ਬਿਜ਼ਨੈੱਸ ਡੈਸਕ - ਡੋਨਾਲਡ ਟਰੰਪ ਦੀ ਇਸ ਨਾਰਾਜ਼ਗੀ ਦਾ ਸਿੱਧਾ ਨੁਕਸਾਨ ਭਾਰਤ ’ਚ ਟੈਕਸਟਾਈਲ, ਜਿਊਲਰੀ, ਆਟੋਮੋਬਾਈਲ, ਇਲੈਕਟ੍ਰਾਨਿਕ ਅਤੇ ਕੈਮੀਕਲ ਉਤਪਾਦਾਂ ਦੀ ਬਰਾਮਦਗੀ ’ਤੇ ਹੋਵੇਗਾ, ਜਿਸ ਕਾਰਨ ਇਸ ਇੰਡਸਟਰੀ ਨੂੰ ਭਾਰੀ ਨੁਕਸਾਨ ਹੋਣ ਦਾ ਖਦਸ਼ਾ ਪੈਦਾ ਹੋ ਗਿਆ ਹੈ
ਅਮਰੀਕਾ ਦੇ ਰਾਸ਼ਟਰਪਤੀ ਡੋਨਾਲਡ ਟਰੰਪ ਭਾਰਤ ਨਾਲ ਨਾਰਾਜ਼ ਹਨ, ਜਿਸ ਦਾ ਕਾਰਨ ਭਾਰਤ ਵਲੋਂ ਰੂਸ ਤੋਂ ਸਸਤਾ ਤੇਲ ਅਤੇ ਮਿਜ਼ਾਈਲਾਂ ਖਰੀਦਣਾ ਹੈ। ਬੁੱਧਵਾਰ ਨੂੰ ਉਨ੍ਹਾਂ ਦੇ ਸੋਸ਼ਲ ਮੀਡੀਆ ਹੈਂਡਲ ‘ਟਰੁੱਥ ਸੋਸ਼ਲ’ ’ਤੇ ਕੀਤੀ ਗਈ ਪੋਸਟ ਦੀ ਭਾਸ਼ਾ ਅਤੇ ਉਨ੍ਹਾਂ ਦੇ ਲਹਿਜ਼ੇ ਤੋਂ ਇਹ ਸਪੱਸ਼ਟ ਹੋ ਰਿਹਾ ਹੈ ਕਿ ਭਾਰਤ ਨਾਲ ਵਪਾਰ ਸਮਝੌਤਾ ਸਿਰੇ ਨਾ ਚੜ੍ਹਨ ਅਤੇ ਰੂਸ ਕੋਲੋਂ ਤੇਲ ਖਰੀਦਣ ਕਾਰਨ ਉਹ ਨਾਰਾਜ਼ ਹਨ।
ਇਹ ਵੀ ਪੜ੍ਹੋ : ਕਿਸਾਨਾਂ ਲਈ ਖ਼ੁਸ਼ਖ਼ਬਰੀ : ਇਸ ਤਾਰੀਖ਼ ਨੂੰ ਜਾਰੀ ਹੋਵੇਗੀ PM ਕਿਸਾਨ ਸਨਮਾਨ ਨਿਧੀ ਯੋਜਨਾ ਦੀ 20ਵੀਂ ਕਿਸ਼ਤ
ਟਰੰਪ ਨੇ ਆਪਣੇ ਸੋਸ਼ਲ ਮੀਡੀਆ ਹੈਂਡਲ ’ਤੇ ਲਿਖਿਆ ਕਿ ‘ਭਾਰਤ ਨੇ ਹਮੇਸ਼ਾ ਆਪਣੇ ਫੌਜੀ ਸਾਮਾਨ ਦਾ ਵੱਡਾ ਹਿੱਸਾ ਰੂਸ ਤੋਂ ਹੀ ਖਰੀਦਿਆ ਹੈ ਅਤੇ ਉਹ ਚੀਨ ਦੇ ਨਾਲ ਮਿਲ ਕੇ ਰੂਸ ਤੋਂ ਊਰਜਾ ਦਾ ਸਭ ਤੋਂ ਵੱਡਾ ਖਰੀਦਦਾਰ ਵੀ ਹੈ। ਅਜਿਹੇ ਸਮੇਂ ’ਚ ਜਦੋਂ ਪੂਰੀ ਦੁਨੀਆ ਚਾਹੁੰਦੀ ਹੈ ਕਿ ਰੂਸ ਯੂਕ੍ਰੇਨ ਵਿਚ ਕਤਲੇਆਮ ਨੂੰ ਰੋਕੇ। ਇਨ੍ਹਾਂ ਸਾਰੀਆਂ ਗੱਲਾਂ ਨੂੰ ਚੰਗਾ ਨਹੀਂ ਮੰਨਿਆ ਜਾ ਸਕਦਾ। ਡੋਨਾਲਡ ਟਰੰਪ ਦੀ ਇਸ ਨਾਰਾਜ਼ਗੀ ਦਾ ਸਿੱਧਾ ਨੁਕਸਾਨ ਭਾਰਤ ਵਿਚ ਟੈਕਸਟਾਈਲ, ਜਿਊਲਰੀ, ਆਟੋਮੋਬਾਈਲ, ਇਲੈਕਟ੍ਰਾਨਿਕ ਉਤਪਾਦਾਂ ਅਤੇ ਰਸਾਇਣਕ ਉਤਪਾਦਾਂ ਦੀ ਬਰਾਮਦਗੀ ’ਤੇ ਪਵੇਗਾ, ਜਿਸ ਕਾਰਨ ਇਸ ਉਦਯੋਗ ਨੂੰ ਭਾਰੀ ਨੁਕਸਾਨ ਹੋਣ ਦਾ ਖਦਸ਼ਾ ਪੈਦਾ ਹੋ ਗਿਆ ਹੈ।
ਇਹ ਵੀ ਪੜ੍ਹੋ : ਵੱਡੀ ਖ਼ਬਰ : ਅਮਰੀਕਾ ਨੇ ਭਾਰਤ 'ਤੇ ਲਗਾਇਆ 25 ਫ਼ੀਸਦੀ ਟੈਰਿਫ, ਦੱਸੀ ਇਹ ਵਜ੍ਹਾ
ਦਰਅਸਲ 24 ਫਰਵਰੀ, 2024 ਨੂੰ ਰੂਸ ਵੱਲੋਂ ਯੂਕ੍ਰੇਨ ’ਤੇ ਹਮਲਾ ਕਰਨ ਤੋਂ ਪਹਿਲਾਂ ਭਾਰਤ ਆਪਣੀ ਜ਼ਰੂਰਤ ਦਾ ਸਿਰਫ 2 ਫੀਸਦੀ ਕੱਚਾ ਤੇਲ ਰੂਸ ਤੋਂ ਖਰੀਦਦਾ ਸੀ ਪਰ ਯੂਕ੍ਰੇਨ ’ਤੇ ਹਮਲਾ ਕੀਤੇ ਜਾਣ ਤੋਂ ਬਾਅਦ ਅਮਰੀਕਾ ਅਤੇ ਪੱਛਮੀ ਦੇਸ਼ਾਂ ਨੇ ਰੂਸ ’ਤੇ ਆਰਥਿਕ ਪਾਬੰਦੀਆਂ ਲਾ ਦਿੱਤੀਆਂ, ਜਿਸ ਕਾਰਨ ਉਸ ਲਈ ਦੁਨੀਆ ਵਿਚ ਆਪਣਾ ਤੇਲ ਵੇਚਣਾ ਮੁਸ਼ਕਿਲ ਹੋ ਗਿਆ। ਇਸ ਦੌਰਾਨ ਰੂਸ ਨੇ ਭਾਰਤ ਨੂੰ ਸਸਤਾ ਤੇਲ ਵੇਚਣ ਦੀ ਪੇਸ਼ਕਸ਼ ਕੀਤੀ, ਜਿਸ ਨੂੰ ਭਾਰਤ ਨੇ ਸਵੀਕਾਰ ਕਰ ਲਿਆ।
2025 ਤੱਕ ਭਾਰਤ ਆਪਣੀ ਕੁੱਲ ਜ਼ਰੂਰਤ ਦਾ 35 ਫੀਸਦੀ ਦੇ ਲੱਗਭਗ ਕੱਚਾ ਤੇਲ ਰੂਸ ਤੋਂ ਖਰੀਦਦਾ ਹੈ। 2022 ਤੋਂ ਪਹਿਲਾਂ ਭਾਰਤ ਆਪਣੀ ਕੁੱਲ ਜ਼ਰੂਰਤ ਦਾ 24.50 ਫੀਸਦੀ ਕੱਚਾ ਤੇਲ ਇਰਾਕ ਤੋਂ ਖਰੀਦਦਾ ਸੀ, ਜੋ ਹੁਣ ਘਟ ਕੇ ਲੱਗਭਗ 19 ਫੀਸਦੀ ਰਹਿ ਗਿਆ ਹੈ, ਜਦਕਿ ਸਾਊਦੀ ਅਰਬ ਤੋਂ ਭਾਰਤ ਦੀ ਦਰਾਮਦ 18.30 ਫੀਸਦੀ ਤੋਂ ਘਟ ਕੇ 19.10 ਫੀਸਦੀ ਰਹਿ ਗਈ ਹੈ।
ਇਸ ਦਰਮਿਆਨ ਨਾਈਜੀਰੀਆ ਤੋਂ ਭਾਰਤ ਆਪਣੀ ਜ਼ਰੂਰਤ ਦਾ 7.60 ਫੀਸਦੀ ਕੱਚਾ ਤੇਲ ਖਰੀਦਦਾ ਸੀ, ਜੋ ਹੁਣ ਘਟ ਕੇ 2.20 ਫੀਸਦੀ ਰਹਿ ਗਿਆ ਹੈ। ਭਾਰਤ ਨੇ ਓਪੇਕ ਦੇਸ਼ਾਂ ’ਤੇ ਆਪਣੀ ਨਿਰਭਰਤਾ ਘਟਾ ਦਿੱਤੀ ਹੈ ਅਤੇ ਰੂਸ ਤੋਂ ਸਸਤਾ ਕੱਚਾ ਤੇਲ ਖਰੀਦਦਾ ਹੈ ਅਤੇ ਡੋਨਾਲਡ ਟਰੰਪ ਇਸ ਗੱਲ ਤੋਂ ਨਾਰਾਜ਼ ਹਨ।
ਇਹ ਵੀ ਪੜ੍ਹੋ : ਨਵੇਂ ਰਿਕਾਰਡ ਬਣਾਉਣ ਦੀ ਤਿਆਰੀ 'ਚ ਸੋਨਾ, ਚਾਂਦੀ ਦੇ ਭਾਅ ਵੀ ਚੜ੍ਹੇ, ਜਾਣੋ ਕੀਮਤਾਂ
ਭਾਰਤ ਨੇ ਅਮਰੀਕਾ ਤੋਂ ਘਟਾਈ ਕੱਚੇ ਤੇਲ ਦੀ ਖਰੀਦ
2022 ਤੋਂ ਪਹਿਲਾਂ ਭਾਰਤ ਆਪਣੀ ਲੋੜ ਦਾ 8.90 ਫੀਸਦੀ ਕੱਚਾ ਤੇਲ ਅਮਰੀਕਾ ਤੋਂ ਖਰੀਦਦਾ ਸੀ ਪਰ ਰੂਸ ਤੋਂ ਸਸਤਾ ਕੱਚਾ ਤੇਲ ਮਿਲਣ ਕਾਰਨ ਭਾਰਤ ਨੇ ਅਮਰੀਕਾ ਤੋਂ ਤੇਲ ਦੀ ਖਰੀਦ ਘਟਾ ਦਿੱਤੀ ਸੀ ਅਤੇ 2024-25 ਵਿਚ ਭਾਰਤ ਨੇ ਆਪਣੀ ਜ਼ਰੂਰਤ ਦਾ 4.60 ਫੀਸਦੀ ਤੇਲ ਹੀ ਅਮਰੀਕਾ ਤੋਂ ਖਰੀਦਿਆ ਸੀ।
ਸਰਕਾਰ ਦਾ ਕੀ ਜਵਾਬ ਹੈ?
ਭਾਰਤ ਸਰਕਾਰ ਨੇ ਅਮਰੀਕਾ ਦੇ ਫੈਸਲੇ 'ਤੇ ਪ੍ਰਤੀਕਿਰਿਆ ਦਿੰਦੇ ਹੋਏ ਕਿਹਾ ਕਿ ਉਹ ਸਥਿਤੀ ਦਾ ਵਿਸ਼ਲੇਸ਼ਣ ਕਰ ਰਹੀ ਹੈ ਅਤੇ ਰਾਸ਼ਟਰੀ ਹਿੱਤਾਂ ਦੀ ਰੱਖਿਆ ਲਈ ਹਰ ਕਦਮ ਚੁੱਕੇਗੀ।
ਇਹ ਵੀ ਪੜ੍ਹੋ : DGCA ਦੀ ਵੱਡੀ ਕਾਰਵਾਈ: Air India ਦੀ ਉਡਾਣ 'ਚ 51 ਬੇਨਿਯਮੀਆਂ, ਸਖ਼ਤ ਹੁਕਮ ਜਾਰੀ
ਵਣਜ ਮੰਤਰਾਲੇ ਨੇ ਇੱਕ ਬਿਆਨ ਵਿੱਚ ਕਿਹਾ: "ਭਾਰਤ ਅਤੇ ਅਮਰੀਕਾ ਵਿਚਕਾਰ ਵਪਾਰ ਸਮਝੌਤੇ 'ਤੇ ਗੱਲਬਾਤ ਚੱਲ ਰਹੀ ਸੀ। ਅਸੀਂ ਇੱਕ ਸੰਤੁਲਿਤ ਅਤੇ ਬਰਾਬਰੀ ਵਾਲੇ ਸੌਦੇ ਦੇ ਹੱਕ ਵਿੱਚ ਹਾਂ, ਪਰ ਕਿਸਾਨਾਂ, ਛੋਟੇ ਉਦਯੋਗਾਂ ਅਤੇ ਘਰੇਲੂ ਉਤਪਾਦਕਾਂ ਦੇ ਹਿੱਤਾਂ ਨਾਲ ਕੋਈ ਸਮਝੌਤਾ ਨਹੀਂ ਕੀਤਾ ਜਾਵੇਗਾ।"
ਅੱਗੇ ਕੀ?
ਅਮਰੀਕਾ ਦਾ ਇਹ ਫੈਸਲਾ ਦੋਵਾਂ ਦੇਸ਼ਾਂ ਦੇ ਸਬੰਧਾਂ ਨੂੰ ਪ੍ਰਭਾਵਿਤ ਕਰ ਸਕਦਾ ਹੈ।
ਭਾਰਤ ਨੂੰ ਹੁਣ ਇੱਕ ਨਵੀਂ ਰਣਨੀਤੀ ਬਣਾਉਣੀ ਪਵੇਗੀ, ਤਾਂ ਜੋ ਨਿਰਯਾਤ 'ਤੇ ਪ੍ਰਭਾਵ ਘੱਟ ਹੋਵੇ।
ਘਰੇਲੂ ਉਦਯੋਗਾਂ ਨੂੰ ਰਾਹਤ ਦੇਣ ਲਈ ਸਰਕਾਰ ਨੂੰ ਸਬਸਿਡੀ, ਟੈਕਸ ਛੋਟ ਵਰਗੇ ਕਦਮ ਚੁੱਕਣੇ ਪੈ ਸਕਦੇ ਹਨ।
ਅਮਰੀਕਾ ਵਿੱਚ ਬਹੁਤ ਸਾਰੇ ਗਾਹਕ ਅਤੇ ਕੰਪਨੀਆਂ ਵੀ ਇਨ੍ਹਾਂ ਵਧੀਆਂ ਕੀਮਤਾਂ ਤੋਂ ਪਰੇਸ਼ਾਨ ਹੋਣਗੀਆਂ।
ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਅਗਲੇ ਵਿੱਤੀ ਸਾਲ 'ਚ ਭਾਰਤ ਦੀ Economic Growth 6.5 ਫੀਸਦੀ ਰਹਿਣ ਦੀ ਸੰਭਾਵਨਾ: PwC ਰਿਪੋਰਟ
NEXT STORY