ਨਵੀਂ ਦਿੱਲੀ (ਇੰਟ.) – ਸਾਲ 2021 ਦਾ ਆਖਰੀ ਮਹੀਨਾ ਅੰਤਿਮ ਪੜਾਅ ’ਚ ਹੈ। ਅੱਜ ਤੋਂ ਠੀਕ 7 ਦਿਨਾਂ ਬਾਅਦ ਨਵੇਂ ਸਾਲ ਦੀ ਸ਼ੁਰੂਆਤ ਹੋ ਜਾਵੇਗੀ। ਨਵੇਂ ਸਾਲ ’ਤੇ ਆਮ ਲੋਕਾਂ ਨੂੰ ਮਹਿੰਗਾਈ ਦਾ ਕਰੰਟ ਲੱਗਣ ਵਾਲਾ ਹੈ। ਨਵੇਂ ਸਾਲ ’ਚ ਖਾਣ ਵਾਲੇ ਤੇਲ ਦਾ ਭਾਅ ਹੋਰ ਵਧ ਸਕਦਾ ਹੈ। ਸਾਲ 2022 ’ਚ ਮੈਨੂਫੈਕਚਰਿੰਗ ਅਤੇ ਕੰਜਿਊਰ ਗੁੱਡਸ (ਐੱਫ. ਐੱਮ. ਸੀ. ਜੀ.) ਕੰਪਨੀਆਂ ਕੀਮਤਾਂ ’ਚ ਵਾਧਾ ਕਰ ਸਕਦੀਆਂ ਹਨ। ਮਹਿੰਗੇ ਰਾ-ਮਟੀਰੀਅਲ ਕਾਰਨ ਸਾਲ 2021 ’ਚ ਇਨ੍ਹਾਂ ਕੰਪਨੀਆਂ ਨੇ 2-3 ਵਾਰ ਰੇਟ ਵਧਾਏ ਹਨ। ਕੋਰੋਨਾ ਕਾਰਨ ਸਪਲਾਈ ਚੇਨ ਸਿਸਟਮ ਬੁਰੀ ਤਰ੍ਹਾਂ ਵਿਗੜ ਗਿਆ ਹੈ। ਇਸ ਦਾ ਅਸਰ ਵੀ ਕੀਮਤ ’ਤੇ ਦਿਖਾਈ ਦੇ ਰਿਹਾ ਹੈ।
ਐੱਫ. ਐੱਮ. ਸੀ. ਜੀ. ਕੰਪਨੀਆਂ ਨੇ ਕਿਹਾ ਕਿ ਉਹ ਅਗਲੇ 3 ਮਹੀਨਿਆਂ ’ਚ ਪ੍ਰੋਡਕਟਸ ਦੀ ਕੀਮਤ ’ਚ 4-10 ਫੀਸਦੀ ਦਾ ਵਾਧਾ ਕਰ ਚੁੱਕੀਆਂ ਹਨ। ਦਸੰਬਰ ਮਹੀਨੇ ’ਚ ਕੰਜਿਊਮਰ ਇਲੈਕਟ੍ਰਾਨਿਕਸ ਕੰਪਨੀਆਂ ਪਹਿਲਾਂ ਹੀ ਕੀਮਤ 3-5 ਫੀਸਦੀ ਤੱਕ ਵਧਾ ਚੁੱਕੀਆਂ ਹਨ। ਇਸ ਮਹੀਨੇ ਫਰਿੱਜ਼, ਵਾਸ਼ਿੰਗ ਮਸ਼ੀਨ, ਏਅਰ ਕੰਡੀਸ਼ਨ ਦੀਆਂ ਕੀਮਤਾਂ ’ਚ ਤੇਜੀ਼ ਆਈ ਹੈ। ਮੰਨਿਆ ਜਾ ਰਿਹਾ ਹੈ ਕਿ 10 ਫੀਸਦੀ ਤੱਕ ਇਨ੍ਹਾਂ ਦੀਆਂ ਕੀਮਤਾਂ ਹੋਰ ਵਧਣਗੀਆਂ। ਦਸੰਬਰ 2020 ਤੋਂ ਬਾਅਦ ਵ੍ਹਾਈਟ ਗੁੱਡਸ ਦੀਆਂ ਕੀਮਤਾਂ ’ਚ 3 ਵਾਰ ਵਾਧਾ ਹੋ ਚੁੱਕਾ ਹੈ ਜਦ ਕਿ ਚੌਥੀ ਵਾਰ ਤਿਆਰੀ ਚੱਲ ਰਹੀ ਹੈ।
ਇਹ ਵੀ ਪੜ੍ਹੋ : ਡੇਢ ਦਹਾਕੇ ਬਾਅਦ ਪਹਿਲੀ ਵਾਰ ਵਧੀ ਪਾਇਲਟਾਂ ਦੀ ਮੰਗ, ਕੰਪਨੀ ਆਫ਼ਰ ਕਰ ਰਹੀ 1 ਕਰੋੜ ਦਾ ਪੈਕੇਜ
ਆਟੋ ਕੰਪਨੀਆਂ ਕਈ ਵਾਰ ਵਧਾ ਚੁੱਕੀਆਂ ਹਨ ਕੀਮਤਾਂ
ਇਸ ਤੋਂ ਇਲਾਵਾ ਆਟੋ ਸੈਕਟਰ ’ਚ ਵੀ ਮਹਿੰਗਾਈ ਦਾ ਅਸਰ ਦਿਖਾਈ ਦੇ ਸਕਦਾ ਹੈ। ਇਸ ਸਾਲ ਆਟੋ ਕੰਪਨੀਆਂ ਨੇ ਕਈ ਵਾਰ ਕੀਮਤਾਂ ’ਚ ਵਾਧਾ ਕੀਤਾ ਹੈ। ਮਾਰੂਤੀ ਸੁਜ਼ੂਕੀ, ਟਾਟਾ ਮੋਟਰਜ਼, ਹੁੰਡਈ, ਮਹਿੰਦਰਾ ਐਂਡ ਮਹਿੰਦਰਾ, ਸਕੋਡਾ, ਫਾਕਸਵੈਗਨ ਵਰਗੀਆਂ ਕੰਪਨੀਆਂ ਪਹਿਲਾਂ ਹੀ ਕੀਮਤਾਂ ’ਚ ਵਾਧ ਕਰ ਚੁੱਕੀਆਂ ਹਨ। ਮਾਰੂਤੀ ਅਤੇ ਹੀਰੋ ਮੋਟੋਕਾਰਪ ਨੇ ਕਿਹਾ ਕਿ ਉਹ 2022 ’ਚ ਵੀ ਕੀਮਤਾਂ ’ਚ ਵੀ ਵਾਧਾ ਕਰੇਗੀ।
12 ਫੀਸਦੀ ਤੱਕ ਹੋਇਆ ਹੈ ਵਾਧਾ
ਐੱਫ. ਐੱਮ. ਸੀ. ਜੀ. ਕੰਪਨੀਆਂ ਦੀ ਗੱਲ ਕਰੀਏ ਤਾਂ ਪਿਛਲੀਆਂ 2 ਤਿਮਾਹੀਆਂ ’ਚ ਹਿੰਦੁਸਤਾਨ, ਯੂਨੀਲੀਵਰ, ਡਾਬਰ, ਬ੍ਰਿਟਾਨੀਆ, ਮੈਰਿਕੋ ਵਰਗੀਆਂ ਕੰਪਨੀਆਂ ਕੀਮਤ ’ਚ 5-12 ਫੀਸਦੀ ਤੱਕ ਵਾਧਾ ਕਰ ਚੁੱਕੀਆਂ ਹਨ। ਮਾਰਚ ਤਿਮਾਹੀ ਤੱਕ ਇਨ੍ਹਾਂ ਦੀਆਂ ਕੀਮਤਾਂ ’ਚ 5-10 ਫੀਸਦੀ ਦਾ ਹੋਰ ਵਾਧਾ ਸੰਭਵ ਹੈ। ਡਾਬਰ ਕੰਪਨੀ ਦੇ ਸੀ. ਈ. ਓ. ਮੋਹਿਤ ਮਲਹੋਤਰਾ ਨੇ ਕਿਹਾ ਕਿ ਕੰਪਨੀ ਮਹਿੰਗਾਈ ਨੂੰ ਧਿਆਨ ’ਚ ਰੱਖਦੇ ਹੋਏ ਪਹਿਲਾਂ ਹੀ ਕੀਮਤ 4 ਫੀਸਦੀ ਤੱਕ ਵਧਾ ਚੁੱਕੀ ਹੈ। ਜੇ ਮਹਿੰਗਾਈ ਦਰ ’ਚ ਸੁਸਤੀ ਨਹੀਂ ਆਉਂਦੀ ਹੈ ਤਾਂ ਕੀਮਤ ’ਚ ਹੋਰ ਵਾਧਾ ਕੀਤਾ ਜਾ ਸਕਦਾ ਹੈ।
ਇਹ ਵੀ ਪੜ੍ਹੋ : ਝਟਕਾ! 1 ਜਨਵਰੀ ਤੋਂ ਆਨਲਾਈਨ ਖਾਣਾ ਮੰਗਵਾਉਣਾ ਪਵੇਗਾ ਮਹਿੰਗਾ, ਸਰਕਾਰ ਨੇ
12 ਫੀਸਦੀ ਦਾ ਆਇਆ ਸੀ ਉਛਾਲ
ਨੀਲਸਨ ਦੀ ਸਰਵੇ ਰਿਪੋਰਟ ਮੁਤਾਬਕ ਸਤੰਬਰ ਤਿਮਾਹੀ ’ਚ ਐੱਫ. ਐੱਮ. ਸੀ. ਜੀ. ਮਾਰਕੀਟ ’ਚ 12 ਫੀਸਦੀ ਦਾ ਉਛਾਲ ਦਰਜ ਕੀਤਾ ਗਿਆ। ਇਹ ਉਛਾਲ ਕੀਮਤਾਂ ’ਚ ਆਈ ਤੇਜ਼ੀ ਕਾਰਨ ਹੈ। 12 ਫੀਸਦੀ ਗ੍ਰੋਥ ’ਚ 90 ਫੀਸਦੀ ਯੋਗਦਾਨ ਤਾਂ ਕੀਮਤ ਸੋਧ ਦਾ ਹੈ। ਅਸਲ ’ਚ ਸਿਰਫ 10 ਫੀਸਦੀ ਯੋਗਦਾਨ ਵਿਕਰੀ ਆਧਾਰਿਤ ਹੈ।
ਰੇਟ ਵਧਣ ਦੇ ਪ੍ਰਮੁੱਖ ਕਾਰਨ
ਕੰਜਿਊਮਰ ਡਿਊਰੇਬਲਸ ਇੰਡਸਟਰੀ ਦੇ ਲੋਕਾਂ ਦਾ ਕਹਿਣਾ ਹੈ ਕਿ ਇਨਪੁੱਟ ਕਾਸਟ ’ਚ 22-23 ਫੀਸਦੀ ਤੱਕ ਦਾ ਉਛਾਲ ਆਇਆ ਹੈ। ਸਟੀਲ, ਕਾਪ, ਐਲੂਮੀਨੀਅਮ, ਪਲਾਸਟਿਕ ਅਤੇ ਹੋਰ ਕੰਪੋਨੈਂਟ ਦੀਆਂ ਕੀਮਤਾਂ ’ਚ ਆਈ ਤੇਜ਼ੀ ਕਾਰਨ ਹੀ ਇਨਪੁੱਟ ਕਾਸਟ ਕਾਫੀ ਵਧੀ ਹੈ। ਇਨ੍ਹਾਂ ਕੰਪੋਨੈਂਟ ਦੀ ਕੀਮਤ ਇਸ ਸਮੇਂ ਆਲ ਟਾਈਮ ਹਾਈ ’ਤੇ ਹੈ। ਇਸ ਤੋਂ ਇਲਾਵਾ ਸਮੁੰਦਰ ਰਾਹੀਂ ਕੱਚਾ ਮਾਲ ਦੀ ਢੋਆ-ਢੁਆਈ ਦੀ ਲਾਗਤ ਵੀ ਕਾਫੀ ਵਧ ਗਈ ਹੈ, ਜਿਸ ਕੰਟੇਨਰ ਦੀ ਮਦਦ ਨਾਲ ਸਪਲਾਈ ਕੀਤੀ ਜਾਂਦੀ ਹੈ ਤਾਂ ਉਸ ਦੀ ਕਿੱਲਤ ਹੋ ਜਾਣ ਕਾਰਨ ਵੀ ਕੰਟੇਨਰ ਲਾਗਤ ਕਾਫੀ ਵਧ ਗਈ ਹੈ। ਇਸ ਤੋਂ ਇਲਾਵਾ ਕੱਚੇ ਤੇਲ ਦਾ ਭਾਅ, ਪੈਕੇਜਿੰਗ ਲਾਗਤ ’ਚ ਵੀ ਉਛਾਲ ਆਇਆ ਹੈ।
ਇਹ ਵੀ ਪੜ੍ਹੋ : ਮਹਿੰਗਾਈ ਕਾਰਨ ਵਧੀ ਲਾਗਤ ਤੋਂ ਪਰੇਸ਼ਾਨ ਕੰਪਨੀਆਂ, ਗਾਹਕਾਂ ਨੂੰ ਵੱਡਾ ਝਟਕਾ ਦੇਣ ਦੀ ਤਿਆਰੀ
ਨੋਟ - ਇਸ ਖ਼ਬਰ ਬਾਰੇ ਆਪਣੇ ਵਿਚਾਰ ਕੁਮੈਂਟ ਬਾਕਸ ਵਿਚ ਜ਼ਰੂਰ ਸਾਂਝੇ ਕਰੋ।
ਹਰੇਕ ਤੀਜਾ ਗੈਰ-ਰਸਮੀ ਕਰਮਚਾਰੀ ਈ-ਸ਼ਰੱਮ ’ਤੇ ਰਜਿਸਟਰਡ, ਕੁੱਲ ਰਜਿਸਟ੍ਰੇਸ਼ਨ 14 ਕਰੋੜ ਤੋਂ ਪਾਰ
NEXT STORY