ਨਵੀਂ ਦਿੱਲੀ- ਬਾਜ਼ਾਰ ਵਿਚ ਆਈ. ਪੀ. ਓ. ਦੀ ਬਹਾਰ ਜਾਰੀ ਹੈ। ਹੁਣ ਜਲਦ ਹੀ ਵੀ. ਐੱਲ. ਸੀ. ਸੀ. ਵੀ ਆਈ. ਪੀ. ਓ. ਨਾਲ ਸ਼ੇਅਰ ਬਾਜ਼ਾਰ ਵਿਚ ਉਤਰਨ ਦੀ ਤਿਆਰੀ ਕਰ ਰਹੀ ਹੈ।
ਵੀ. ਐੱਲ. ਸੀ. ਸੀ. ਹੈਲਥਕੇਅਰ ਲਿਮਟਿਡ ਨੇ ਸ਼ੁਰੂਆਤੀ ਜਨਤਕ ਪੇਸ਼ਕਸ਼ (ਆਈ. ਪੀ. ਓ.) ਲਈ ਭਾਰਤੀ ਸਕਿਓਰਿਟੀ ਤੇ ਵਟਾਂਦਰਾ ਬੋਰਡ (ਸੇਬੀ) ਕੋਲ ਦਸਤਾਵੇਜ਼ ਜਮ੍ਹਾਂ ਕਰਵਾ ਦਿੱਤੇ ਹਨ।
ਵੀ. ਐੱਲ. ਸੀ. ਸੀ. ਹੈਲਥਕੇਅਰ ਸਭ ਤੋਂ ਵੱਡੀ ਸਵਦੇਸ਼ੀ ਸੁੰਦਰਤਾ ਅਤੇ ਵੈਲਨੈੱਸ ਕੰਪਨੀ ਹੈ। ਦਸਤਾਵੇਜ਼ਾਂ ਅਨੁਸਾਰ, ਆਈ. ਪੀ. ਓ ਤਹਿਤ 300 ਕਰੋੜ ਰੁਪਏ ਦੇ ਨਵੇਂ ਇਕੁਇਟੀ ਸ਼ੇਅਰ ਜਾਰੀ ਕੀਤੇ ਜਾਣਗੇ ਅਤੇ ਪ੍ਰਮੋਟਰ ਅਤੇ ਮੌਜੂਦਾ ਸ਼ੇਅਰਧਾਰਕ 89.22 ਲੱਖ ਇਕੁਇਟੀ ਸ਼ੇਅਰਾਂ ਦੀ ਵਿਕਰੀ ਓ. ਐੱਫ. ਐੱਸ. ਤਹਿਤ ਕਰਨਗੇ।
ਓ. ਐੱਫ. ਐੱਸ. ਤਹਿਤ, ਪ੍ਰਮੋਟਰ ਮੁਕੇਸ਼ ਲੂਥਰਾ 18.83 ਲੱਖ ਇਕੁਇਟੀ ਸ਼ੇਅਰ, ਓ. ਆਈ. ਐੱਚ. ਮੌਰਿਸ਼ਸ ਲਿਮਟਿਡ 18.97 ਲੱਖ ਅਤੇ ਲਿਓਨ ਇੰਟਰਨੈਸ਼ਨਲ 52.42 ਲੱਖ ਇਕੁਇਟੀ ਸ਼ੇਅਰਾਂ ਦੀ ਪੇਸ਼ਕਸ਼ ਕਰਨਗੇ। ਇਸ ਸਮੇਂ ਵੰਦਨਾ ਲੂਥਰਾ ਅਤੇ ਮੁਕੇਸ਼ ਲੂਥਰਾ ਦੀ ਕੰਪਨੀ ਵਿਚ ਕ੍ਰਮਵਾਰ 44.35 ਫ਼ੀਸਦੀ ਅਤੇ 24.37 ਫ਼ੀਸਦੀ ਹਿੱਸੇਦਾਰੀ ਹੈ। ਲਿਓਨ ਇੰਟਰਨੈਸ਼ਨਲ ਕੋਲ 13.65 ਫ਼ੀਸਦੀ ਅਤੇ ਓ. ਆਈ. ਐੱਚ. ਮੌਰਿਸ਼ਸਕੋਲ 5.04 ਫ਼ੀਸਦੀ ਹੈ।
ਆਮਰਪਾਲੀ ਦੇ 9,500 ਤੋਂ ਜ਼ਿਆਦਾ ਫਲੈਟਾਂ ਦੀ ਦੁਬਾਰਾ ਸ਼ੁਰੂ ਹੋਵੇਗੀ ਬੁਕਿੰਗ
NEXT STORY