ਨਵੀਂ ਦਿੱਲੀ- ਸ਼ੇਅਰ ਬਾਜ਼ਾਰ 'ਚ ਗਿਰਾਵਟ ਤੋਂ ਬਾਅਦ ਹਫ਼ਤੇ ਦੇ ਦੂਜੇ ਕਾਰੋਬਾਰੀ ਦਿਨ ਭਾਰਤੀ ਸ਼ੇਅਰ ਬਾਜ਼ਾਰ ਖੁੱਲ੍ਹਦੇ ਹੀ ਫਿਸਲ ਗਿਆ। ਹਾਲਾਂਕਿ ਹਫਤੇ ਦੇ ਦੂਜੇ ਕਾਰੋਬਾਰੀ ਦਿਨ ਬਾਜ਼ਾਰ ਹਰੇ ਨਿਸ਼ਾਨ 'ਤੇ ਖੁੱਲ੍ਹੇ। ਸੈਂਸੈਕਸ 57 ਅੰਕਾਂ ਦੀ ਤੇਜ਼ੀ ਦੇ ਨਾਲ 60805 ਜਦਕਿ ਨਿਫਟੀ 20 ਅੰਕਾਂ ਦੀ ਤੇਜ਼ੀ ਦੇ ਨਾਲ 18121 ਅੰਕਾਂ ਦੇ ਲੈਵਲ 'ਤੇ ਖੁੱਲ੍ਹਿਆ। ਇਸ ਦੇ ਨਾਲ ਹੀ ਬੈਂਕ ਨਿਫਟੀ 59 ਅੰਕਾਂ ਦੀ ਤੇਜ਼ੀ ਦੇ ਨਾਲ 42642 'ਤੇ ਖੁੱਲ੍ਹਿਆ। ਬਾਜ਼ਾਰ ਤੇਜ਼ੀ ਦੇ ਨਾਲ ਜ਼ਰੂਰ ਖੁੱਲ੍ਹਿਆ ਪਰ ਕਾਰੋਬਾਰ ਸ਼ੁਰੂ ਹੁੰਦੇ ਹੀ ਬਿਕਵਾਲੀ ਹਾਵੀ ਹੋ ਗਈ। ਸ਼ੁਰੂਆਤੀ ਕਾਰੋਬਾਰ 'ਚ ਸੈਂਸੈਕਸ 'ਚ 300 ਅੰਕਾਂ ਤੋਂ ਜ਼ਿਆਦਾ ਗਿਰਾਵਟ ਦਿਖੀ।
ਹਾਲਾਂਕਿ ਟਾਟਾ ਮੋਟਰਸ, ਟਾਟਾ ਸਟੀਲ, ਪਾਵਰਗ੍ਰਿਡ ਵਰਗੇ ਸ਼ੇਅਰਾਂ 'ਚ ਮਜ਼ਬੂਤੀ ਦਿਖ ਰਹੀ ਹੈ। ਟਾਟਾ ਮੋਟਰਸ ਦੇ ਸ਼ੇਅਰਾਂ 'ਚ 5 ਫੀਸਦੀ ਦੀ ਤੇਜ਼ੀ ਦੇਖੀ ਜਾ ਰਹੀ ਹੈ। ਉਧਰ ਟੀ.ਸੀ.ਐੱਸ. ਦੇ ਸ਼ੇਅਰਾਂ 'ਚ 2 ਫੀਸਦੀ ਤੋਂ ਜ਼ਿਆਦਾ ਦੀ ਗਿਰਾਵਟ ਦੇਖੀ ਜਾ ਰਹੀ ਹੈ। ਇੰਫੋਸਿਸ, ਐੱਚ.ਸੀ.ਐੱਲ. ਤਕਨਾਲੋਜੀ ਵਰਗੇ ਹੋਰ ਆਈ.ਟੀ. ਸਟਾਕਸ 'ਤੇ ਵੀ ਦਬਾਅ ਦਿਖ ਰਿਹਾ ਹੈ।
GoFirst ਦਾ ਨਵਾਂ ਕਾਰਨਾਮਾ ਆਇਆ ਸਾਹਮਣੇ, DGCA ਨੇ ਮੰਗੀ ਰਿਪੋਰਟ
NEXT STORY