ਨਵੀਂ ਦਿੱਲੀ- ਵਣਜ ਮੰਤਰਾਲਾ ਨੇ ਆਪਣੀ ਐੱਫ. ਡੀ. ਆਈ. ਨੀਤੀ 'ਚ ਪਹਿਲੀ ਵਾਰ ਸਟਾਰਟਅਪ ਇਕਾਈਆਂ ਸਬੰਧੀ ਨੀਤੀ ਨੂੰ ਵੀ ਸ਼ਾਮਿਲ ਕੀਤਾ ਹੈ ਜੋ ਵਿਦੇਸ਼ੀ ਉਦਮ ਪੂੰਜੀ ਨਿਵੇਸ਼ਕਾਂ (ਐੱਫ. ਵੀ. ਸੀ. ਆਈ.) ਤੋਂ 100 ਫੀਸਦੀ ਤੱਕ ਸ਼ੇਅਰ ਪੂੰਜੀ ਜੁਟਾ ਸਕਦੀ ਹੈ। ਸਟਾਰਟਅਪ ਵਿਦੇਸ਼ੀ ਪੂੰਜੀ ਲਈ ਵਿਦੇਸ਼ੀ ਐੱਫ. ਵੀ. ਸੀ. ਆਈ. ਨੂੰ ਸ਼ੇਅਰ ਨਾਲ ਸੰਬੰਧਿਤ ਸਕਿਓਰਿਟੀ ਜਾਂ ਤਬਦੀਲਣਯੋਗ ਬਾਂਡ ਜਾਰੀ ਕਰ ਸਕਦੀ ਹੈ। ਇਨ੍ਹਾਂ ਦਸਤਾਵੇਜ਼ਾਂ ਵਿਚ ਪਿਛਲੇ ਸਾਲ ਐੱਫ. ਡੀ. ਆਈ. ਨੀਤੀ ਵਿਚ ਕੀਤੇ ਗਏ ਸਾਰੇ ਬਦਲਾਵਾਂ ਨੂੰ ਸ਼ਾਮਿਲ ਕੀਤਾ ਗਿਆ ਹੈ।''
ਪਾਕਿਸਤਾਨ ਅਤੇ ਬੰਗਲਾਦੇਸ਼ ਦੇ ਨਾਗਰਿਕਾਂ ਅਤੇ ਇਕਾਈਆਂ ਨੂੰ ਛੱਡ ਕੇ ਵਿਦੇਸ਼ਾਂ ਵਿਚ ਰਹਿਣ ਵਾਲਿਆਂ ਨੂੰ ਭਾਰਤੀ ਸਟਾਰਟਅਪ ਕੰਪਨੀ ਵੱਲੋਂ ਜਾਰੀ ਤਬਦੀਲਣਯੋਗ ਬਾਂਡ ਖਰੀਦਣ ਦੀ ਇਜਾਜ਼ਤ ਹੋਵੇਗੀ। ਇਹ ਇਕ ਕਿਸ਼ਤ ਵਿਚ 25 ਲੱਖ ਜਾਂ ਉਸ ਤੋਂ ਜ਼ਿਆਦਾ ਮੁੱਲ ਦੇ ਤਬਦੀਲਣਯੋਗ ਨੋਟ ਖਰੀਦ ਸਕਦੇ ਹਨ। ਵਣਜ ਮੰਤਰਾਲਾ ਦੇ ਅਧੀਨ ਆਉਣ ਵਾਲੀ ਉਦਯੋਗਿਕ ਨੀਤੀ ਅਤੇ ਪ੍ਰਮੋਸ਼ਨ ਵਿਭਾਗ (ਡੀ. ਆਈ. ਪੀ. ਪੀ.) ਦੇ ਦਸਤਾਵੇਜ਼ ਦੇ ਅਨੁਸਾਰ ਪ੍ਰਵਾਸੀ ਭਾਰਤੀ (ਐੱਨ. ਆਰ. ਆਈ.) ਤਬਦੀਲਣਯੋਗ ਨੋਟ ਪ੍ਰਾਪਤ ਕਰ ਸਕਦੇ ਹਨ। ਇਹ ਉਨ੍ਹਾਂ ਨੂੰ ਇਸ ਆਧਾਰ 'ਤੇ ਜਾਰੀ ਕੀਤਾ ਜਾਵੇਗਾ ਕਿ ਉਹ ਇਸ ਨੂੰ ਬਾਹਰ ਨਹੀਂ ਲਿਜਾ ਸਕਣਗੇ।
1000 ਰੁਪਏ ਦਾ ਨੋਟ ਜਲਦ ਕਰ ਸਕਦਾ ਹੈ ਬਾਜ਼ਾਰ 'ਚ ਵਾਪਸੀ
NEXT STORY