ਨਵੀਂ ਦਿੱਲੀ (ਭਾਸ਼ਾ) — ਫਿਚ ਰੇਟਿੰਗਜ਼ ਨੇ ਮੌਜੂਦਾ ਵਿੱਤੀ ਸਾਲ 2020-21 ਲਈ ਭਾਰਤ ਦੇ ਕੁਲ ਘਰੇਲੂ ਉਤਪਾਦ (ਜੀਡੀਪੀ) ਦੇ ਅਨੁਮਾਨ ਵਿਚ ਸੋਧ ਕੀਤੀ ਹੈ। ਫਿਚ ਦਾ ਅਨੁਮਾਨ ਹੈ ਕਿ ਮੌਜੂਦਾ ਵਿੱਤੀ ਸਾਲ ਵਿਚ ਭਾਰਤ ਦੀ ਜੀਡੀਪੀ ਵਿਚ 9.4 ਪ੍ਰਤੀਸ਼ਤ ਦੀ ਗਿਰਾਵਟ ਆਵੇਗੀ। ਫਿਚ ਨੇ ਪਹਿਲਾਂ ਭਾਰਤੀ ਅਰਥ ਵਿਵਸਥਾ ਵਿਚ 10.5 ਪ੍ਰਤੀਸ਼ਤ ਦੀ ਗਿਰਾਵਟ ਦੀ ਭਵਿੱਖਬਾਣੀ ਕੀਤੀ ਸੀ। ਮੌਜੂਦਾ ਵਿੱਤੀ ਸਾਲ ਦੀ ਦੂਜੀ ਤਿਮਾਹੀ ਵਿਚ ਰੇਟਿੰਗ ਏਜੰਸੀ ਨੇ ਭਾਰਤੀ ਅਰਥਚਾਰੇ ਵਿਚ ਉਮੀਦ ਨਾਲੋਂ ਬਿਹਤਰ ਸੁਧਾਰ ਦੇ ਮੱਦੇਨਜ਼ਰ ਆਪਣੇ ਅਨੁਮਾਨਾਂ ਵਿਚ ਸੋਧ ਕੀਤੀ ਹੈ। ਮੰਗਲਵਾਰ ਨੂੰ ਜਾਰੀ ਕੀਤੇ ਗਏ ਆਪਣੇ ਆਲਮੀ ਆਰਥਿਕ ਦ੍ਰਿਸ਼ਟੀਕੋਣ ਵਿਚ ਫਿਚ ਨੇ ਕਿਹਾ ਕਿ ਕੋਰੋਨਾ ਵਿਸ਼ਾਣੂ ਲਾਗ ਕਾਰਨ ਹੋਈ ਮੰਦੀ ਨੇ ਦੇਸ਼ ਦੀ ਆਰਥਿਕਤਾ ਨੂੰ ਬੁਰੀ ਤਰ੍ਹਾਂ ਪ੍ਰਭਾਵਤ ਕੀਤਾ ਹੈ। ਅਜਿਹੀ ਸਥਿਤੀ ਵਿਚ ਭਾਰਤ ਨੂੰ ਆਪਣੇ ਵਹੀਖਾਤੇ(ਬੁੱਕਕੀਪਿੰਗ) ਅਤੇ ਲੰਮੇ ਸਮੇਂ ਦੀ ਯੋਜਨਾਬੰਦੀ ਨੂੰ ਲੈ ਕੇ ਚੌਕੰਣੇ ਹੋਣ ਦੀ ਲੋੜ ਹੈ। ਫਿਚ ਨੇ ਕਿਹਾ, 'ਸਾਡਾ ਅੰਦਾਜ਼ਾ ਹੈ ਕਿ 2020-21 ਵਿਚ ਭਾਰਤ ਦੀ ਜੀਡੀਪੀ ਵਿਚ 9.4 ਪ੍ਰਤੀਸ਼ਤ ਦੀ ਗਿਰਾਵਟ ਆਵੇਗੀ'। ਇਸ ਤੋਂ ਪਹਿਲਾਂ ਫਿਚ ਨੇ ਭਾਰਤੀ ਅਰਥ ਵਿਵਸਥਾ ਵਿਚ 10.5 ਪ੍ਰਤੀਸ਼ਤ ਦੀ ਗਿਰਾਵਟ ਦੀ ਭਵਿੱਖਬਾਣੀ ਕੀਤੀ ਸੀ। ਫਿਚ ਨੇ ਕਿਹਾ ਕਿ ਅਗਲੇ ਸਾਲਾਂ ਵਿਚ ਭਾਰਤੀ ਅਰਥਚਾਰਾ 11 ਪ੍ਰਤੀਸ਼ਤ ਤੋਂ ਵਧ(ਕੋਈ ਤਬਦੀਲੀ ਨਹੀਂ) ਅਤੇ 6.3 ਪ੍ਰਤੀਸ਼ਤ (0.3 ਪ੍ਰਤੀਸ਼ਤ ਵਧੇਰੇ) ਦੀ ਦਰ ਨਾਲ ਦਾ ਵਾਧਾ ਦਰਜ ਕਰੇਗੀ। '
ਇਹ ਵੀ ਵੇਖੋ : ‘2021 ਦੀ ਦੂਜੀ ਛਿਮਾਹੀ ’ਚ ਕੋਵਿਡ ਤੋਂ ਪਹਿਲਾਂ ਦੇ ਪੱਧਰ ’ਤੇ ਪਹੁੰਚ ਜਾਏਗੀ ਅਮਰੀਕੀ ਅਰਥਵਿਵਸਥਾ’
ਨੋਟ - ਫਿਚ ਰੇਟਿੰਗਜ਼ ਵਲੋਂ ਜਾਰੀ ਭਾਰਤ ਦੀ ਜੀਡੀਪੀ ਦੇ ਅਨੁਮਾਨ ਵਿਚ ਕੀਤੀ ਗਈ ਸੋਧ ਤੁਹਾਨੂੰ ਕਿੰਨਾ ਪ੍ਰਭਾਵਿਤ ਕਰਦੀ ਹੈ। ਇਸ ਬਾਰੇ ਆਪਣੇ ਵਿਚਾਰ ਕੁਮੈਂਟ ਬਾਕਸ ਵਿਚ ਸਾਂਝੇ ਕਰੋ।
ਸੈਂਸੈਕਸ 151 ਅੰਕ ਚੜ੍ਹ ਕੇ ਨਵੇਂ ਰਿਕਾਰਡ ਪੱਧਰ 'ਤੇ ਪਹੁੰਚਿਆ; ਨਿਫਟੀ 13,400 ਦੇ ਅੰਕ ਦੇ ਪਾਰ
NEXT STORY