ਨਵੀਂ ਦਿੱਲੀ— ਹੁਣ ਸਰਕਾਰੀ ਤੇ ਪ੍ਰਾਈਵੇਟ ਬੈਂਕਾਂ ਅਤੇ ਡਾਕਘਰ 'ਚ ਫਿਕਸਡ ਡਿਪਾਜ਼ਿਟ (ਐੱਫ. ਡੀ.) ਕਰਵਾਉਣ ਵਾਲੇ ਲੋਕਾਂ ਨੂੰ ਵੱਡਾ ਫਾਇਦਾ ਮਿਲੇਗਾ। ਭਾਰਤੀ ਸਟੇਟ ਬੈਂਕ (ਐੱਸ. ਬੀ. ਆਈ.), ਡਾਕਘਰ, ਐੱਚ. ਡੀ. ਐੱਫ. ਸੀ., ਆਈ. ਸੀ. ਆਈ. ਸੀ. ਆਈ., ਐਕਸਿਸ, ਪੀ. ਐੱਨ. ਬੀ., ਬੜੌਦਾ ਤੇ ਕਿਸੇ ਵੀ ਹੋਰ ਬੈਂਕ 'ਚ ਤੁਹਾਡਾ ਖਾਤਾ ਹੈ ਤਾਂ ਤੁਹਾਡੀ ਲਈ ਇਹ ਵੱਡੀ ਖੁਸ਼ਖਬਰੀ ਹੈ।
ਸਰਕਾਰ ਨੇ ਅੰਤਰਿਮ ਬਜਟ 'ਚ ਐੱਫ. ਡੀ. ਤੋਂ ਹੋਣ ਵਾਲੀ 40,000 ਰੁਪਏ ਤਕ ਦੀ ਵਿਆਜ ਕਮਾਈ ਨੂੰ ਟੈਕਸ ਦੇ ਦਾਇਰੇ 'ਚੋਂ ਬਾਹਰ ਕਰ ਦਿੱਤਾ ਸੀ। ਇਹ ਨਵਾਂ ਨਿਯਮ 1 ਅਪ੍ਰੈਲ ਤੋਂ ਲਾਗੂ ਹੋਣ ਜਾ ਰਿਹਾ ਹੈ। ਮਤਲਬ ਸਾਫ ਹੈ ਕਿ 40 ਹਜ਼ਾਰ ਰੁਪਏ ਤਕ ਦੇ ਵਿਆਜ 'ਤੇ ਹੁਣ ਟੀ. ਡੀ. ਐੱਸ. ਨਹੀਂ ਲੱਗੇਗਾ। ਫਿਲਹਾਲ ਇਹ ਲਿਮਟ 10 ਹਜ਼ਾਰ ਰੁਪਏ ਹੈ, ਯਾਨੀ ਐੱਫ. ਡੀ. ਦੀ ਕਮਾਈ 'ਤੇ 10 ਫੀਸਦੀ ਟੈਕਸ ਦੇਣਾ ਹੁੰਦਾ ਹੈ।
ਕਿੰਝ ਹੋਵੇਗਾ ਫਾਇਦਾ?

ਮੰਨ ਲਓ ਬੈਂਕ 'ਚ 1,60,000 ਰੁਪਏ ਵਾਲੀ 3 ਸਾਲ ਦੀ ਐੱਫ. ਡੀ. 'ਤੇ ਜੇਕਰ ਤੁਹਾਨੂੰ 39,955 ਰੁਪਏ ਵਿਆਜ ਇਨਕਮ ਹੁੰਦੀ ਹੈ ਤਾਂ ਇਸ 'ਤੇ ਟੈਕਸ ਨਹੀਂ ਲੱਗੇਗਾ। ਮਾਹਰਾਂ ਦਾ ਕਹਿਣਾ ਹੈ ਕਿ ਜੇਕਰ ਤੁਸੀਂ ਇਕ ਸਾਲ ਲਈ 5 ਲੱਖ ਰੁਪਏ ਦੀ ਐੱਫ. ਡੀ. ਕਰਵਾਉਂਦੇ ਹੋ ਅਤੇ ਉਸ 'ਤੇ 7 ਫੀਸਦੀ ਦੀ ਦਰ ਨਾਲ ਵਿਆਜ ਮਿਲਦਾ ਹੈ, ਤਾਂ ਹੁਣ ਨਵਾਂ ਨਿਯਮ ਲਾਗੂ ਹੋਣ 'ਤੇ ਤੁਹਾਨੂੰ ਵਿਆਜ 'ਤੇ ਟੀ. ਡੀ. ਐੱਸ. ਨਹੀਂ ਦੇਣਾ ਪਵੇਗਾ। ਸਰਕਾਰ ਨੇ ਇਸ ਵਿਵਸਥਾ ਲਈ ਇਨਕਮ ਟੈਕਸ ਦੀ ਧਾਰਾ 194ਏ 'ਚ ਸੋਧ ਕੀਤਾ ਸੀ। ਜ਼ਿਕਰਯੋਗ ਹੈ ਕਿ ਮੌਜੂਦਾ ਸਮੇਂ 10,000 ਰੁਪਏ ਤੋਂ ਵੱਧ ਦੀ ਵਿਆਜ ਆਮਦਨ ਹੋਣ 'ਤੇ 10 ਫੀਸਦੀ ਟੀ. ਡੀ. ਐੱਸ. ਕੱਟਿਆ ਜਾਂਦਾ ਹੈ, ਜਿਸ ਨਾਲ ਜਮ੍ਹਾ ਕਰਤਾ ਨੂੰ ਮਿਲਣ ਵਾਲੀ ਰਕਮ ਘੱਟ ਜਾਂਦੀ ਹੈ।
ਬੋਇੰਗ ਦੇ ਮੈਕਸ ਜਹਾਜ਼ਾਂ ਨੂੰ ਸੰਚਾਲਨ ਤੋਂ ਹਟਾਉਣ ਦਾ ਬੀਮਾ ਕੰਪਨੀਆਂ 'ਤੇ ਨਹੀਂ ਹੋਵੇਗਾ ਕੋਈ ਅਸਰ
NEXT STORY