ਵਾਸ਼ਿੰਗਟਨ—ਵੋਕਸਵੇਗਨ ਅਮਰੀਕਾ 'ਚ ਲਗਭਗ 2,81,000 ਸੀ. ਸੀ., ਪਾਸਾਟ ਸੇਡਾਨ ਅਤੇ ਵੈਗਾਂ ਕਾਰਾਂ ਨੂੰ ਵਾਪਸ ਮੰਗਾ ਰਿਹਾ ਹੈ ਕਿਉਂਕਿ ਇਨ੍ਹਾਂ ਦੇ ਫਿਉਲ ਪੰਪ 'ਚ ਖਰਾਬੀ ਹੋਣ ਕਾਰਨ ਉਹ ਬੰਦ ਹੋ ਸਕਦੇ ਹਨ। ਕੰਪਨੀ ਨੇ ਕਿਹਾ ਕਿ 2009 ਤੋਂ ਲੈ ਕੇ 2016 ਮਾਡਲ ਵਿਚਾਲੇ ਬਣੇ ਪੈਸਾਤ ਸੇਡਾਨ ਦੇ ਮਾਡਲਾਂ ਅਤੇ 2006 ਤੋਂ 2010 ਤਕ ਵੈਗ ਦੇ ਮਾਡਲਾਂ ਨੂੰ ਵਾਪਸ ਮੰਗਾਇਆ ਜਾਵੇਗਾ। ਇਨ੍ਹਾਂ ਸਾਰਿਆਂ ਮਾਡਲਾਂ 'ਚ 4 ਸਿਲੰਡਰ ਗੈਸੋਲੀਨ ਇੰਜਣ ਹਨ। ਵਾਕਸਵੇਗਨ ਨੇ ਇਕ ਬਿਆਨ 'ਚ ਕਿਹਾ ਕਿ ਫਿਉਲ ਪੰਪ ਨੂੰ ਕੰਪਿਊਟਰ ਰਾਹੀ ਕੰਟਰੋਲ 'ਚ ਕੀਤਾ ਜਾ ਸਕਦਾ ਹੈ। ਇਹ ਗੈਸ ਨੂੰ ਲੀਕ ਹੋਣ ਤੋਂ ਰੋਕ ਸਕਦਾ ਹੈ ਅਤੇ ਇੰਜਣ ਰੋਕਣ ਦਾ ਕਾਰਨ ਵੀ ਬਣ ਸਕਦਾ ਹੈ। ਕਾਰ ਦੇ ਬੰਦ ਹੋਣ ਤੋਂ ਬਾਅਦ ਵੀ ਇਹ ਸਮੱਸਿਆ ਫਿਉਲ ਪੰਪ ਨੂੰ ਜਾਰੀ ਰੱਖ ਸਕਦੀ ਹੈ।
1000 ਰੁਪਏ ਦਾ ਨੋਟ ਜਾਰੀ ਕਰਨ ਦੀ ਯੋਜਨਾ ਨਹੀਂ : ਗਰਗ
NEXT STORY