ਨਵੀਂ ਦਿੱਲੀ- ਅਮਰੀਕਾ, ਯੂਰਪ, ਯੂ. ਕੇ., ਸਾਊਦੀ ਅਰਬ, ਕੈਨੇਡਾ, ਜਾਪਾਨ ਅਤੇ ਆਸਟ੍ਰੇਲੀਆ ਵਰਗੇ ਪ੍ਰਮੁੱਖ ਬਾਜ਼ਾਰਾਂ ਵਿਚ ਕੱਪੜਿਆਂ ਦੀ ਬਰਾਮਦ ਤੇਜ਼ੀ ਨਾਲ ਵੱਧ ਰਹੀ ਹੈ।
ਕੱਪੜਾ ਬਰਾਮਦ ਪ੍ਰਮੋਸ਼ਨ ਕੌਂਸਲ (ਏ. ਈ. ਪੀ. ਸੀ.) ਨੇ ਸ਼ਨੀਵਾਰ ਨੂੰ ਕਿਹਾ ਕਿ ਚਾਲੂ ਵਿੱਤੀ ਸਾਲ ਲਈ 400 ਅਰਬ ਡਾਲਰ ਦੀ ਬਰਾਮਦ ਟੀਚੇ ਨੂੰ ਪ੍ਰਾਪਤ ਕਰਨ ਵਿਚ ਕੱਪੜਿਆਂ ਦਾ ਖੇਤਰ ਅਹਿਮ ਭੂਮਿਕਾ ਨਿਭਾਏਗਾ।
ਏ. ਈ. ਪੀ. ਸੀ. ਦੇ ਚੇਅਰਮੈਨ ਏ. ਸਕਤੀਵੇਲ ਨੇ ਕੌਂਸਲ ਦੀ 42ਵੀਂ ਸਲਾਨਾ ਆਮ ਮੀਟਿੰਗ ਵਿਚ ਮੈਂਬਰਾਂ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਹਰ ਪੱਛਮੀ ਬਾਜ਼ਾਰ ਵਿਚ ਕੱਪੜੇ ਦੀ ਬਰਾਮਦ ਤੇਜ਼ੀ ਫੜ੍ਹ ਰਹੀ ਹੈ। ਉਨ੍ਹਾਂ ਕਿਹਾ ਕਿ ਜਨਵਰੀ-ਮਈ, 2021 ਦੌਰਾਨ ਅਮਰੀਕਾ ਨੂੰ ਬਰਾਮਦ ਪਿਛਲੇ ਸਾਲ ਦੀ ਇਸੇ ਮਿਆਦ ਦੇ ਮੁਕਾਬਲੇ 22 ਫ਼ੀਸਦੀ ਵਧੀ ਹੈ। ਏ. ਈ. ਪੀ. ਸੀ. ਦੇ ਚੇਅਰਮੈਨ ਨੇ ਕਿਹਾ ਕਿ ਉਨ੍ਹਾਂ ਨੇ ਸਰਕਾਰ ਨੂੰ ਯੂਰਪੀਅਨ ਯੂਨੀਅਨ, ਯੂ. ਕੇ., ਯੂ. ਐੱਸ., ਆਸਟ੍ਰੇਲੀਆ ਅਤੇ ਕੈਨੇਡਾ ਨਾਲ ਮੁਫਤ ਵਪਾਰ ਸਮਝੌਤੇ ਕਰਨ ਲਈ ਕਿਹਾ ਹੈ। ਸ਼ਕਤੀਵੇਲ ਨੇ ਕਿਹਾ ਕਿ ਪ੍ਰਮੁੱਖ ਵਿਦੇਸ਼ੀ ਥਾਵਾਂ 'ਤੇ ਆਪਣੇ ਵਿਰੋਧੀਆਂ ਦੇ ਮੁਕਾਬਲੇ ਭਾਰਤ ਨੂੰ ਟੈਰਿਫ ਦੇ ਮੋਰਚੇ 'ਤੇ ਕੁਝ ਨੁਕਸਾਨ ਝੱਲਣੇ ਪੈ ਰਹੇ ਹਨ। ਉਨ੍ਹਾਂ ਕਿਹਾ ਕਿ ਬੰਗਲਾਦੇਸ਼, ਕੰਬੋਡੀਆ, ਤੁਰਕੀ, ਪਾਕਿਸਤਾਨ ਅਤੇ ਸ੍ਰੀਲੰਕਾ ਵਰਗੇ ਦੇਸ਼ਾਂ ਦੀ ਤੁਲਨਾ ਵਿਚ ਭਾਰਤ ਤੋਂ ਯੂਰਪੀ ਸੰਘ ਨੂੰ ਬਰਾਮਦ ਵਿਚ ਡਿਊਟੀ ਦੇ ਮੋਰਚੇ 'ਤੇ 9.6 ਫ਼ੀਸਦੀ ਦਾ ਨੁਕਸਾਨ ਹੋ ਰਿਹਾ ਹੈ।
ਵੀ. ਐੱਲ. ਸੀ. ਸੀ. ਨੇ ਸੇਬੀ ਕੋਲ ਆਈ. ਪੀ. ਓ. ਲਈ ਦਸਤਾਵੇਜ਼ ਜਮ੍ਹਾਂ ਕਰਵਾਏ
NEXT STORY