ਵਾਸ਼ਿੰਗਟਨ- ਯੂ. ਐੱਸ. ਫੈਡਰਲ ਰਿਜ਼ਰਵ ਨੇ ਅਰਥਚਾਰੇ ਵਿਚ ਸੁਧਾਰ ਦੇ ਸੰਕੇਤਾਂ ਦਾ ਹਵਾਲਾ ਦਿੰਦੇ ਹੋਏ ਨੀਤੀਗਤ ਵਿਆਜ ਦਰਾਂ ਨੂੰ ਸਿਫ਼ਰ ਅਤੇ 0.25 ਫ਼ੀਸਦੀ ਵਿਚਕਾਰ ਸਥਿਰ ਰੱਖਣ ਦਾ ਫ਼ੈਸਲਾ ਕੀਤਾ ਹੈ। ਇਸ ਨਾਲ ਵਿਸ਼ਵ ਭਰ ਦੇ ਬੈਂਕਾਂ ਵਿਚ ਵੀ ਨੀਤੀਗਤ ਰੁਖ਼ ਨਰਮ ਰਹਿ ਸਕਦਾ ਹੈ।
ਜੇਰੋਮ ਪਾਵੇਲ ਦੀ ਪ੍ਰਧਾਨਗੀ ਵਾਲੀ ਫੈਡਰਲ ਰਿਜ਼ਰਵ ਦੀ ਮੁਦਰਾ ਨੀਤੀ ਕਮੇਟੀ ਦੀ ਦੋ ਦਿਨਾਂ ਬੈਠਕ ਤੋਂ ਬਾਅਦ ਬੁੱਧਵਾਰ ਨੂੰ ਜਾਰੀ ਬਿਆਨ ਵਿਚ ਕਿਹਾ ਗਿਆ ਹੈ, ''ਟੀਕਾਕਰਨ ਵਿਚ ਹੋਈ ਤਰੱਕੀ ਵਿਚਕਾਰ ਆਰਥਿਕ ਗਤੀਵਧੀਆਂ ਅਤੇ ਰੋਜ਼ਗਾਰ ਦੇ ਮੋਰਚੇ 'ਤੇ ਸੁਧਾਰ ਦਿਸਿਆ ਹੈ।'' ਬੈਂਕ ਨੇ ਕਿਹਾ ਕਿ ਮਹਿੰਗਾਈ ਵਧੀ ਹੈ, ਹਾਲਾਂਕਿ ਇਹ ਹੁਣ ਵੀ ਦੋ ਫ਼ੀਸਦੀ ਦੇ ਲੰਮੇ ਸਮੇਂ ਦੇ ਟੀਚੇ ਤੋਂ ਹੇਠਾਂ ਹੈ।
ਇਹ ਵੀ ਪੜ੍ਹੋ- ਭਾਰਤ 'ਚ ਕੋਰੋਨਾ ਦਾ ਡਰ, ਨਿੱਜੀ ਜੈੱਟ ਕਰਾ ਕੇ ਵਿਦੇਸ਼ ਨਿਕਲ ਰਹੇ ਅਮੀਰ
ਵਿਆਜ ਦਰਾਂ ਨੂੰ ਸਥਿਰ ਰੱਖਣ ਦੇ ਨਾਲ ਹੀ ਫੈਡਰਲ ਰਿਜ਼ਰਵ ਸਰਕਾਰੀ ਸਕਿਓਰਿਟੀਜ਼ ਜ਼ਰੀਏ ਅਰਥਵਿਵਸਥਾ ਵਿਚ ਪੈਸੇ ਦੀ ਸਪਲਾਈ ਵਧਾ ਕੇ ਇਸ ਨੂੰ ਪਹਿਲਾਂ ਦੀ ਤਰ੍ਹਾਂ ਸਮਰਥਨ ਦਿੰਦਾ ਰਹੇਗਾ। ਇਹ ਹਰ ਮਹੀਨੇ ਘੱਟੋ-ਘੱਟ 120 ਬਿਲੀਅਨ ਬਾਂਡ ਖ਼ਰੀਦਦਾ ਹੈ। ਫੈਡਰਲ ਰਿਜ਼ਰਵ ਚੇਅਰਮੈਨ ਜੇਰੋਮ ਪਾਵੇਲ ਨੇ ਕਿਹਾ ਕਿ ਕਿ ਅਜੇ ਨੀਤੀਗਤ ਨਰਮੀ ਨੂੰ ਹਟਾਉਣ ਬਾਰੇ ਗੱਲ ਕਰਨ ਦਾ ਸਮਾਂ ਨਹੀਂ ਆਇਆ ਹੈ। ਕਮੇਟੀ ਨੇ ਕਿਹਾ ਕਿ ਮਹਾਮਾਰੀ ਦੇ ਕੰਟਰੋਲ ਹੋਣ ਨਾਲ ਅਰਥਵਿਵਸਥਾ ਰਫ਼ਤਾਰ ਫੜੇਗੀ। ਰੋਜ਼ਾਨਾ ਮਾਮਲਿਆਂ ਵਿਚ ਮਹੱਤਵਪੂਰਨ ਗਿਰਾਵਟ ਆਈ ਹੈ। ਅਮਰੀਕਾ ਇਕ ਦਿਨ ਵਿਚ 30 ਦੇ ਕਰੀਬ ਟੀਕਾਕਰਨ ਕਰ ਰਿਹਾ ਹੈ। ਫੈਡਰਲ ਰਿਜ਼ਰਵ ਕਮੇਟੀ ਦੇ ਮੈਂਬਰਾਂ ਨੇ ਸਰਬਸੰਮਤੀ ਨਾਲ ਨੀਤੀਗਤ ਰੁਖ਼ ਨੂੰ ਜਾਰੀ ਰੱਖਣ ਲਈ ਸਹਿਮਤੀ ਦਿੱਤੀ ਹੈ।
ਇਹ ਵੀ ਪੜ੍ਹੋ- ਜ਼ੋਮੈਟੋ ਦੇ IPO ਦਾ ਇੰਤਜ਼ਾਰ ਖ਼ਤਮ, ਕਰ ਲਓ ਤਿਆਰੀ, ਹੋਵੇਗੀ ਮੋਟੀ ਕਮਾਈ
ਕਸਟਮ ਚੋਰੀ ਨੂੰ ਰੋਕਣ 'ਚ ਸਹਿਯੋਗ ਲਈ ਬ੍ਰਿਟੇਨ ਨਾਲ ਸਮਝੌਤੇ ਨੂੰ ਪ੍ਰਵਾਨਗੀ
NEXT STORY