ਦੀਨਾਨਗਰ, (ਹਰਜਿੰਦਰ ਸਿੰਘ ਗੋਰਾਇਆ) - ਜਿੱਥੇ ਪਿਛਲੇ ਦਿਨਾਂ ਤੋਂ ਰਾਵੀ ਦਰਿਆ ਵੱਲੋਂ ਨੇੜਲੇ ਇਲਾਕੇ ਅੰਦਰ ਪਾਣੀ ਦੇ ਕਹਿਰ ਕਾਰਨ ਹੜ ਵਰਗੀ ਸਥਿਤੀ ਬਣੀ ਹੋਈ ਹੈ। ਉੱਥੇ ਹੀ ਪਿੰਡ ਝਬਕਰਾ ਵਿਖੇ ਸਥਿਤ ਇੰਡੀਅਨ ਕੰਪਨੀ ਦੀ ਗੈਸ ਏਜੰਸੀ ਅੰਦਰ ਕਰੀਬ 8 ਤੋਂ 10 ਫੁੱਟ ਪਾਣੀ ਪਹੁੰਚਣ ਕਾਰਨ ਗੈਸ ਏਜੰਸੀ ਬੰਦ ਹੋ ਗਈ ਹੈ ਜਿਸ ਕਾਰਨ ਲੋਕਾਂ ਨੂੰ ਗੈਸ ਸਿਲੰਡਰ ਨਾ ਮਿਲਣ ਕਾਰਨ ਲੋਕਾਂ ਵਿੱਚ ਹਾਹਾਕਾਰ ਮੱਚ ਗਈ ਹੈ। ਇਸ ਸਬੰਧੀ ਗੱਲਬਾਤ ਕਰਦੇ ਹੋਏ ਗੈਸ ਏਜੰਸੀ ਦੇ ਮੈਨੇਜਰ ਨੇ ਦੱਸਿਆ ਕਿ ਸਾਡੇ ਦਫਤਰ ਅੰਦਰ 8 ਤੋਂ 10 ਫੁੱਟ ਪਾਣੀ ਪਹੁੰਚਣ ਕਾਰਨ ਅੰਦਰ ਪਏ ਕੰਪਿਊਟਰ ਸਮੇਤ ਸਾਰਾ ਰਿਕਾਰਡ ਖਰਾਬ ਹੋ ਗਿਆ ਹੈ। ਅਤੇ ਗੈਸ ਏਜੰਸੀ ਤੱਕ ਪਹੁੰਚਣਾ ਅਸੰਭਵ ਹੈ ਜਿਸ ਕਰਕੇ ਸਾਡਾ ਭਾਰੀ ਨੁਕਸਾਨ ਹੋ ਗਿਆ ਹੈ ਉਹਨਾਂ ਕਿਹਾ ਕਿ ਜਦ ਹੀ ਪਾਣੀ ਦਾ ਪੱਧਰ ਘੱਟ ਹੁੰਦਾ ਹੈ ਤਾਂ ਪਹਿਲਾਂ ਦੀ ਤਰ੍ਹਾਂ ਹੀ ਲੋਕਾਂ ਨੂੰ ਸਿਲੰਡਰ ਮੁਹੱਈਆ ਕਰਵਾਏ ਜਾਣਗੇ।
ਹੜ੍ਹ ਦੌਰਾਨ ਛੁੱਟੀ ਦੇ ਐਲਾਨ ਮਗਰੋਂ ਵੀ ਸਕੂਲ ਖੁੱਲ੍ਹਾ ਰੱਖਣ 'ਤੇ ਪ੍ਰਿੰਸੀਪਲ ਨੂੰ ਨੋਟਿਸ ਜਾਰੀ
NEXT STORY