ਮੁੰਬਈ (ਭਾਸ਼ਾ)– ਰੇਟਿੰਗ ਏਜੰਸੀ ਕ੍ਰਿਸਿਲ ਨੇ ਕਿਹਾ ਕਿ ਭਾਰਤੀ ਕਾਰਪੋਰੇਟ ਜਗਤ ਦੀ ਵਿੱਤੀ ਸਿਹਤ ਚਾਲੂ ਵਿੱਤੀ ਸਾਲ ਦੀ ਪਹਿਲੀ ਛਿਮਾਹੀ ’ਚ ਥੋੜੀ ਕਮਜ਼ੋਰ ਹੋਈ ਹੈ ਅਤੇ ਦੂਜੀ ਛਿਮਾਹੀ ’ਚ ਇਸ ਵਿੱਚ ਹੋਰ ਗਿਰਾਵਟ ਆਉਣ ਦਾ ਖਦਸ਼ਾ ਹੈ। ਦੇਸ਼ ਭਰ ਦੀਆਂ ਕਰੀਬ 6500 ਕੰਪਨੀਆਂ ਦੀ ਰੇਟਿੰਗ ਕਰਨ ਵਾਲੀ ਕ੍ਰਿਸਿਲ ਰੇਟਿੰਗਸ ਨੇ ਇਹ ਅਨੁਮਾਨ ਕੰਪਨੀਆਂ ਦੇ ਕਰਜ਼ੇ ਦੇ ਅਨੁਪਾਤ ਯਾਨੀ ਉਨ੍ਹਾਂ ਦੀ ਰੇਟਿੰਗ ’ਚ ਸੁਧਾਰ (ਅੱਪਗ੍ਰੇਡ) ਅਤੇ ਗਿਰਾਵਟ (ਡਾਊਨਗ੍ਰੇਡ) ਨੂੰ ਧਿਆਨ ਵਿੱਚ ਰੱਖਦੇ ਹੋਏ ਲਗਾਇਆ ਹੈ। ਹਾਲਾਂਕਿ ਰੇਟਿੰਗ ਏਜੰਸੀ ਨੇ ਸਪੱਸ਼ਟ ਕੀਤਾ ਕਿ ਅੱਗੇ ਕਰਜ਼ੇ ਦਾ ਅਨੁਪਾਤ ਇਕ ਤੋਂ ਉੱਪਰ ਹੀ ਬਣਿਆ ਰਹੇਗਾ। ਇਸ ਦਾ ਮਤਲਬ ਹੈ ਕਿ ਕੰਪਨੀਆਂ ਦੀ ਰੇਟਿੰਗ ’ਚ ਸੁਧਾਰ ਦੀ ਗਿਣਤੀ ਗਿਰਾਵਟ ਨਾਲੋਂ ਵੱਧ ਰਹੇਗੀ।
ਇਹ ਵੀ ਪੜ੍ਹੋ : ਗਾਹਕਾਂ ਲਈ ਖ਼ੁਸ਼ਖ਼ਬਰੀ: ਸੋਨਾ-ਚਾਂਦੀ ਦੀਆਂ ਕੀਮਤਾਂ ਘਟੀਆਂ, ਜਾਣੋ ਅੱਜ ਦਾ ਭਾਅ
ਏਜੰਸੀ ਮੁਤਾਬਕ ਅਪ੍ਰੈਲ-ਸਤੰਬਰ 2024 ’ਚ 443 ਅੱਪਗ੍ਰੇਡ ਕੀਤੇ ਗਏ, ਜਦਕਿ ਡਾਊਨਗ੍ਰੇਡ ਦੀ ਗਿਣਤੀ 232 ਰਹੀ। ਇਸ ਤਰ੍ਹਾਂ ਭਾਰਤੀ ਕੰਪਨੀ ਜਗਤ ਦਾ ਕਰਜ਼ਾ ਅਨੁਪਾਤ 1.91 ਰਿਹਾ, ਜੋ ਇਸ ਤੋਂ ਪਹਿਲਾਂ ਦੀ ਛਿਮਾਹੀ ’ਚ 2.19 ਸੀ। ਕ੍ਰਿਸਿਲ ਦੇ ਮੈਨੇਜਿੰਗ ਡਾਇਰੈਕਟਰ ਗੁਰਪ੍ਰੀਤ ਛਟਵਾਲ ਨੇ ਕਿਹਾ ਕਿ ਵਿੱਤੀ ਸਾਲ 2023-24 ਦੀ ਪਹਿਲੀ ਛਿਮਾਹੀ ਵਿੱਚ ਕੰਪਨੀਆਂ ਦੀ ਵਿੱਤੀ ‘ਸਿਹਤ’ ਵਿੱਚ ਨਰਮੀ ਉਮੀਦ ਮੁਤਾਬਕ ਹੈ। ਸਰਕਾਰ ਵਲੋਂ ਬੁਨਿਆਦੀ ਯੋਜਨਾਵਾਂ ’ਤੇ ਖ਼ਰਚਾ ਵਧਾਉਣ ਨਾਲ ਕਾਰਪੋਰੇਟ ਜਗਤ ਨੂੰ ਹਾਂਪੱਖੀ ਕਰਜ਼ਾ ਅਨੁਪਾਤ ਹਾਸਲ ਕਰਨ ’ਚ ਮਦਦ ਮਿਲ ਰਹੀ ਹੈ। ਹਾਲਾਂਕਿ ਛਟਵਾਲ ਨੇ ਕਿਹਾ ਕਿ ਮਹਿੰਗਾਈ ਦੀ ਉੱਚੀ ਦਰ, ਕੱਚੇ ਤੇਲ ਦੀਆਂ ਕੀਮਤਾਂ ’ਚ ਉਛਾਲ ਅਤੇ ਮੀਂਹ ਦੀ ਅਸਮਾਨ ਵੰਡ ਕਾਰਨ ਭਾਰਤੀ ਕਾਰਪੋਰੇਟ ਜਗਤ ਦੀ ਵਿੱਤੀ ਸਿਹਤ ਲਈ ਚੁਣੌਤੀ ਬਰਕਰਾਰ ਹੈ।
ਇਹ ਵੀ ਪੜ੍ਹੋ : ਅਕਤੂਬਰ ਮਹੀਨੇ ਹੋਵੇਗੀ ਛੁੱਟੀਆਂ ਦੀ ਬਰਸਾਤ, 15 ਦਿਨ ਬੰਦ ਰਹਿਣਗੇ ਬੈਂਕ, ਵੇਖੋ ਪੂਰੀ ਸੂਚੀ
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
US ਸਣੇ ਪੂਰੀ ਦੁਨੀਆ 'ਚ ਬਾਂਡ ਯੀਲਡ ਵਧਣ ਨਾਲ ਬਾਜ਼ਾਰ 'ਚ ਬਣਿਆ ਦਹਿਸ਼ਤ ਦਾ ਮਾਹੌਲ
NEXT STORY