ਨਵੀਂ ਦਿੱਲੀ (ਅਨਸ) – ਗੁਰੂਗ੍ਰਾਮ ਦੇ ਬਿਲਡਰਾਂ ਨੂੰ ਘਰ ਖਰੀਦਦਾਰਾਂ ਨੂੰ ਫਲੈਟ ਬਣਾ ਕੇ ਨਾ ਦੇਣਾ ਮਹਿੰਗਾ ਪਿਆ। ਰੀਅਲ ਅਸਟੇਟ ਰੈਗੂਲੇਟਰੀ ਅਥਾਰਿਟੀ (ਰੇਰਾ) ਨੇ ਅੰਸਲ, ਰਹੇਜਾ ਅਤੇ ਵਾਟਿਕਾ ਸਮੇਤ 23 ਬਿਲਡਰਾਂ ਨੂੰ ਖਰੀਦ ਖਰੀਦਦਾਰਾਂ ਦੇ 50 ਕਰੋੜ ਰੁਪਏ ਰਿਫੰਡ ਕਰਨ ਦਾ ਹੁਕਮ ਦਿੱਤਾ ਹੈ। ਉਨ੍ਹਾਂ ਨੂੰ 90 ਦਿਨਾਂ ਦੇ ਅੰਦਰ 63 ਘਰ ਖਰੀਦਦਾਰਾਂ ਨੂੰ ਰਿਫੰਡ ਕਰਨ ਲਈ ਕਿਹਾ ਗਿਆ ਹੈ। ਬਿਲਡਰਾਂ ਨੂੰ ਰਿਫੰਡ ਨਾਲ 9.70 ਫੀਸਦੀ ਵਿਆਜ ਦੇਣ ਨੂੰ ਵੀ ਕਿਹਾ ਗਿਆ ਹੈ। ਇਨ੍ਹਾਂ ਬਿਲਡਰਾਂ ’ਚ ਅੰਸਲ, ਰਹੇਜਾ ਅਤੇ ਵਾਟਿਕਾ ਦੇ ਨਾਲ-ਨਾਲ ਆਰਿਸ ਇਨਫ੍ਰਾਸਟ੍ਰਕਚਰ ਪ੍ਰਾਈਵੇਟ ਲਿਮਟਿਡ, ਇੰਟਰਨੈਸ਼ਨਲ ਲੈਂਡ ਡਿਵੈੱਲਪਰਸ ਪ੍ਰਾਈਵੇਟ ਲਿਮਟਿਡ, ਅਨੰਤ ਰਾਜ ਅਤੇ ਸੀ. ਐੱਚ. ਡੀ. ਸ਼ਾਮਲ ਹਨ।
ਇਹ ਵੀ ਪੜ੍ਹੋ : Akasa Air ਨੇ ਜਾਰੀ ਕੀਤੀ ਪਹਿਲੀ ਫਲਾਈਟ ਲਈ ਉਡਾਣ ਦੀ ਤਾਰੀਖ਼ , ਜਾਣੋ ਟਿਕਟ ਦੀ ਸ਼ੁਰੂਆਤੀ ਕੀਮਤ
ਹੋਮ ਬਾਇਰਸ ਨੇ ਰੇਰਾ ਨੂੰ ਸ਼ਿਕਾਇਤ ਕੀਤੀ ਸੀ ਕਿ ਲੰਮੀ ਉਡੀਕ ਤੋਂ ਬਾਅਦ ਵੀ ਉਨ੍ਹਾਂ ਨੂੰ ਫਲੈਟ ਨਹੀਂ ਮਿਲ ਰਿਹਾ ਹੈ। ਰੇਰਾ ਦੇ ਚੇਅਰਮੈਨ ਕੇ. ਕੇ. ਖੰਡੇਲਵਾਲ ਨੇ ਕਿਹਾ ਕਿ ਦੋਵੇਂ ਪੱਖਾਂ ਦੀਆਂ ਦਲੀਲਾਂ ਸੁਣਨ ਤੋਂ ਬਾਅਦ ਅਥਾਰਿਟੀ ਨੇ ਬਿਲਡਰਸ ਨੂੰ ਘਰ ਖਰੀਦਦਾਰਾਂ ਦਾ ਪੈਸਾ ਵਿਆਜ ਨਾਲ ਮੋੜਨ ਦਾ ਹੁਕਮ ਦਿੱਤਾ ਹੈ। ਬਿਲਡਰਸ ਐਗਰੀਮੈਂਟ ਮੁਤਾਬਕ ਬਾਇਰਸ ਨੂੰ ਫਲੈਟ ਦੇਣ ’ਚ ਅਸਫਲ ਰਹੇ। ਬਿਲਡਰਸ ਨੂੰ ਇਸ ਤਰ੍ਹਾਂ ਘਰ ਖਰੀਦਦਾਰਾਂ ਨੂੰ ਹਲਕੇ ’ਚ ਨਹੀਂ ਲੈਣਾ ਚਾਹੀਦਾ। ਉਨ੍ਹਾਂ ਦੇ ਹਿੱਤਾਂ ਨੂੰ ਬਚਾਉਣ ਲਈ ਰੇਰਾ ਹੈ। ਬਿਲਡਰਸ ਨੇ ਘਰ ਖਰੀਦਦਾਰਾਂ ਤੋਂ ਪੈਸਾ ਲੈ ਲਿਆ ਪਰ ਨਿਸ਼ਚਿਤ ਸਮੇਂ ਦੇ ਅੰਦਰ ਉਨ੍ਹਾਂ ਨੂੰ ਫਲੈਟ ਦੇਣ ’ਚ ਅਸਫਲ ਰਹੇ।
ਰਹੇਜਾ ਡਿਵੈੱਲਪਰਸ ਦੇਵੇਗਾ ਸਭ ਤੋਂ ਵੱਧ ਰਿਫੰਡ
ਉਨ੍ਹਾਂ ਨੇ ਕਿਹਾ ਕਿ ਜੁਲਾਈ ’ਚ ਕਰੀਬ 300 ਮਾਮਲੇ ਸੁਣਵਾਈ ਲਈ ਆ ਚੁੱਕੇ ਹਨ। ਇਨ੍ਹਾਂ ’ਚੋਂ 63 ਮਾਮਲਿਆਂ ’ਚ ਬਿਲਡਰਸ ਨੂੰ ਵਿਆਜ ਸਮੇਤ ਰਿਫੰਡ ਕਰਨ ਨੂੰ ਕਿਹਾ ਗਿਆ ਹੈ। ਇਹ ਮਾਮਲੇ 17 ਬਿਲਡਰਸ ਨਾਲ ਜੁੜੇ ਸਨ ਅਤੇ ਇਨ੍ਹਾਂ ’ਚ ਰਿਫੰਡ ਦੀ ਅਮਾਊਂਟ 50 ਕਰੋੜ ਦੇ ਕਰੀਬ ਸੀ। ਰਹੇਜਾ ਡਿਵੈੱਲਪਰਸ ਨੂੰ ਸਭ ਤੋਂ ਵੱਧ 12 ਕਰੋੜ ਰੁਪਏ ਦਾ ਰਿਫੰਡ ਦੇਣਾ ਹੈ। ਇਹ ਰਿਫੰਡ 11 ਘਰ ਖਰੀਦਦਾਰਾਂ ਦਾ ਹੈ। ਇਨ੍ਹਾਂ ’ਚੋਂ ਇਕ ਰਿਫੰਡ 2.35 ਕਰੋੜ ਰੁਪਏ ਦਾ ਹੈ।
ਇਹ ਵੀ ਪੜ੍ਹੋ : Tik Tok ਨੇ ਗਲਤ ਜਾਣਕਾਰੀ ਫੈਲਾਉਣ ਵਾਲੇ 1.25 ਕਰੋੜ ਪਾਕਿਸਤਾਨੀ ਵੀਡੀਓਜ਼ ਨੂੰ ਹਟਾਇਆ
ਨੋਟ - ਇਸ ਖ਼ਬਰ ਬਾਰੇ ਆਪਣੇ ਵਿਚਾਰ ਕੁਮੈਂਟ ਬਾਕਸ ਵਿਚ ਜ਼ਰੂਰ ਸਾਂਝੇ ਕਰੋ।
ਕੀ ਵਧੇਗੀ ਇਨਕਮ ਟੈਕਸ ਰਿਟਰਨ ਭਰਨ ਦੀ ਤਾਰੀਖ਼? ਜਾਣੋ ਸਰਕਾਰ ਦਾ ਬਿਆਨ
NEXT STORY