ਦੁਬਈ- ਅੰਤਰਰਾਸ਼ਟਰੀ ਕ੍ਰਿਕਟ ਪ੍ਰੀਸ਼ਦ (ਆਈ. ਸੀ. ਸੀ.) ਨੇ ਭਾਰਤ ਅਤੇ ਸ਼੍ਰੀਲੰਕਾ ’ਚ ਇਸ ਮਹੀਨੇ ਦੇ ਅਖੀਰ ’ਚ ਸ਼ੁਰੂ ਹੋਣ ਵਾਲੇ ਵਨਡੇ ਵਿਸ਼ਵ ਕੱਪ ਲਈ ਵੀਰਵਾਰ ਨੂੰ ਪਹਿਲੀ ਵਾਰ ਸਿਰਫ ਮਹਿਲਾ ਅਧਿਕਾਰੀਆਂ ਨੂੰ ਜ਼ਿੰਮੇਵਾਰੀ ਸੋਂਪਣ ਦਾ ਐਲਾਨ ਕੀਤਾ। ਟੂਰਨਾਮੈਂਟ ਦੀ ਸ਼ੁਰੂਆਤ 30 ਸਤੰਬਰ ਨੂੰ ਗੁਹਾਟੀ ’ਚ ਸਾਂਝੇ ਮੇਜ਼ਬਾਨਾਂ ਭਾਰਤ ਅਤੇ ਸ਼੍ਰੀਲੰਕਾ ਵਿਚਾਲੇ ਮੁਕਾਬਲੇ ਨਾਲ ਹੋਵੇਗੀ। ਅੰਪਾਇਰਿੰਗ ਪੈਨਲ ’ਚ ਸਾਬਕਾ ਭਾਰਤੀ ਖਿਡਾਰੀ ਵ੍ਰਿੰਦਾ ਰਾਠੀ, ਐੱਨ. ਜਜਨੀ ਅਤੇ ਗਾਇਤਰੀ ਵੇਣੁਗੋਪਾਲਨ ਨੂੰ ਵੀ ਜਗ੍ਹਾ ਮਿਲੀ ਹੈ। ਸਾਬਕਾ ਭਾਰਤੀ ਕ੍ਰਿਕਟ ਅਤੇ ਪਹਿਲੀ ਮਹਿਲਾ ਮੈਚ ਰੈਫਰੀ ਜੀ. ਐੱਸ. ਲਕਸ਼ਮੀ 4 ਮੈਂਬਰੀ ਮੈਚ ਰੈਫਰੀ ਪੈਨਲ ਦਾ ਹਿੱਸਾ ਹੋਵੇਗੀ। ਆਈ. ਸੀ. ਸੀ. ਨੇ ਕਿਹਾ ਕਿ ਕਲੇਅਰ ਪੋਲੋਸੇਕ, ਜੈਕਲੀਮ ਵਿਲੀਅਮਸ ਅਤੇ ਸੂ ਰੈੱਡਫਰਨ ਦੀ ਤਿਕੜੀ ਆਪਣੇ ਤੀਸਰੇ ਮਹਿਲਾ ਵਿਸ਼ਵ ਕੱਪ ’ਚ ਅੰਪਾਇਰਿੰਗ ਕਰੇਗੀ। ਲਾਰੇਨ ਏਜੇਨਬੈਗ ਅਤੇ ਕਿਮ ਕਾਟਨ ਦੂਸਰੀ ਵਾਰ ਵਿਸ਼ਵ ਕੱਪ ਦਾ ਹਿੱਸਾ ਹੋਣਗੇ।
ਮਹਿਲਾਵਾਂ ਦੇ ਬਲਾਇੰਡ ਕ੍ਰਿਕਟ ਵਿਸ਼ਵ ਕੱਪ ਲਈ ਨੇਪਾਲ ’ਚ ਹੋਣ ਵਾਲੇ ਮੈਚ ਹੁਣ ਬਦਲਵੇਂ ਸਥਾਨ ’ਤੇ ਹੋਣਗੇ
NEXT STORY