ਬੈਂਗਲੁਰੂ : ਸੋਮਵਾਰ ਨੂੰ ਇੱਕ GoFirst ਫਲਾਈਟ 50 ਤੋਂ ਵੱਧ ਯਾਤਰੀਆਂ ਨੂੰ ਲਏ ਬਗੈਰ ਹੀ ਦਿੱਲੀ ਲਈ ਰਵਾਨਾ ਹੋ ਗਈ। ਇਹ ਯਾਤਰੀ ਜਹਾਜ਼ ਵਿੱਚ ਚੜ੍ਹਨ ਲਈ ਸ਼ਟਲ ਬੱਸ ਵਿੱਚ ਉਡੀਕਦੇ ਰਹੇ। ਡਾਇਰੈਕਟੋਰੇਟ ਜਨਰਲ ਆਫ ਸਿਵਲ ਐਵੀਏਸ਼ਨ (ਡੀਜੀਸੀਏ) ਨੇ ਇਸ ਘਟਨਾ ਬਾਰੇ ਏਅਰਲਾਈਨ ਤੋਂ ਰਿਪੋਰਟ ਮੰਗੀ ਹੈ। ਕੁਝ ਯਾਤਰੀਆਂ ਨੇ ਸੋਸ਼ਲ ਮੀਡੀਆ 'ਤੇ ਜਾਣਕਾਰੀ ਦਿੱਤੀ ਕਿ ਬੱਸ 'ਚ ਸਵਾਰ ਯਾਤਰੀ ਬੈਂਗਲੁਰੂ ਤੋਂ ਦਿੱਲੀ ਜਾਣ ਵਾਲੀ ਫਲਾਈਟ 'ਚ ਸਵਾਰ ਨਹੀਂ ਹੋ ਸਕੇ। ਇਹ ਉਡਾਣ ਸੋਮਵਾਰ ਸ਼ਾਮ 6:40 ਵਜੇ ਰਵਾਨਾ ਹੋਈ ਸੀ।
ਇਹ ਵੀ ਪੜ੍ਹੋ : ਨੈਨੋ ਯੂਰੀਆ ਦੇ ਰਾਸ਼ਟਰੀ ਉਤਪਾਦਨ ਨੂੰ ਰਫ਼ਤਾਰ ਦੇਵੇਗਾ ਪੰਜਾਬ, 45 ਕਿਲੋ ਬੈਗ ਦੀ ਥਾਂ ਲਵੇਗੀ 'ਬੋਤਲ'
GoFirst ਨੇ ਇਸ ਘਟਨਾ 'ਤੇ ਟਿੱਪਣੀ ਕਰਨ ਤੋਂ ਇਨਕਾਰ ਕਰ ਦਿੱਤਾ, ਹਾਲਾਂਕਿ ਇੱਕ ਟਵੀਟ ਵਿੱਚ ਏਅਰਲਾਈਨ ਨੇ ਉਪਭੋਗਤਾਵਾਂ ਨੂੰ ਆਪਣੇ ਵੇਰਵੇ ਸਾਂਝੇ ਕਰਨ ਲਈ ਕਿਹਾ ਅਤੇ ਯਾਤਰੀਆਂ ਨੂੰ ਹੋਈ ਅਸੁਵਿਧਾ ਲਈ ਮੁਆਫੀ ਮੰਗੀ। ਇੱਕ ਯਾਤਰੀ ਨੇ ਟਵੀਟ ਕੀਤਾ ਕਿ ਬੈਂਗਲੁਰੂ ਤੋਂ ਦਿੱਲੀ ਜਾਣ ਵਾਲੀ 'G8 116' ਫਲਾਈਟ ਬਿਨਾਂ ਯਾਤਰੀਆਂ ਦੇ ਰਵਾਨਾ ਹੋਈ। ਇੱਕ ਬੱਸ ਵਿੱਚ 50 ਤੋਂ ਵੱਧ ਯਾਤਰੀ ਇੱਥੇ ਰੁਕੇ ਰਹਿ ਗਏ ਅਤੇ ਜਹਾਜ਼ ਸਿਰਫ਼ ਇੱਕ ਬੱਸ ਦੇ ਯਾਤਰੀਆਂ ਨੂੰ ਲੈ ਕੇ ਰਵਾਨਾ ਹੋ ਗਿਆ।
ਡੀਜੀਸੀਏ ਦੇ ਇੱਕ ਸੀਨੀਅਰ ਅਧਿਕਾਰੀ ਨੇ ਕਿਹਾ, “ਅਸੀਂ ਏਅਰਲਾਈਨ ਤੋਂ ਰਿਪੋਰਟ ਮੰਗੀ ਹੈ। ਢੁਕਵੀਂ ਕਾਰਵਾਈ ਕੀਤੀ ਜਾਵੇਗੀ।” ਇਕ ਹੋਰ ਘਟਨਾ ਵਿਚ, ਦਿੱਲੀ ਤੋਂ ਭੁਵਨੇਸ਼ਵਰ ਜਾ ਰਹੀ ਵਿਸਤਾਰਾ ਏਅਰਲਾਈਨ ਦੀ ਉਡਾਣ ਤਕਨੀਕੀ ਖਰਾਬੀ ਤੋਂ ਬਾਅਦ ਰਾਸ਼ਟਰੀ ਰਾਜਧਾਨੀ ਵਾਪਸ ਪਰਤ ਗਈ। ਇਸ ਜਹਾਜ਼ 'ਚ 140 ਯਾਤਰੀ ਸਵਾਰ ਸਨ। ਡੀਜੀਸੀਏ ਦੇ ਇੱਕ ਅਧਿਕਾਰੀ ਨੇ ਕਿਹਾ ਕਿ ਹਵਾਬਾਜ਼ੀ ਰੈਗੂਲੇਟਰ ਇਸ ਘਟਨਾ ਦੀ ਜਾਂਚ ਕਰੇਗਾ। ਵਿਸਤਾਰਾ ਨੇ ਇਸ ਘਟਨਾ 'ਤੇ ਕੋਈ ਟਿੱਪਣੀ ਨਹੀਂ ਕੀਤੀ ਹੈ।
ਇਹ ਵੀ ਪੜ੍ਹੋ : ਬਜਟ 'ਚ ਦਿਖਾਈ ਦੇਵੇਗੀ ਆਤਮ-ਨਿਰਭਰ ਭਾਰਤ ਦੀ ਝਲਕ, ਇਨ੍ਹਾਂ 35 ਚੀਜ਼ਾਂ 'ਤੇ ਵਧੇਗੀ ਕਸਟਮ ਡਿਊਟੀ
ਨੋਟ - ਇਸ ਖ਼ਬਰ ਬਾਰੇ ਆਪਣੇ ਵਿਚਾਰ ਕੁਮੈਂਟ ਬਾਕਸ ਵਿਚ ਜ਼ਰੂਰ ਸਾਂਝੇ ਕਰੋ।
HCFC, ਇੰਡੀਆ ਓਵਰਸੀਜ਼ ਬੈਂਕ ਨੇ ਕਰਜ਼ ਦੇ ਲਈ ਵਧਾਈਆਂ ਵਿਆਜ ਦਰਾਂ
NEXT STORY