ਵੈੱਬ ਡੈਸਕ: ਸਵੇਰੇ-ਸਵੇਰੇ Facebook ਨਾ ਚੱਲਣ ਕਾਰਨ ਯੂਜ਼ਰਸ ਨੂੰ ਪ੍ਰੇਸ਼ਾਨੀਆਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਇਹ ਸਮੱਸਿਆ ਸਿਰਫ਼ ਭਾਰਤ ਹੀ ਨਹੀਂ, ਸਗੋਂ ਹੋਰ ਦੇਸ਼ਾਂ ਦੇ ਯੂਜ਼ਰਸ ਨੂੰ ਵੀ ਆ ਰਹੀ ਹੈ। ਸੋਸ਼ਲ ਮੀਡੀਆ 'ਤੇ ਬਹੁਤ ਸਾਰੇ ਯੂਜ਼ਰਸ ਨੇ ਫੇਸਬੁੱਕ ਵਿਚ Error ਆਉਣ ਦਾ ਸ਼ਿਕਾਇਤ ਕੀਤੀ ਹੈ। ਯੂਜ਼ਰਸ ਦਾ ਕਹਿਣਾ ਹੈ ਕਿ ਉਨ੍ਹਾਂ ਨੂੰ ਕੰਪਿਊਟਰ 'ਤੇ ਫੇਸਬੁੱਕ ਚਲਾਉਣ ਲੱਗਿਆਂ Error ਮੈਸੇਜ ਆ ਰਿਹਾ ਹੈ।
ਇਹ ਖ਼ਬਰ ਵੀ ਪੜ੍ਹੋ - ਪੰਜਾਬ ਦੇ 26 ਲੱਖ ਪਰਿਵਾਰਾਂ ਨਾਲ ਜੁੜੀ ਵੱਡੀ ਖ਼ਬਰ, ਆਧਾਰ ਕਾਰਡਾਂ ਬਾਰੇ Order ਜਾਰੀ

ਹਾਲਾਂਕਿ ਇਸ ਦੌਰਾਨ ਲੋਕਾਂ ਦੇ ਮੋਬਾਈਲ ਫੋਨਜ਼ ਵਿਚ ਫੇਸਬੁੱਕ ਆਮ ਵਾਂਗ ਹੀ ਚੱਲ ਰਹੀ ਹੈ ਤੇ ਅਜੇ ਤਕ ਮੋਬਾਈਲ ਵਿਚ ਫੇਸਬੁੱਕ ਸਬੰਧੀ ਸਮੱਸਿਆ ਬਾਰੇ ਕੋਈ ਸ਼ਿਕਾਇਤ ਸਾਹਮਣੇ ਨਹੀਂ ਆਈ। ਯੂਜ਼ਰਸ ਨੇ ਆਪਣੀ ਸਮੱਸਿਆ ਦੇ ਸਕ੍ਰੀਨਸ਼ਾਟ ਵੀ X 'ਤੇ ਸਾਂਝੇ ਕੀਤੇ ਹਨ। ਯੂਜ਼ਰਸ ਮੁਤਾਬਕ ਜਦੋਂ ਉਹ ਕੰਪਿਊਟਰ 'ਤੇ ਫੇਸਬੁੱਕ ਖੋਲ੍ਹ ਰਹੇ ਹਨ ਤਾਂ ਉਸ ਉੱਪਰ ਲਿਖਿਆ ਆ ਰਿਹਾ ਹੈ, “Sorry, something went wrong,” ਇਸ ਦੇ ਨਾਲ ਹੀ ਕੰਪਨੀ ਵੱਲੋਂ ਇਹ ਵੀ ਲਿਖਿਆ ਗਿਆ ਹੈ ਕਿ ਇਸ ਸਮੱਸਿਆ ਨੂੰ ਛੇਤੀ ਤੋਂ ਛੇਤੀ ਦੂਰ ਕਰਨ ਲਈ ਕੋਸ਼ਿਸ਼ ਕੀਤੀ ਜਾ ਰਹੀ ਹੈ।
ਇਹ ਖ਼ਬਰ ਵੀ ਪੜ੍ਹੋ - ਸ਼ਰਮਸਾਰ ਪੰਜਾਬ! ਭਰਾ ਦੀ ਜਾਨ ਬਚਾਉਣ ਗਈ ਭੈਣ ਨਾਲ ਗੈਂਗਰੇਪ
Downdetector ਦੀ ਰਿਪੋਰਟ ਮੁਤਾਬਕ, ਹੁਣ ਤਕ 1500 ਤੋਂ ਵੀ ਵੱਧ ਲੋਕਾਂ ਨੇ Facebook Outage ਬਾਰੇ ਸ਼ਿਕਾਇਤ ਕੀਤੀ ਹੈ। ਟੀਮ ਵੱਲੋਂ ਇਸ ਸਮੱਸਿਆ ਨੂੰ ਦੂਰ ਕਰਨ ਲਈ ਕੋਸ਼ਿਸ਼ਾਂ ਕੀਤੀਆਂ ਜਾ ਰਹੀਆਂ ਹਨ।
ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
PM ਇੰਟਰਨਸ਼ਿਪ ਸਕੀਮ ਲਈ ਅਪਲਾਈ ਕਰਨ ਦੀ ਆਖਰੀ ਮਿਤੀ ਆਈ ਨੇੜੇ , ਤੁਰੰਤ ਕਰਵਾਓ ਰਜਿਸਟ੍ਰੇਸ਼ਨ
NEXT STORY