾ ਕਿ ਉਹ ਈ. ਐੱਫ. ਟੀ. ਏ. ਵਚਨਬੱਧਤਾਵਾਂ ਨੂੰ ਅੱਗੇ ਵਧਾਉਣ ਲਈ ਐਤਵਾਰ ਨੂੰ ਸਵਿੱਟਜ਼ਰਲੈਂਡ ਲਈ ਰਵਾਨਾ ਹੋਣਗੇ। ਉਨ੍ਹਾਂ ਨੇ ਇਹ ਵੀ ਕਿਹਾ ਕਿ ਇਹ 100 ਅਰਬ ਡਾਲਰ ਦੀ ਵਚਨਬੱਧਤਾ ਪ੍ਰਤੱਖ ਵਿਦੇਸ਼ੀ ਨਿਵੇਸ਼ ਲਈ ਹੈ ਨਾ ਕਿ ਪੋਰਟਫੋਲੀਓ ਨਿਵੇਸ਼ ਲਈ।
ਗੋਇਲ ਨੇ ਦੇਸ਼ ਦੀ ਬਰਾਮਦ ਬਾਰੇ ਕਿਹਾ ਕਿ 2030 ਤੱਕ ਵਸਤਾਂ ਅਤੇ ਸੇਵਾਵਾਂ ਦੀ ਬਰਾਮਦ ਨੂੰ 2,000 ਅਰਬ ਡਾਲਰ ਤੱਕ ਲਿਜਾਣ ਦਾ ਟੀਚਾ ਹਾਸਲ ਕਰਨ ਲਾਇਕ ਹੈ। ਵਣਜ ਅਤੇ ਉਦਯੋਗ ਮੰਤਰੀ ਪਿਊਸ਼ ਗੋਇਲ ਨੇ ਕਿਹਾ ਕਿ ਭਾਰਤੀ ਬਰਾਮਦਕਾਰ ਗੁਣਵੱਤਾ ਮਾਪਦੰਡਾਂ ਪ੍ਰਤੀ ਜਾਗਰੂਕ ਹਨ ਅਤੇ ਕੁੱਝ ਮਸਾਲਿਆਂ ਦੀ ਬਰਾਮਦ ਖੇਪ ਦੀ ਸਮੱਸਿਆ ਕਾਫੀ ਘੱਟ ਹੈ ਅਤੇ ਇਸ ਨੂੰ ਵਧਾ-ਚੜ੍ਹਾ ਕੇ ਪੇਸ਼ ਕਰਨ ਦੀ ਜ਼ਰੂਰਤ ਨਹੀਂ ਹੈ। ਉਨ੍ਹਾਂ ਕਿਹਾ ਕਿ ਜਿਨ੍ਹਾਂ ਖੇਪ ’ਚ ਕੁੱਝ ਸਮੱਸਿਆ ਸੀ, ਉਹ ਭਾਰਤ ਦੇ 56 ਅਰਬ ਡਾਲਰ ਦੇ ਖੁਰਾਕੀ ਅਤੇ ਸਬੰਧਤ ਉਤਪਾਦ ਬਰਾਮਦ ਦੀ ਤੁਲਣਾ ’ਚ ਮਾਮੂਲੀ ਹੈ।
ਨਿੱਜੀ ਕੰਪਨੀਆਂ ਤੋਂ ਪੱਛੜੀ ਸਰਕਾਰੀ ਕੰਪਨੀ MTNL ਹੋਵੇਗੀ ਬੰਦ! , ਖ਼ਤਰੇ 'ਚ ਪਿਆ 3,000 ਮੁਲਾਜ਼ਮਾਂ ਦਾ ਭਵਿੱਖ
NEXT STORY