ਬਿਜ਼ਨੈੱਸ ਡੈਸਕ: ਜੇਕਰ ਤੁਹਾਡੀ ਗੱਡੀ 'ਤੇ ਫਾਸਟੈਗ ਨਹੀਂ ਲੱਗਿਆ ਹੈ ਅਤੇ ਤੁਸੀਂ ਦੁੱਗਣਾ ਟੈਕਸ ਦੇਣ ਤੋਂ ਬੱਚਣਾ ਚਾਹੁੰਦੇ ਹੋ ਤਾਂ ਤੁਹਾਨੂੰ ਪ੍ਰੀ-ਪੇਡ ਟਚ ਐਂਡ ਗੋ ਕਾਰਡ (ਪ੍ਰੀ-ਪੇਡ ਟਚ ਐਂਡ ਗੋ ਕਾਰਡ ਸਰਵਿਸ) ਦੀ ਵਰਤੋਂ ਕਰਨੀ ਹੋਵੇਗੀ। ਦਰਅਸਲ ਸਰਕਾਰ 1 ਜਨਵਰੀ ਤੋਂ ਨੈਸ਼ਨਲ ਹਾਈਵੇ ਦੇ ਟੋਲ ਪਲਾਜ਼ਾ ਦੀ ਸਾਰੀ ਕੈਸ਼ ਲੇਨ ਨੂੰ ਫਾਸਟੈਗ ਲੇਨ 'ਚ ਬਦਲਣ ਜਾ ਰਹੀ ਹੈ। ਨਿਰਦੇਸ਼ ਹਨ ਕਿ ਕਿਸੇ ਵੀ ਟੋਲ ਪਲਾਜ਼ਾ 'ਤੇ ਕੈਸ਼ ਪੇਮੈਂਟ ਨਹੀਂ ਹੋਵੇਗਾ।
ਬਿਨ੍ਹਾਂ ਫਾਸਟੈਗ ਵਾਲੇ ਵਾਹਨ ਟੋਲ ਤੋਂ ਨਹੀਂ ਨਿਕਲ ਪਾਉਣਗੇ ਪਰ ਹੁਣ ਐੱਨ.ਐੱਚ.ਆਈ.ਏ. ਨੇ ਇਸ ਸਖ਼ਤੀ 'ਚ ਥੋੜੀ ਛੋਟ ਦਿੱਤੀ ਹੈ। ਅਜਿਹੀਆਂ ਗੱਡੀਆਂ ਲਈ ਟੋਲ ਪਲਾਜ਼ਾ 'ਤੇ ਇਕ ਸਪੈਸ਼ਲ ਹਾਈਬ੍ਰਿਡ ਲੇਨ ਹੋਵੇਗੀ। ਐੱਨ.ਐੱਚ.ਏ.ਆਈ. ਪ੍ਰੀ-ਪੇਡ ਟਚ-ਐਂਡ-ਗੋ ਕਾਰਡ ਲਾਗੂ ਕਰਨ ਜਾ ਰਿਹਾ ਹੈ। ਇਸ ਨਾਲ ਸਾਰੇ ਟੋਲ ਪਲਾਜ਼ਾ 'ਤੇ ਭੀੜ ਭੜੱਕਾ ਖਤਮ ਹੋਵੇਗਾ ਅਤੇ ਜਿਨ੍ਹਾਂ ਨੇ ਹੁਣ ਤੱਕ ਫਾਸਟੈਗ ਨਹੀਂ ਲਗਾਇਆ ਹੈ ਉਹ ਵੀ ਟੋਲ ਪਲਾਜ਼ਾ 'ਚ ਬਿਨ੍ਹਾਂ ਰੁਕੇ ਆਰਾਮ ਨਾਲ ਨਿਕਲ ਸਕਣਗੇ। ਜ਼ਿਕਰਯੋਗ ਹੈ ਕਿ ਸਰਕਾਰ ਨੇ ਸਭ ਤਰ੍ਹਾਂ ਦੀਆਂ ਗੱਡੀਆਂ 'ਤੇ ਫਾਸਟੈਗ ਜ਼ਰੂਰੀ ਕਰ ਦਿੱਤਾ ਸੀ। ਫਾਸਟੈਗ ਨਹੀਂ ਲਗਵਾਉਣ ਵਾਲਿਆਂ ਤੋਂ ਦੁੱਗਣਾ ਟੋਲ ਲੈਣ ਦੀ ਵੀ ਯੋਜਨਾ ਸੀ।
ਟੋਲ ਪਲਾਜ਼ਾ 'ਤੇ ਮਿਲੇਗਾ ਕਾਰਡ, ਆਨਲਾਈਨ ਰੀਚਾਰਜ ਕਰ ਸਕੋਗੇ
ਜਿਨ੍ਹਾਂ ਦੇ ਵਾਹਨਾਂ 'ਤੇ ਫਾਸਟੈਗ ਨਹੀਂ ਹਨ ਉਹ ਟੋਲ ਪਲਾਜ਼ਾ 'ਤੇ ਪੁਆਇੰਟ-ਆਫ-ਸੇਲਸ (ਪੀ.ਓ.ਐੱਸ.) ਨਾਲ ਇਨ੍ਹਾਂ ਪ੍ਰੀ-ਪੇਡ ਕਾਰਡ ਨੂੰ ਖਰੀਦ ਸਕਦੇ ਹਨ। ਜੇਕਰ ਉਹ ਫਾਸਟੈਗ ਦੀ ਬਜਾਏ ਇਨ੍ਹਾਂ ਕਾਰਡਾਂ ਦੀ ਵਰਤੋਂ ਕਰਦੇ ਹਨ ਤਾਂ ਉਨ੍ਹਾਂ 'ਚੋਂ ਦੁੱਗਣੀ ਰਾਸ਼ੀ ਨਹੀਂ ਲਈ ਜਾਵੇਗੀ। ਇਥੇ ਤੱਕ ਕਿ ਫਾਸਟੈਗ ਧਾਰਕ ਵੀ ਇਨ੍ਹਾਂ ਕਾਰਡਾਂ ਦੀ ਵਰਤੋਂ ਕਰ ਸਕਦੇ ਹਨ ਜੇਕਰ ਉਨ੍ਹਾਂ ਦਾ ਫਾਸਟੈਗ ਬਲੈਕਲਿਸਟਿਡ ਜਾਂ ਫੇਲ ਹੋ ਜਾਂਦਾ ਹੈ ਜਾਂ ਉਹ ਉਸ ਨੂੰ ਰੀਚਾਰਜ ਕਰਨਾ ਭੁੱਲ ਜਾਂਦੇ ਹਨ। ਪ੍ਰੀ-ਪੇਡ ਕਾਰਡ ਦੀ ਖਰੀਦ ਅਤੇ ਰੀਚਾਰਜ ਦੇ ਲਈ ਹਰੇਕ ਰਾਸ਼ਟਰੀ ਰਾਜਮਾਰਗ ਦੇ ਟੋਲ ਪਲਾਜ਼ਾ 'ਤੇ ਦੋ ਪੀ.ਓ.ਐੱਸ. ਬਣਾਏ ਜਾਣਗੇ। ਪ੍ਰੀ-ਪੇਡ ਕਾਰਡ ਖਰੀਦਣ ਤੋਂ ਬਾਅਦ, ਗਾਹਕ ਇਸ ਨੂੰ ਨੈੱਟ ਬੈਂਕਿੰਗ ਜਾਂ ਪੀ.ਓ.ਐੱਸ. 'ਤੇ ਵੀ ਰੀਚਾਰਜ ਕਰ ਸਕਦੇ ਹਨ।
5 ਸਾਲ ਤੱਕ ਹੋਵੇਗੀ ਫਾਸਟੈਗ ਦੀ ਵੈਲੀਡਿਟੀ
ਫਾਸਟੈਗ ਲੱਗੇ ਵਾਹਨ ਜਿਵੇਂ ਹੀ ਟੋਲ ਪਲਾਜ਼ਾ ਨੂੰ ਪਾਰ ਕਰਨਗੇ, ਉਂਝ ਹੀ ਫਾਸਟੈਗ ਅਕਾਊਂਟ 'ਚੋਂ ਪੈਸੇ ਕੱਟਣ ਦੀ ਜਾਣਕਾਰੀ ਤੁਹਾਡੇ ਰਜਿਸਟਰਡ ਮੋਬਾਇਲ ਨੰਬਰ 'ਤੇ ਐੱਸ.ਐੱਮ.ਐੱਸ. ਦੇ ਰਾਹੀਂ ਮਿਲੇਗੀ। ਫਾਸਟੈਗ ਅਕਾਊਂਟ 'ਚ ਪੈਸੇ ਖਤਮ ਹੋਣ 'ਤੇ ਇਸ ਨੂੰ ਫਿਰ ਤੋਂ ਰੀਚਾਰਜ ਕਰਨਾ ਹੁੰਦਾ ਹੈ। ਫਾਸਟੈਗ ਦੀ ਵੈਲੀਡਿਟੀ 5 ਸਾਲ ਤੱਕ ਹੋਵੇਗੀ। ਪੰਜ ਸਾਲ ਦੇ ਬਾਅਦ ਫਿਰ ਤੋਂ ਨਵਾਂ ਫਾਸਟੈਗ ਲਗਾਉਣਾ ਪਵੇਗਾ।
ਦਿੱਲੀ 'ਚ ਬਚਿਆ ਹੈ ਸਿਰਫ 3 ਤੋਂ 4 ਦਿਨਾਂ ਦਾ ਸਟਾਕ, ਕੀਮਤਾਂ 'ਚ ਹੋ ਸਕਦੈ ਭਾਰੀ ਵਾਧਾ
NEXT STORY