ਨਵੀਂ ਦਿੱਲੀ : ਫਿਚ ਰੇਟਿੰਗਜ਼ ਨੇ ਬੁੱਧਵਾਰ ਨੂੰ ਮੌਜੂਦਾ ਵਿੱਤੀ ਸਾਲ ਦੇ ਭਾਰਤ ਦੇ ਵਾਧੇ ਦੇ ਅਨੁਮਾਨ ਨੂੰ ਘਟਾ ਕੇ 10 ਫੀਸਦ ਕਰ ਦਿੱਤਾ ਹੈ, ਜੋ ਪਿਛਲੇ ਅਨੁਮਾਨ ਦੇ ਮੁਤਾਬਕ 12.8 ਫੀਸਦ ਸੀ। ਰੇਟਿੰਗ ਏਜੰਸੀ ਨੇ ਅਜਿਹਾ ਕੋਵਿਡ -19 ਦੀ ਦੂਜੀ ਲਹਿਰ ਤੋਂ ਬਾਅਦ ਰਿਕਵਰੀ ਦੀ ਰਫਤਾਰ ਵਿਚਲੀ ਮੰਦੀ ਦੇ ਕਾਰਨ ਕੀਤਾ ਹੈ। ਫਿਚ ਨੇ ਇਹ ਵੀ ਕਿਹਾ ਕਿ ਟੀਕਾਕਰਨ ਦੀ ਮੁਹਿੰਮ ਵਿਚ ਤੇਜ਼ੀ ਕਾਰੋਬਾਰ ਨੂੰ ਮੁੜ ਸੁਰਜੀਤ ਕਰੇਗੀ ਅਤੇ ਖਪਤਕਾਰਾਂ ਦੇ ਵਿਸ਼ਵਾਸ ਨੂੰ ਵਧਾਏਗੀ।
ਗਲੋਬਲ ਰੇਟਿੰਗ ਏਜੰਸੀ ਨੇ ਇਕ ਰਿਪੋਰਟ ਵਿਚ ਕਿਹਾ ਹੈ ਕਿ ਕੋਰੋਨਾ ਵਾਇਰਸ ਮਹਾਮਾਰੀ ਦੀ ਦੂਜੀ ਲਹਿਰ ਕਾਰਨ ਚਾਲੂ ਵਿੱਤੀ ਸਾਲ ਦੀ ਪਹਿਲੀ ਤਿਮਾਹੀ ਵਿਚ ਬੈਂਕਿੰਗ ਖੇਤਰ ਲਈ ਚੁਣੌਤੀਆਂ ਵਧੀਆਂ ਹਨ। ਰਿਪੋਰਟ ਵਿੱਚ ਕਿਹਾ ਗਿਆ ਹੈ, “ਫਿਚ ਰੇਟਿੰਗਜ਼ ਨੇ ਵਿੱਤੀ ਸਾਲ 2021-22 ਲਈ ਭਾਰਤ ਦੀ ਅਸਲ ਜੀ.ਡੀ.ਪੀ. ਪੂਰਵ ਅਨੁਮਾਨ ਨੂੰ 2.8 ਫੀਸਦ ਘਟਾ ਕੇ 10 ਫੀਸਦ ਕਰ ਦਿੱਤਾ ਹੈ। ਸਾਡਾ ਮੰਨਣਾ ਹੈ ਕਿ ਨਵੀਂਆਂ ਪਾਬੰਦੀਆਂ ਨੇ ਸੁਧਾਰਾਂ ਦੀਆਂ ਕੋਸ਼ਿਸ਼ਾਂ ਨੂੰ ਸੁਸਤ ਕਰ ਦਿੱਤਾ ਹੈ ਅਤੇ ਵਿੱਤੀ ਸਾਲ 20-2021 ਵਿੱਚ ਬੈਂਕਾਂ ਨੂੰ ਕਾਰੋਬਾਰ ਅਤੇ ਮਾਲੀਆ ਉਤਪਾਦਨ ਦੇ ਲਿਹਾਜ਼ ਨਾਲ ਮੱਧਮ ਖਰਾਬ ਦ੍ਰਿਸ਼ਟੀਕੋਣ ਨਾਲ ਛੱਡ ਦਿੱਤਾ ਗਿਆ ਹੈ। ਫਿਚ ਦਾ ਮੰਨਣਾ ਹੈ ਕਿ ਤੇਜੀ ਨਾਲ ਟੀਕਾਕਰਣ ਦੇ ਕਾਰਨ ਕਾਰੋਬਾਰ ਅਤੇ ਉਪਭੋਗਤਾ ਵਿਸ਼ਵਾਸ ਵਿਚ ਵਾਧਾ ਹੋਵੇਗਾ।
ਇਹ ਵੀ ਪੜ੍ਹੋ : Zomato-Swiggy ਵਿਰੁੱਧ CCI ਪਹੁੰਚਿਆ ਰੈਸਟੋਰੈਂਟ ਸੰਗਠਨ
ਨੋਟ - ਇਸ ਖ਼ਬਰ ਬਾਰੇ ਆਪਣੇ ਵਿਚਾਰ ਕੁਮੈਂਟ ਬਾਕਸ ਵਿਚ ਜ਼ਰੂਰ ਸਾਂਝੇ ਕਰੋ।
ਸ਼ੇਅਰ ਬਾਜ਼ਾਰ : ਸੈਂਸੈਕਸ 'ਚ 194 ਅੰਕਾਂ ਦਾ ਵਾਧਾ ਤੇ ਨਿਫਟੀ 15879 ਦੇ ਪੱਧਰ 'ਤੇ ਹੋਇਆ ਬੰਦ
NEXT STORY