ਨਵੀਂ ਦਿੱਲੀ (ਭਾਸ਼ਾ)– ਸਰਕਾਰ ਨੇ ਕਿਹਾ ਕਿ ਚੌਲਾਂ ਦੀ ਬਰਾਮਦ ’ਤੇ ਪਾਬੰਦੀ ਲਾਉਣ ਵਾਲਾ ਨੋਟੀਫਿਕੇਸ਼ਨ ਜਾਰੀ ਹੋਣ ਤੋਂ ਪਹਿਲਾਂ ਐਕਸਪੋਰਟ ਡਿਊਟੀ ਜਮ੍ਹਾ ਕਰ ਚੁੱਕੇ ਬਰਾਮਦਕਾਰਾਂ ਨੂੰ ਆਪਣੀ ਖੇਪ ਵਿਦੇਸ਼ ਭੇਜਣ ਦੀ ਇਜਾਜ਼ਤ ਹੋਵੇਗੀ। ਦੱਸ ਦੇਈਏ ਕਿ ਬੀਤੇ ਦਿਨੀਂ ਸਰਕਾਰ ਨੇ 20 ਜੁਲਾਈ ਨੂੰ ਇਕ ਨੋਟੀਫਿਕੇਸ਼ਨ ਜਾਰੀ ਕਰਦੇ ਹੋਏ ਗੈਰ-ਬਾਸਮਤੀ ਚੌਲਾਂ ਦੀ ਬਰਾਮਦ ’ਤੇ ਰੋਕ ਲਾਉਣ ਦਾ ਐਲਾਨ ਕੀਤਾ ਸੀ।
ਇਹ ਵੀ ਪੜ੍ਹੋ : ਹਵਾਈ ਅੱਡੇ 'ਤੇ ਜਾਣ ਵਾਲੇ ਸਾਵਧਾਨ, 3 ਦਿਨ ਬੰਦ ਰਹੇਗੀ ਦਿੱਲੀ! ਜਾਣੋ ਕਿਉਂ
ਘਰੇਲੂ ਬਾਜ਼ਾਰ ਵਿੱਚ ਇਨ੍ਹਾਂ ਚੌਲਾਂ ਦੀ ਉਪਲਬਧਤਾ ਵਧਾਉਣ ਲਈ ਸਰਕਾਰ ਨੇ ਇਹ ਕਦਮ ਉਠਾਇਆ ਹੈ। ਇਸ ਪਾਬੰਦੀ ਨੂੰ ਨੋਟੀਫਾਈਡ ਕਰਦੇ ਸਮੇਂ ਡਾਇਰੈਕਟੋਰੇਟ ਜਨਰਲ ਆਫ ਫਾਰੇਨ ਟਰੇਡ (ਡੀ. ਜੀ. ਐੱਫ. ਟੀ.) ਨੇ ਕੁੱਝ ਵਿਸ਼ੇਸ਼ ਸਥਿਤੀਆਂ ਵਿੱਚ ਚੌਲ ਐਕਸਪੋਰਟ ਦੀ ਮਨਜ਼ੂਰੀ ਦਾ ਜ਼ਿਕਰ ਕੀਤਾ ਸੀ। ਡੀ. ਜੀ. ਐੱਫ. ਟੀ. ਨੇ 29 ਅਗਸਤ ਨੂੰ ਜਾਰੀ ਨੋਟੀਫਿਕੇਸ਼ਨ ’ਚ ਕਿਹਾ ਕਿ ਪੁਰਾਣੇ ਨੋਟੀਫਿਕੇਸ਼ਨ ਵਿੱਚ ਕੁੱਝ ਰਿਆਇਤ ਦਿੰਦੇ ਹੋਏ ਗੈਰ-ਬਾਸਮਤੀ ਸਫੈਦ ਚੌਲਾਂ ਦੀ ਬਰਾਮਦ ਦੀ ਉਸ ਸਥਿਤੀ ’ਚ ਮਨਜ਼ੂਰੀ ਦਿੱਤੀ ਜਾ ਰਹੀ ਹੈ, ਜਦੋਂ 20 ਜੁਲਾਈ ਨੂੰ ਰਾਤ 9.57 ਵਜੇ ਤੋਂ ਪਹਿਲਾਂ ਐਕਸਪੋਰਟ ਡਿਊਟੀ ਦਾ ਭੁਗਤਾਨ ਕੀਤਾ ਜਾ ਚੁੱਕਾ ਹੋਵੇ।
ਇਹ ਵੀ ਪੜ੍ਹੋ : ਰੱਖੜੀ ਮੌਕੇ ਮੋਦੀ ਸਰਕਾਰ ਦਾ ਵੱਡਾ ਤੋਹਫ਼ਾ, 200 ਰੁਪਏ ਸਸਤਾ ਹੋਇਆ LPG ਸਲੰਡਰ
ਸਰਕਾਰ ਨੇ ਦੇਸ਼ ’ਚ ਗੈਰ-ਬਾਸਮਤੀ ਚੌਲਾਂ ਦੀ ਉਪਲਬਧਤਾ ਨੂੰ ਯਕੀਨੀ ਕਰਨ ਲਈ ਇਸ ਦੇ ਐਕਸਪੋਰਟ ’ਤੇ ਪਾਬੰਦੀ ਲਗਾਉਣ ਦਾ ਨੋਟੀਫਿਕੇਸ਼ਨ ਜਾਰੀ ਕੀਤਾ ਸੀ। ਸਰਕਾਰ ਨੇ ਉਸ ਤੋਂ ਬਾਅਦਗ ਇਕ ਨਿਸ਼ਚਿਤ ਦਰ ’ਤੇ ਘੱਟ ਭਾਅ ਵਾਲੇ ਬਾਸਮਤੀ ਚੌਲਾਂ ਦੀ ਬਰਾਮਦ ਵੀ ਰੋਕ ਦਿੱਤੀ ਹੈ, ਕਿਉਂਕਿ ਉਸ ਨੇ ਦੇਖਿਆ ਸੀ ਕਿ ਕੁੱਝ ਬਰਾਮਦਕਾਰ ਗਲੋਬਲ ਬਾਜ਼ਾਰ ਵਿਚ ਤੇਜ਼ੀ ਦਾ ਫ਼ਾਇਦਾ ਉਠਾਉਂਦੇ ਹੋਏ ਬਾਸਮਤੀ ਦੇ ਨਾਂ ’ਤੇ ਗੈਰ-ਬਾਸਮਤੀ ਚੌਲ ਬਾਹਰ ਭੇਜਣ ਲੱਗੇ ਸਨ।
ਐਕਸਪੋਰਟ ਦੀ ਇਹ ਛੋਟ ਸਿਰਫ਼ 30 ਅਕਤੂਬਰ ਤੱਕ ਲਈ ਹੋਵਗੀ
ਇਸ ਦੇ ਮੁਤਾਬਕ ਬਰਾਮਦਕਾਰ ਨੇ ਆਪਣੀ ਖੇਪ ਕਸਟਮ ਵਿਭਾਗ ਨੂੰ 20 ਜੁਲਾਈ ਨੂੰ ਰਾਤ 9.57 ਵਜੇ ਤੋਂ ਪਹਿਲਾਂ ਸੌਂਪ ਦਿੱਤੀ ਹੈ ਅਤੇ ਉਸ ਨੂੰ ਐਕਸਪੋਰਟ ਲਈ ਕਸਟਮ ਪ੍ਰਣਾਲੀ ਵਿੱਚ ਦਰਜ ਕਰ ਲਿਆ ਗਿਆ ਹੈ ਤਾਂ ਫਿਰ ਉਸ ਖੇਪ ਦੀ ਬਰਾਮਦ ਕੀਤੀ ਜਾ ਸਕਦੀ ਹੈ। ਹਾਲਾਂਕਿ ਬਰਾਮਦ ਦੀ ਇਹ ਛੋਟ ਸਿਰਫ਼ 30 ਅਕਤੂਬਰ ਤੱਕ ਲਈ ਹੀ ਹੋਵੇਗੀ।
ਇਹ ਵੀ ਪੜ੍ਹੋ : ਮਹਿੰਗਾਈ ਤੋਂ ਫ਼ਿਲਹਾਲ ਨਹੀਂ ਮਿਲੇਗੀ ਰਾਹਤ! ਦਾਲਾਂ ਤੇ ਖਾਣ ਵਾਲੇ ਤੇਲ ਦੀਆਂ ਕੀਮਤਾਂ ’ਚ ਹੋ ਸਕਦੈ ਹੋਰ ਵਾਧਾ
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਛੋਟੇ ਉਦਯੋਗਾਂ ਲਈ ਕਰਜ਼ਾ ਲੈਣਾ ਹੋਵੇਗਾ ਆਸਾਨ, PNB ਵਲੋਂ Loan ਦੇਣ ਲਈ ਐਪ ਲਾਂਚ
NEXT STORY