ਨਵੀਂ ਦਿੱਲੀ - ਜੀ.ਐੱਸ.ਟੀ. ਕੌਂਸਲ ਦੀ ਬੈਠਕ ਖ਼ਤਮ ਹੋ ਚੁੱਕੀ ਹੈ। ਸੂਤਰਾਂ ਤੋਂ ਮਿਲੀ ਜਾਣਕਾਰੀ ਮੁਤਾਬਕ, ਫੂਡ ਡਿਲੀਵਰੀ ਐਪਸ ਨੂੰ 5 ਫੀਸਦੀ ਜੀ.ਐੱਸ.ਟੀ. ਦੇ ਦਾਇਰੇ ਵਿੱਚ ਲਿਆਉਣ ਦੀਆਂ ਸਿਫਾਰਿਸ਼ਾਂ ਨੂੰ ਮੰਨ ਲਿਆ ਗਿਆ ਹੈ। ਅਜਿਹੇ ਵਿੱਚ Swiggy, Zomato ਆਦਿ ਤੋਂ ਖਾਣਾ ਮੰਗਾਉਣਾ ਮਹਿੰਗਾ ਹੋ ਜਾਵੇਗਾ। ਸੂਤਰਾਂ ਦਾ ਕਹਿਣਾ ਹੈ ਕਿ Swiggy, Zomato 'ਤੇ 5 ਫੀਸਦੀ ਜੀ.ਐੱਸ.ਟੀ. ਲੱਗੇਗਾ। ਉਥੇ ਹੀ, ਕਾਰਬੋਨੇਟਿਡ ਫਲਾਂ ਡ੍ਰਿੰਕਸ ਅਤੇ ਜੂਸ 'ਤੇ 28 ਫੀਸਦੀ+12 ਫੀਸਦੀ ਜੀ.ਐੱਸ.ਟੀ. ਲੱਗੇਗਾ। ਇਹ ਫੈਸਲੇ 1 ਜਨਵਰੀ 2022 ਤੋਂ ਲਾਗੂ ਹੋਣਗੇ।
ਜਾਣੋਂ ਕਿਹੜੀਆਂ ਚੀਜ਼ਾਂ ਹੋਈਆਂ ਸਸਤੀਆਂ
(1) ਕੋਰੋਨਾ ਨਾਲ ਜੁੜੀਆਂ ਦਵਾਈਆਂ 'ਤੇ ਜੀ.ਐੱਸ.ਟੀ. ਛੋਟ 31 ਦਸੰਬਰ 2021 ਤੱਕ ਜਾਰੀ ਰਹੇਗੀ। ਵਸਤੂ ਅਤੇ ਸੇਵਾ ਟੈਕਸ (ਜੀ.ਐੱਸ.ਟੀ.) ਪ੍ਰੀਸ਼ਦ ਦੀ 44ਵੀਂ ਬੈਠਕ ਵਿੱਚ ਬਲੈਕ ਫੰਗਸ ਦੀਆਂ ਦਵਾਈਆਂ 'ਤੇ ਟੈਕਸ ਨੂੰ ਖ਼ਤਮ ਕਰਨ ਦਾ ਫੈਸਲਾ ਲਿਆ ਗਿਆ ਸੀ।
ਇਸ ਤੋਂ ਇਲਾਵਾ ਕੋਰੋਨਾ ਨਾਲ ਜੁੜੀਆਂ ਦਵਾਈਆਂ ਅਤੇ ਐਂਬੁਲੈਂਸ ਸਮੇਤ ਹੋਰ ਸਮੱਗਰੀਆਂ 'ਤੇ ਵੀ ਟੈਕਸ ਦੀਆਂ ਦਰਾਂ ਵਿੱਚ ਕਟੌਤੀ ਕੀਤੀ ਗਈ ਸੀ। ਬੈਠਕ ਵਿੱਚ ਕੋਵਿਡ ਦੀ ਵੈਕਸੀਨ 'ਤੇ 5 ਫੀਸਦੀ GST ਨੂੰ ਜਾਰੀ ਰੱਖਣ ਦਾ ਫੈਸਲਾ ਕੀਤਾ ਗਿਆ ਹੈ। GST ਦਰਾਂ ਵਿੱਚ ਇਹ ਕਟੌਤੀ ਦਸੰਬਰ 2021 ਤੱਕ ਲਾਗੂ ਰਹੇਗੀ।
(2) ਬਾਇਓਡੀਜ਼ਲ 'ਤੇ ਜੀ.ਐੱਸ.ਟੀ. 12 ਫੀਸਦੀ ਤੋਂ ਘਟਾ ਕੇ 5 ਫੀਸਦੀ ਕਰ ਦਿੱਤਾ ਗਿਆ ਹੈ।
(3) ਆਇਰਨ, ਕਪੜਾ, ਜਿੰਕ ਅਤੇ ਅਲਮੀਨੀਅਮ 'ਤੇ GST ਵਧਾ ਦਿੱਤੀ ਗਈ ਹੈ।
ਇਹ ਵੀ ਪੜ੍ਹੋ - ਬਿਨਾਂ ਸਮਝੌਤੇ ਦੇ ਬਣੀ ਤਾਲਿਬਾਨ ਸਰਕਾਰ, ਦੁਨੀਆ ਸੋਚ-ਸਮਝ ਕੇ ਲਵੇ ਫੈਸਲਾ: PM ਮੋਦੀ
ਇਸ 'ਤੇ ਵੀ ਘਟਿਆ ਟੈਕਸ
ਆਕਸੀਮੀਟਰ 'ਤੇ 12% ਤੋਂ ਘਟਾ ਕੇ 5% ਕੀਤਾ ਸੀ।
ਹੈਂਡ ਸੈਨੇਟਾਈਜ਼ਰ 'ਤੇ 18% ਤੋਂ ਘਟਾ ਕੇ 5% ਟੈਕਸ।
ਵੈਂਟੀਲੇਟਰ 'ਤੇ 12% ਤੋਂ ਘਟਾ ਕੇ 5% ਕੀਤਾ ਸੀ।
ਰੈਮਡੇਸਿਵਿਰ 'ਤੇ 12% ਤੋਂ 5% ਕੀਤਾ ਸੀ।
ਮੈਡੀਕਲ ਗ੍ਰੇਡ ਆਕਸੀਜਨ 'ਤੇ 12% ਤੋਂ ਘਟਾ ਕੇ 5% ਹੈ।
ਪਲਸ ਆਕਸੀਮੀਟਰ 'ਤੇ 12% ਤੋਂ ਘਟਾ ਕੇ 5% ਟੈਕਸ ਕੀਤਾ ਹੈ।
ਆਕਸੀਜਨ ਕੰਸੰਟਰੇਟਰ 'ਤੇ ਟੈਕਸ ਦੀ ਦਰ ਨੂੰ 12% ਤੋਂ ਘਟਾ ਕੇ 5% ਕੀਤਾ ਹੈ।
ਇਲੈਕਟ੍ਰਿਕ ਫਰਨੇਸੇਜ 'ਤੇ ਟੈਕਸ ਨੂੰ 12% ਤੋਂ ਘਟਾ ਕੇ 5% ਕੀਤਾ ਹੈ।
ਤਾਪਮਾਨ ਮਾਪਣ ਵਾਲੇ ਯੰਤਰਾਂ 'ਤੇ 12% ਤੋਂ ਘਟਾ ਕੇ 5% ਟੈਕਸ ਕੀਤਾ ਹੈ।
ਹਾਈ-ਫਲੋ ਨੇਜ਼ਲ ਕੈਨੁਲਾ ਡਿਵਾਈਸ 'ਤੇ ਟੈਕਸ ਨੂੰ 12% ਤੋਂ ਘਟਾ ਕੇ 5% ਕੀਤਾ ਹੈ।
ਹੈਪਾਰੀਨ ਦਵਾਈ 'ਤੇ ਟੈਕਸ 12% ਤੋਂ ਘਟਾ ਕੇ 5% ਕੀਤਾ ਹੈ।
ਕੋਵਿਡ ਟੈਸਟਿੰਗ ਕਿੱਟ 'ਤੇ 12% ਦੀ ਬਜਾਏ 5% ਟੈਕਸ ਕੀਤਾ ਹੈ।
GST ਨਾਲ ਲਗਾਤਾਰ ਵੱਧ ਰਹੀ ਹੈ ਸਰਕਾਰ ਦੀ ਕਮਾਈ
ਵਿੱਤ ਮੰਤਰਾਲਾ ਨੇ ਇੱਕ ਬਿਆਨ ਵਿੱਚ ਕਿਹਾ ਕਿ ਅਗਸਤ 2021 ਵਿੱਚ ਸਕਲ ਜੀ.ਐੱਸ.ਟੀ. ਰੈਵੇਨਿਊ 1,12,020 ਕਰੋੜ ਰੁਪਏ ਹੈ, ਜਿਸ ਵਿੱਚ ਕੇਂਦਰੀ ਜੀ.ਐੱਸ.ਟੀ. (CGST) ਦੇ 20,522 ਕਰੋੜ ਰੁਪਏ, ਸੂਬਾ ਜੀ.ਐੱਸ.ਟੀ. (SGST) ਦੇ 26,605 ਕਰੋੜ ਰੁਪਏ, ਇੰਟੀਗ੍ਰੇਟਿਡ ਜੀ.ਐੱਸ.ਟੀ. ਦੇ 56,247 ਕਰੋੜ ਰੁਪਏ (ਮਾਲ ਦੇ ਆਯਾਤ 'ਤੇ ਜਮਾਂ 26,884 ਕਰੋੜ ਰੁਪਏ ਸਹਿਤ) ਅਤੇ ਉਪਕਰ (ਸੇਸ) ਦੇ 8,646 ਕਰੋੜ ਰੁਪਏ (ਮਾਲ ਦੇ ਇੰਪੋਰਟ 'ਤੇ ਜਮਾਂ 646 ਕਰੋੜ ਰੁਪਏ ਸਮੇਤ) ਹਨ। ਹਾਲਾਂਕਿ, ਅਗਸਤ ਵਿੱਚ ਇਕੱਠੀ ਕੀਤੀ ਗਈ ਰਾਸ਼ੀ, ਜੁਲਾਈ 2021 ਦੇ 1.16 ਲੱਖ ਕਰੋੜ ਰੁਪਏ ਤੋਂ ਘੱਟ ਹੈ।
ਅਗਸਤ 2021 ਵਿੱਚ ਜੀ.ਐੱਸ.ਟੀ. ਮਾਮਲਾ, ਪਿਛਲੇ ਸਾਲ ਦੇ ਇਸ ਮਹੀਨੇ ਦੇ ਮੁਕਾਬਲੇ 30 ਫ਼ੀਸਦੀ ਜ਼ਿਆਦਾ ਹੈ। ਜੀ.ਐੱਸ.ਟੀ. ਕੁਲੈਕਸ਼ਨ ਅਗਸਤ 2020 ਵਿੱਚ 86,449 ਕਰੋੜ ਰੁਪਏ ਸੀ। ਮੰਤਰਾਲਾ ਨੇ ਕਿਹਾ ਕਿ ਜੀ.ਐੱਸ.ਟੀ. ਕੁਲੈਕਸ਼ਨ ਅਗਸਤ 2019 ਵਿੱਚ 98,202 ਕਰੋੜ ਰੁਪਏ ਸੀ। ਇਸ ਤਰ੍ਹਾਂ ਅਗਸਤ 2019 ਦੇ ਮੁਕਾਬਲੇ ਇਸ ਸਾਲ ਅਗਸਤ ਵਿੱਚ ਕੁਲੈਕਸ਼ਨ 14 ਫ਼ੀਸਦੀ ਜ਼ਿਆਦਾ ਰਿਹਾ।
ਨੋਟ- ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ? ਕੁਮੈਂਟ ਕਰਕੇ ਦਿਓ ਜਵਾਬ।
ਕੁਲਗਾਮ 'ਚ ਅੱਤਵਾਦੀਆਂ ਦੇ ਹਮਲੇ 'ਚ ਪੁਲਸ ਮੁਲਾਜ਼ਮ ਸ਼ਹੀਦ
NEXT STORY