ਨਵੀਂ ਦਿੱਲੀ- ਵਿੱਤ ਮੰਤਰੀ ਨਿਰਮਲਾ ਸੀਤਾਰਮਨ ਵੱਲੋਂ 1 ਫਰਵਰੀ ਨੂੰ ਪੇਸ਼ ਕੀਤੇ ਜਾਣ ਵਾਲੇ ਬਜਟ ਵਿਚ ਨੌਕਰੀਪੇਸ਼ਾ ਲੋਕਾਂ ਜਾਂ ਮਿਡਲ ਕਲਾਸ ਦੇ ਹੱਥ ਨਿਰਾਸ਼ਾ ਲੱਗ ਸਕਦੀ ਹੈ। ਮਾਹਰਾਂ ਦਾ ਕਹਿਣਾ ਹੈ ਕਿ ਇਨਕਮ ਟੈਕਸ ਦਰਾਂ ਵਿਚ ਕੋਈ ਬਦਲਾਅ ਹੋਣ ਦੀ ਸੰਭਾਵਨਾ ਨਹੀਂ ਹੈ।
ਹਾਲਾਂਕਿ, ਮਾਹਰਾਂ ਦਾ ਮੰਨਣਾ ਹੈ ਕਿ ਤਨਖ਼ਾਹਦਾਰ ਜਮਾਤ ਜਾਂ ਮਿਡਲ ਕਲਾਸ ਨੂੰ 80ਸੀ ਅਤੇ 80ਡੀ ਤਹਿਤ ਰਾਹਤ ਦਿੱਤੀ ਜਾ ਸਕਦੀ ਹੈ।
ਇਨਕਮ ਟੈਕਸ ਵਿਭਾਗ ਦੇ ਇਕ ਸੂਤਰ ਮੁਤਾਬਕ, ਬਜਟ ਸੰਬੰਧੀ ਵੱਖ-ਵੱਖ ਪਲੇਟਫਾਰਮਾਂ 'ਤੇ ਰੋਜ਼ਾਨਾ ਕਈ ਖ਼ਬਰਾਂ ਪ੍ਰਕਾਸ਼ਤ ਹੋ ਰਹੀਆਂ ਹਨ। ਹਾਲਾਂਕਿ, ਉਹ ਸੱਚਾਈ ਤੋਂ ਬਹੁਤ ਦੂਰ ਹਨ। ਸੂਤਰਾਂ ਨੇ ਕਿਹਾ ਕਿ ਕੁਝ ਆਪਣੀ ਧਾਰਨਾ ਦੱਸ ਰਹੇ ਹਨ ਅਤੇ ਉਨ੍ਹਾਂ ਦੀ ਗੱਲ 'ਤੇ ਨਹੀਂ ਜਾਣਾ ਚਾਹੀਦਾ। ਉਨ੍ਹਾਂ ਕਿਹਾ ਕਿ ਬਜਟ ਸਬੰਧੀ ਉੱਚ ਪੱਧਰ 'ਤੇ ਵਿਚਾਰ ਹੋ ਰਹੇ ਹਨ ਅਤੇ ਕਿਸੇ ਨੂੰ ਨਹੀਂ ਪਤਾ ਕਿ ਕੀ ਫੈਸਲਾ ਲਿਆ ਜਾ ਰਿਹਾ ਹੈ। ਏ. ਐੱਨ. ਆਈ. ਨਾਲ ਗੱਲ ਕਰਨ ਵਾਲੇ ਟੈਕਸ ਮਾਹਰਾਂ ਨੇ ਵੀ ਇਸ ਗੱਲ ਦੀ ਸਹਿਮਤੀ ਜਤਾਈ ਕਿ ਇਸ ਵਾਰ ਬਜਟ ਵਿਚ ਇਨਕਮ ਟੈਕਸ ਵਿਚ ਕੋਈ ਵੱਡੀ ਰਾਹਤ ਨਹੀਂ ਮਿਲੇਗੀ।
ਹਾਲਾਂਕਿ, ਡੀ. ਕੇ. ਮਿਸ਼ਰਾ (ਟੈਕਸ ਮਾਹਰ) ਨੇ ਕਿਹਾ ਕਿ ਇਹ ਉਮੀਦਾਂ ਹਨ ਕਿ ਸਰਕਾਰ 80ਸੀ ਦੀ ਲਿਮਟ ਵਧਾ ਕੇ 2.5 ਤੋਂ 3 ਲੱਖ ਤੱਕ ਕਰ ਸਕਦੀ ਹੈ। ਮਿਸ਼ਰਾ ਨੇ ਕਿਹਾ ਕਿ ਸੈਕਸ਼ਨ 80ਡੀ ਤਹਿਤ ਸਿਹਤ ਬੀਮਾ ਪ੍ਰੀਮੀਅਮ ਦੀ ਸੀਮਾ ਵਧਾਉਣ ਦੀ ਵੀ ਮੰਗ ਹੈ, ਜੋ ਇਸ ਸਮੇਂ 25,000 ਰੁਪਏ ਹੈ।
ਬਜਟ 2021: ਜਾਣੋ ਵਿੱਤ ਮੰਤਰੀ ਦੀ ਬਜਟ ਬਣਾਉਣ ਵਾਲੀ ਟੀਮ ਵਿੱਚ ਕੌਣ ਕੌਣ ਹਨ ਸ਼ਾਮਿਲ
NEXT STORY