ਨਵੀਂ ਦਿੱਲੀ (ਭਾਸ਼ਾ) – ਕੇਂਦਰੀ ਮੰਤਰੀ ਭੂਪੇਂਦਰ ਯਾਦਵ ਨੇ ਸ਼ਨੀਵਾਰ ਨੂੰ ਕਿਹਾ ਕਿ ਭਾਰਤ ’ਚ ਗੈਰ-ਰਸਮੀ ਖੇਤਰ ਦਾ ਹਰ ਤੀਜਾ ਕਰਮਚਾਰੀ ਹੁਣ ਈ-ਸ਼ਰੱਮ ਪੋਰਟਲ ’ਤੇ ਰਜਿਸਟਰਡ ਹੈ ਅਤੇ ਪੋਰਟਲ ’ਤੇ ਕੁੱਲ ਰਜਿਸਟ੍ਰੇਸ਼ਨ ਦਾ ਏੰਕੜਾ ਚਾਰ ਮਹੀਨਿਆਂ ’ਚ 14 ਕਰੋੜ ਨੂੰ ਪਾਰ ਕਰ ਗਿਆ ਹੈ। ਈ-ਸ਼ਰੱਮ ਪੋਰਟਲ ’ਤੇ ਗੈਰ-ਰਸਮੀ ਖੇਤਰ ਦੇ ਕਰਮਚਾਰੀਆਂ ਦਾ ਡਾਟਾਬੇਸ ਬਣਾਇਆ ਜਾ ਰਿਹਾ ਹੈ, ਜਿਸ ਨਾਲ ਸਰਕਾਰ ਨੂੰ ਉਨ੍ਹਾਂ ਨੂੰ ਵੱਖ-ਵੱਖ ਸਮਾਜਿਕ ਸੁਰੱਖਇਆ ਅਤੇ ਹੋਰ ਕਲਿਆਣਕਾਰੀ ਯੋਜਨਾਵਾਂ ਦਾ ਫਾਇਦਾ ਪਹੁੰਚਾਉਣ ’ਚ ਮਦਦ ਮਿਲੇਗੀ। ਈ-ਸ਼ਰੱਮ ਪੋਰਟਲ ਦੀ ਸ਼ੁਰੂਆਤ 26 ਅਗਸਤ 2021 ਨੂੰ ਹੋਈ ਸੀ। ਸ਼ਰੱਮ ਅਤੇ ਰੁਜ਼ਗਾਰ ਮੰਤਰੀ ਨੇ ਸ਼ਨੀਵਾਰ ਨੂੰ ਟਵੀਟ ਕੀਤਾ ਕਿ ਈ-ਸ਼ਰੱਮ ਪੋਰਟਲ ਸਿਰਫ ਚਾਰ ਮਹੀਨਿਆਂ ’ਚ 14 ਕਰੋੜ ਦੇ ਅੰਕੜੇ ਨੂੰ ਪਾਰ ਕਰ ਗਿਆ...ਉਨ੍ਹਾਂ ਸਾਰਿਆਂ ਨੂੰ ਵਧਾਈ, ਜਿਨ੍ਹਾਂ ਨੇ ਇਸ ਨੂੰ ਸੰਭਵ ਬਣਾਇਆ।
ਮੰਤਰੀ ਮੁਤਾਬਕ ਗੈਰ-ਰਸਮੀ ਖੇਤਰ ਦੇ 14,02,92,825 ਕਰਮਚਾਰੀਆਂ ਨੇ ਈ-ਸ਼ਰੱਮ ਪੋਰਟਲ ’ਤੇ ਰਜਿਸਟ੍ਰੇਸ਼ਨ ਕਰਵਾਈ ਹੈ। ਪੋਰਟਲ ਦੇ ਤਾਜ਼ਾ ਅੰਕੜਿਆਂ ਤੋਂ ਪਤਾ ਲਗਦਾ ਹੈ ਕਿ ਰਜਿਸਟ੍ਰੇਸ਼ਨ ਦੇ ਲਿਹਾਜ ਨਾਲ ਚੋਟੀ ਦੇ 5 ਸੂਬੇ ਉੱਤਰ ਪ੍ਰਦੇਸ਼, ਪੱਛਮੀ ਬੰਗਾਲ, ਬਿਹਾਰ, ਓਡਿਸ਼ਾ ਅਤੇ ਝਾਰਖੰਡ ਹਨ। ਰਜਿਸਟ੍ਰੇਸ਼ਨ ਕਰਵਾਉਣ ਵਾਲਿਆਂ ’ਚ 52.56 ਫੀਸਦੀ ਔਰਤਾਂ ਹਨ, ਜਦ ਕਿ 47.44 ਫੀਸਦੀ ਮਰਦ ਹਨ।
ਆਤਮ-ਨਿਰਭਰ ਭਾਰਤ ਦੇ ਬਲ ’ਤੇ 7 ਲੱਖ ਕਰੋੜ ਰੁਪਏ ਦਾ ਹੋ ਜਾਵੇਗਾ ਘਰੇਲੂ ਇਲੈਕਟ੍ਰਾਨਿਕ ਉਦਯੋਗ
NEXT STORY