ਨਵੀਂ ਦਿੱਲੀ—ਵਿਦੇਸ਼ੀ ਪੋਰਟਫੋਲੀਓ ਨਿਵੇਸ਼ਕਾਂ (ਐੱਫ.ਪੀ.ਆਈ.) ਨੇ ਪਿਛਲੇ ਚਾਰ ਕਾਰੋਬਾਰੀ ਸੈਸ਼ਨਾਂ 'ਚ ਭਾਰਤੀ ਪੂੰਜੀ ਬਾਜ਼ਾਰਾਂ 'ਚੋਂ 9,300 ਕਰੋੜ ਰੁਪਏ (1.3 ਅਰਬ ਡਾਲਰ) ਕੱਢੇ ਹਨ ਐੱਫ.ਪੀ.ਆਈ. ਵਲੋਂ ਨਿਕਾਸੀ ਦਾ ਮੁੱਖ ਕਾਰਨ ਕੱਚੇ ਤੇਲ ਦੀਆਂ ਕੀਮਤਾਂ 'ਚ ਤੇਜ਼ੀ ਅਤੇ ਰੁਪਏ 'ਚ ਵਿਨਿਯਮ ਦਰ 'ਚ ਗਿਰਾਵਟ ਰਹੀ। ਇਸ ਤੋਂ ਪਹਿਲਾਂ ਪਿਛਲੇ ਮਹੀਨੇ ਵਿਦੇਸ਼ੀ ਨਿਵੇਸ਼ਕਾਂ ਨੇ ਸ਼ੇਅਰ ਅਤੇ ਲੋਨ ਬਾਜ਼ਾਰ ਤੋਂ 21,000 ਕਰੋੜ ਰੁਪਏ ਤੋਂ ਜ਼ਿਆਦਾ ਦੀ ਨਿਕਾਸੀ ਕੀਤੀ। ਇਸ ਤੋਂ ਪਹਿਲਾਂ ਜੁਲਾਈ-ਅਗਸਤ ਦੌਰਾਨ ਨਿਵੇਸ਼ਕਾਂ ਨੇ ਸ਼ੁੱਧ 7,400 ਕਰੋੜ ਰੁਪਏ ਦਾ ਨਿਵੇਸ਼ ਕੀਤਾ ਸੀ। ਡਿਪਾਜ਼ਿਟਰੀ ਅੰਕੜਿਆਂ ਦੇ ਮੁਤਾਬਕ ਵਿਦੇਸ਼ੀ ਪੋਰਟਫੋਲੀਓ ਨਿਵੇਸ਼ਕਾਂ (ਏ.ਪੀ.ਆਈ) ਨੇ ਇਕ ਤੋਂ ਪੰਜ ਅਕਤੂਬਰ ਦੇ ਦੌਰਾਨ ਸ਼ੇਅਰ ਬਾਜ਼ਾਰ ਤੋਂ 7,094 ਕਰੋੜ ਰੁਪਏ ਦੀ ਸ਼ੁੱਧ ਨਿਕਾਸੀ ਕੀਤੀ ਅਤੇ ਲੋਨ ਬਾਜ਼ਾਰ ਤੋਂ 2,261 ਕਰੋੜ ਰੁਪਏ ਕੱਢੇ। ਇਸ ਤਰ੍ਹਾਂ ਨਿਵੇਸ਼ਕਾਂ ਨੇ ਕੁੱਲ 9,355 ਕਰੋੜ ਰੁਪਏ ਦੀ ਨਿਕਾਸੀ ਕੀਤੀ। ਬਾਜ਼ਾਰ ਕੈਪੀਟਲ ਦੇ ਉਪ ਪ੍ਰਧਾਨ ਅਤੇ ਨਿਵੇਸ਼ ਵਿਸ਼ਲੇਸ਼ਕ ਮੁੱਖ ਅਲੋਕ ਅਗਰਵਾਲ ਨੇ ਕਿਹਾ ਕਿ ਕੱਚੇ ਤੇਲ ਦੀਆਂ ਕੀਮਤਾਂ ਅਤੇ ਅਮਰੀਕੀ ਬਾਂਡ ਦੇ ਪ੍ਰਤੀਫਲ 'ਚ ਵਾਧੇ ਅਤੇ ਸੰਸਾਰਕ ਪੱਧਰ 'ਤੇ ਡਾਲਰ ਦੀ ਸਪਲਾਈ ਦੀ ਤੰਗ ਸਥਿਤੀ ਐੱਫ.ਪੀ.ਆਈ. ਨਿਕਾਸੀ ਦਾ ਮੁੱਖ ਕਾਰਨ ਰਿਹਾ। ਇਸ ਦੇ ਚੱੱਲਦੇ ਮੁਦਰਾ ਬਾਜ਼ਾਰ, ਬਾਂਡ ਅਤੇ ਸ਼ੇਅਰ ਬਾਜ਼ਾਰ 'ਚ ਭਾਰੀ ਉਤਾਰ-ਚੜ੍ਹਾਅ ਦੇਖਿਆ ਗਿਆ। ਅਗਰਵਾਲ ਨੇ ਕਿਹਾ ਕਿ ਹਾਲਾਂਕਿ ਇਹ ਗੱਲ ਧਿਆਨ ਰੱਖਣ ਵਾਲੀ ਹੈ ਕਿ ਸਾਰੇ ਉਭਰਦੇ ਹੋਏ ਬਾਜ਼ਾਰਾਂ 'ਚ ਇਸ ਤਰ੍ਹਾਂ ਦੀ ਸਥਿਤੀ ਹੈ। ਇਹ ਸਿਰਫ ਭਾਰਤ ਤੱਕ ਸੀਮਿਤ ਨਹੀਂ ਹੈ। ਅਸਲ 'ਚ ਭਾਰਤ 'ਤੇ ਇਸ ਦਾ ਅਸਰ ਪਿਆ ਕਿਉਂਕਿ ਉਹ ਆਪਣੇ ਪੈਟਰੋਲ ਲੋੜਾਂ ਲਈ ਆਯਾਤ 'ਤੇ ਨਿਰਭਰ ਹੈ। ਆਈ.ਐੱਲ.ਐਂਡ ਐੱਫ.ਐੱਸ. ਵਲੋਂ ਲੋਨ ਚੂਕ ਨੇ ਗਿਰਾਵਟ 'ਤੇ ਹੋਰ ਦਬਾਅ ਪਾਇਆ।
ਬੈਂਕ ਆਫ ਬੜੌਦਾ ਦਾ 'ਕਿਸਾਨ ਪਖਵਾੜਾ'
NEXT STORY