ਨਵੀਂ ਦਿੱਲੀ - ਕਰਜ਼ੇ ਦੇ ਬੋਝ ਥੱਲ੍ਹੇ ਦੱਬੀ ਚੀਨ ਦੀ ਰਿਅਲ ਅਸਟੇਟ ਡਿਵੈਲਪਰ ਏਵਰਗ੍ਰਾਂਡੇ ਸਮੂਹ ਅਤੇ ਇਸ ਦੀ ਸੰਪਤੀ ਪ੍ਰਬੰਧਨ ਸ਼ਾਖਾ ਏਵਰਗ੍ਰਾਂਡੇ ਪ੍ਰਾਪਰਟੀ ਸਰਵਿਸਿਜ਼ ਦੇ ਸ਼ੇਅਰਾਂ ਨੂੰ ਹਾਂਗਕਾਂਗ ਵਿੱਚ ਵਪਾਰ ਕਰਨ ਤੋਂ ਮੁਅੱਤਲ ਕਰ ਦਿੱਤਾ ਗਿਆ ਹੈ। ਕੰਪਨੀ ਨੇ ਇਹ ਜਾਣਕਾਰੀ ਦਿੱਤੀ ਹੈ ਹਾਲਾਂਕਿ ਕੰਪਨੀ ਨੇ ਇਹ ਸਪੱਸ਼ਟ ਨਹੀਂ ਕੀਤਾ ਹੈ ਕਿ ਸ਼ੇਅਰਾਂ ਨੂੰ ਵਪਾਰ ਤੋਂ ਕਿਉਂ ਰੋਕਿਆ ਗਿਆ। ਹਾਲ ਹੀ ਵਿੱਚ ਕੰਪਨੀ ਦੇ ਕੁਝ ਬਾਂਡ ਧਾਰਕਾਂ ਨੇ ਜਾਣਕਾਰੀ ਦਿੱਤੀ ਸੀ ਕਿ ਕੰਪਨੀ ਬਾਂਡ ਉੱਤੇ ਵਿਆਜ ਦੀ ਅਦਾਇਗੀ ਦੀ ਦੂਜੀ ਕਿਸ਼ਤ ਵੀ ਨਹੀਂ ਦੇ ਸਕੀ ਹੈ। ਹਾਲਾਂਕਿ, ਆਖਰੀ ਤਾਰੀਖ ਤੋਂ ਬਾਅਦ ਇੱਕ ਮਹੀਨਾ ਹੁੰਦਾ ਹੈ ਜਿਸ ਵਿੱਚ ਭੁਗਤਾਨ ਕੀਤਾ ਜਾ ਸਕਦਾ ਹੈ, ਇਸਦੇ ਬਾਅਦ ਹੀ ਕੰਪਨੀ ਨੂੰ ਭੁਗਤਾਨ ਲਈ ਡਿਫਾਲਟ ਘੋਸ਼ਿਤ ਕੀਤਾ ਜਾ ਸਕਦਾ ਹੈ।
ਇਹ ਵੀ ਪੜ੍ਹੋ : ਹਵਾਈ ਯਾਤਰੀਆਂ ਲਈ ਖ਼ਾਸ ਖ਼ਬਰ, ਇਹ ਏਅਰਲਾਇਨ ਦੇ ਰਿਹੈ 50 ਫ਼ੀਸਦੀ ਸਸਤੇ 'ਚ ਟਿਕਟ ਬੁੱਕ ਕਰਨ ਦਾ ਮੌਕਾ
ਚਾਈਨਾ ਐਵਰਗ੍ਰਾਂਡੇ ਦੇ ਸ਼ੇਅਰ 2021 ਵਿੱਚ ਹੁਣ ਤੱਕ 80% ਦੀ ਗਿਰਵਾਟ ਆ ਚੁੱਕੀ ਹੈ ਜਦੋਂ ਕਿ ਐਵਰਗ੍ਰਾਂਡੇ ਪ੍ਰਾਪਰਟੀ ਸਰਵਿਸਿਜ਼ ਗਰੁੱਪ ਦੇ ਸ਼ੇਅਰ 43% ਡਿੱਗੇ ਹਨ ਕਿਉਂਕਿ ਕੰਪਨੀ ਆਪਣੇ ਰਿਣਦਾਤਾਵਾਂ ਅਤੇ ਸਪਲਾਇਰਾਂ ਨੂੰ ਭੁਗਤਾਨ ਕਰਨ ਲਈ ਪੈਸਾ ਇਕੱਠਾ ਕਰਨ ਦੀ ਕੋਸ਼ਿਸ਼ ਕਰ ਰਹੀ ਹੈ।
ਪਿਛਲੇ ਹਫਤੇ ਕੰਪਨੀ ਨੇ ਕਿਹਾ ਸੀ ਕਿ ਉਹ ਬਹੁਤ ਜ਼ਿਆਦਾ ਲੋੜੀਂਦੀ ਪੂੰਜੀ ਜੁਟਾਉਣ ਲਈ ਖੇਤਰੀ ਚੀਨੀ ਬੈਂਕ ਵਿੱਚ 1.5 ਬਿਲੀਅਨ ਡਾਲਰ ਦੀ ਹਿੱਸੇਦਾਰੀ ਵੇਚ ਦੇਵੇਗਾ ਕਿਉਂਕਿ ਇਹ ਬਾਂਡਧਾਰਕਾਂ ਨੂੰ ਵਿਆਜ ਦੀ ਅਦਾਇਗੀ ਕਰਨ ਲਈ ਸੰਘਰਸ਼ ਕਰ ਰਿਹਾ ਹੈ।
ਇਕ ਚੀਨੀ ਆਨਲਾਈਨ ਨਿਊਜ਼ ਸਰਵਿਸ ਨੇ ਕਿਹਾ ਕਿ ਇਕ ਹੋਰ ਡਿਵੈਲਪਰ, ਹੌਪਸਨ ਡਿਵੈਲਪਮੈਂਟ ਹੋਲਡਿੰਗਸ, ਏਵਰਗ੍ਰਾਂਡੇ ਪ੍ਰਾਪਰਟੀ ਸਰਵਿਸਿਜ਼ ਗਰੁੱਪ ਵਿਚ ਬਹੁਗਿਣਤੀ ਹਿੱਸੇਦਾਰੀ ਹਾਸਲ ਕਰਨ ਦੀ ਯੋਜਨਾ ਬਣਾ ਰਹੀ ਸੀ। ਸੋਮਵਾਰ ਨੂੰ ਹੌਪਸਨ ਦੇ ਸ਼ੇਅਰਾਂ ਦਾ ਵਪਾਰ ਹਾਂਗਕਾਂਗ ਬਾਜ਼ਾਰ ਵਿੱਚ ਵੀ ਮੁਅੱਤਲ ਕਰ ਦਿੱਤਾ ਗਿਆ ਸੀ। ਏਵਰਗ੍ਰਾਂਡੇ ਅਰਬਾਂ ਡਾਲਰ ਦੇ ਕਰਜ਼ੇ ਵਿੱਚ ਡਿਫਾਲਟ ਹੋਣ ਤੋਂ ਬਚਣ ਲਈ ਸੰਘਰਸ਼ ਕਰ ਰਿਹਾ ਹੈ। ਕੰਪਨੀ 'ਤੇ ਬੈਂਕਾਂ , ਗਾਹਕਾਂ ਅਤੇ ਠੇਕੇਦਾਰਾਂ ਦਾ ਅਰਬਾਂ ਡਾਲਰ ਬਕਾਇਆ ਹੈ ਅਤੇ ਕੰਪਨੀ ਫੰਡ ਦੀ ਕਮੀ ਦਾ ਸਾਹਮਣਾ ਕਰ ਰਹੀ ਹੈ। ਕਾਰਪੋਰੇਟ ਕਰਜ਼ੇ ਦੇ ਪੱਧਰਾਂ 'ਤੇ ਸਰਕਾਰ ਦੀਆਂ ਸੀਮਾਵਾਂ ਸਖ਼ਤ ਕੀਤੇ ਜਾਣ ਦੇ ਬਾਅਦ ਕੰਪਨੀ ਦੀ ਸਥਿਤੀ ਜ਼ਿਆਦਾ ਖ਼ਰਾਬ ਹੋ ਗਈ।
ਇਹ ਵੀ ਪੜ੍ਹੋ : ਮਹਿੰਗਾਈ ਦੀ ਜ਼ਬਰਦਸਤ ਮਾਰ! ਦਿੱਲੀ-NCR 'ਚ ਵਧੇ CNG-PNG ਦੇ ਭਾਅ
ਨੋਟ - ਇਸ ਖ਼ਬਰ ਬਾਰੇ ਆਪਣੇ ਵਿਚਾਰ ਕੁਮੈਂਟ ਬਾਕਸ ਵਿਚ ਜ਼ਰੂਰ ਸਾਂਝੇ ਕਰੋ।
Elon Musk ਭਾਰਤ 'ਚ ਸ਼ੁਰੂ ਕਰਨਗੇ 'ਹਾਈ ਸਪੀਡ ਇੰਟਰਨੈੱਟ', ਪੇਂਡੂ ਖ਼ੇਤਰਾਂ ਨੂੰ ਮਿਲੇਗੀ ਪਹਿਲ
NEXT STORY