ਨਵੀਂ ਦਿੱਲੀ — ਗਲੋਬਲ ਬਾਜ਼ਾਰ ਤੋਂ ਮਿਲੇ ਕਮਜ਼ੋਰ ਸੰਕੇਤਾਂ ਦੇ ਬਾਵਜੂਦ ਅੱਜ ਭਾਵ ਸੋਮਵਾਰ 7 ਨਵੰਬਰ ਨੂੰ ਭਾਰਤੀ ਵਾਇਦਾ ਬਾਜ਼ਾਰ 'ਚ ਸੋਨੇ ਨੇ ਹਰੇ ਨਿਸ਼ਾਨ 'ਤੇ ਕਾਰੋਬਾਰ ਕਰਨਾ ਸ਼ੁਰੂ ਕਰ ਦਿੱਤਾ ਹੈ। ਇਸ ਦੇ ਨਾਲ ਹੀ ਅੱਜ ਮਲਟੀ ਕਮੋਡਿਟੀ ਐਕਸਚੇਂਜ ਅਤੇ ਕੌਮਾਂਤਰੀ ਬਾਜ਼ਾਰ 'ਚ ਚਾਂਦੀ ਦੀ ਕੀਮਤ 'ਚ ਗਿਰਾਵਟ ਦਰਜ ਕੀਤੀ ਗਈ ਹੈ। ਮਲਟੀ ਕਮੋਡਿਟੀ ਐਕਸਚੇਂਜ 'ਤੇ ਸੋਨੇ ਦੀ ਕੀਮਤ ਕੱਲ੍ਹ ਦੇ ਬੰਦ ਮੁੱਲ ਤੋਂ ਅੱਜ ਸ਼ੁਰੂਆਤੀ ਕਾਰੋਬਾਰ 'ਚ 0.08 ਫੀਸਦੀ ਵਧੀ ਹੈ। ਇਸ ਦੇ ਨਾਲ ਹੀ ਅੱਜ MCX 'ਤੇ ਚਾਂਦੀ ਦੀ ਕੀਮਤ 0.50 ਫੀਸਦੀ ਤੱਕ ਡਿੱਗ ਗਈ ਹੈ।
ਇਹ ਵੀ ਪੜ੍ਹੋ : ਵਿੱਤ ਮੰਤਰੀ ਨਿਰਮਲਾ ਸੀਤਾਰਮਨ ਨੇ ਆਤਮ ਨਿਰਭਰ ਭਾਰਤ ਲਈ ਸੂਬਿਆਂ ਨੂੰ ਦਿੱਤਾ ਇਹ ਸਬਕ
ਅੱਜ ਵਾਇਦਾ ਬਾਜ਼ਾਰ 'ਚ 24 ਕੈਰੇਟ ਸ਼ੁੱਧ ਸੋਨੇ ਦੀ ਕੀਮਤ ਸਵੇਰੇ 9:10 ਵਜੇ 41 ਰੁਪਏ ਦੀ ਛਾਲ ਮਾਰ ਕੇ 50,907 ਰੁਪਏ ਪ੍ਰਤੀ 10 ਗ੍ਰਾਮ 'ਤੇ ਪਹੁੰਚ ਗਈ। ਸੋਨੇ ਦੀ ਕੀਮਤ ਅੱਜ 50,862 ਰੁਪਏ ਪ੍ਰਤੀ ਦਸ ਗ੍ਰਾਮ 'ਤੇ ਖੁੱਲ੍ਹੀ। ਇਕ ਵਾਰ ਖੁੱਲ੍ਹਣ ਤੋਂ ਬਾਅਦ ਇਹ 50,860 ਰੁਪਏ ਤੱਕ ਪਹੁੰਚ ਗਈ। ਕੁਝ ਸਮੇਂ ਬਾਅਦ ਇਸ 'ਚ ਤੇਜ਼ੀ ਆਈ ਅਤੇ ਇਹ 50,907 ਰੁਪਏ ਪ੍ਰਤੀ 10 ਗ੍ਰਾਮ 'ਤੇ ਕਾਰੋਬਾਰ ਕਰਨ ਲੱਗਾ। ਮਲਟੀ ਕਮੋਡਿਟੀ ਐਕਸਚੇਂਜ 'ਤੇ ਅੱਜ ਚਾਂਦੀ ਸੋਨੇ ਦੇ ਉਲਟ ਦਿਸ਼ਾ ਵੱਲ ਵਧੀ ਹੈ। ਚਾਂਦੀ ਦਾ ਭਾਅ ਅੱਜ 305 ਰੁਪਏ ਡਿੱਗ ਕੇ 60,233 ਰੁਪਏ 'ਤੇ ਆ ਗਿਆ ਹੈ। ਚਾਂਦੀ ਦੀ ਕੀਮਤ 60,244 ਰੁਪਏ 'ਤੇ ਖੁੱਲ੍ਹੀ। ਇਕ ਵਾਰ ਇਸ ਦੀ ਕੀਮਤ 60,066 ਰੁਪਏ ਹੋ ਗਈ ਸੀ ਪਰ ਬਾਅਦ ਵਿਚ ਇਹ ਥੋੜ੍ਹਾ ਸੰਭਲੀ ਅਤੇ 58,233 ਰੁਪਏ ਹੋ ਗਈ।
ਅੰਤਰਰਾਸ਼ਟਰੀ ਬਾਜ਼ਾਰ ਵਿਚ ਸੋਨਾ ਅਤੇ ਚਾਂਦੀ ਦੀਆਂ ਕੀਮਤਾਂ ਡਿੱਗੀਆਂ
ਅੰਤਰਰਾਸ਼ਟਰੀ ਬਾਜ਼ਾਰ ਵਿਚ ਸੋਨਾ ਅਤੇ ਚਾਂਦੀ ਦੀਆਂ ਕੀਮਤਾਂ ਵਿਚ ਗਿਰਾਵਟ ਦੇਖਣ ਨੂੰ ਮਿਲੀ। ਚਾਂਦੀ ਅੱਜ ਜ਼ਿਆਦਾ ਡਿੱਗੀ। ਸੋਨਾ ਦਾ ਹਾਜਰ ਭਾਅ ਅੱਜ 0.47 ਫ਼ੀਸਦੀ ਡਿੱਗ ਕੇ 1,672.92 ਡਾਲਰ ਪ੍ਰਤੀ ਔਂਸ ਹੋ ਗਿਆ। ਇਸ ਦੇ ਨਾਲ ਹੀ ਅੰਤਰਰਾਸ਼ਟਰੀ ਬਾਜ਼ਾਰ ਵਿਚ ਚਾਂਦੀ ਦਾ ਭਾਅ ਅੱਜ 1.43 ਫ਼ੀਸਦੀ ਘੱਟ ਕੇ 20.54 ਡਾਲਰ ਪ੍ਰਤੀ ਔਂਸ ਹੋ ਗਿਆ ਹੈ।
ਇਹ ਵੀ ਪੜ੍ਹੋ : ਕਈ ਦੇਸ਼ਾਂ ’ਚ ਮਹਿੰਗਾਈ ਪਹੁੰਚੀ ਉੱਚ ਪੱਧਰ ’ਤੇ, ਵਧ ਸਕਦੀ ਹੈ ਦੁਨੀਆ ਭਰ ’ਚ ਖੰਡ ਦੀ ਕੀਮਤ
ਨੋਟ - ਇਸ ਖ਼ਬਰ ਬਾਰੇ ਆਪਣੇ ਵਿਚਾਰ ਕੁਮੈਂਟ ਬਾਕਸ ਵਿਚ ਜ਼ਰੂਰ ਸਾਂਝੇ ਕਰੋ।
ਚੀਨ ’ਚ ਕੋਰੋਨਾ ਪਾਬੰਦੀਆਂ ਕਾਰਨ ਮੁਸ਼ਕਿਲ ’ਚ ਐਪਲ, iPhone 14 ਦੀ ਸਪਲਾਈ ’ਤੇ ਹੋਵੇਗਾ ਅਸਰ
NEXT STORY