ਮੁੰਬਈ - ਸ਼ੇਅਰ ਬਾਜ਼ਾਰ ਦੇ ਭਾਰਤੀ ਦਿੱਗਜ ਰਾਕੇਸ਼ ਝੁਨਝੁਨਵਾਲਾ ਵਲੋਂ ਸ਼ੁਰੂ ਕੀਤੀ ਜਾ ਰਹੀ ਏਅਰਲਾਈਨ ਅਕਾਸਾ ਏਅਰ 7 ਅਗਸਤ ਨੂੰ ਲਾਂਚ ਕੀਤੀ ਜਾਵੇਗੀ। ਏਅਰਲਾਈਨ ਨੇ ਅੱਜ ਭਾਵ 22 ਜੁਲਾਈ ਤੋਂ ਟਿਕਟਾਂ ਦੀ ਬੁਕਿੰਗ ਸ਼ੁਰੂ ਕਰ ਦਿੱਤੀ ਹੈ। ਅਕਾਸਾ ਦੀ ਪਹਿਲੀ ਫਲਾਈਟ ਫਿਲਹਾਲ ਮੁੰਬਈ-ਅਹਿਮਦਾਬਾਦ ਅਤੇ ਬੈਂਗਲੁਰੂ-ਕੋਚੀ ਰੂਟਾਂ 'ਤੇ ਉਡਾਣ ਭਰੇਗੀ।
ਨਵੀਂ ਹਵਾਬਾਜ਼ੀ ਸੇਵਾ ਆਕਾਸ਼ ਏਅਰ ਦੀਆਂ ਵਪਾਰਕ ਉਡਾਣਾਂ 7 ਅਗਸਤ ਤੋਂ ਮੁੰਬਈ-ਅਹਿਮਦਾਬਾਦ ਮਾਰਗ 'ਤੇ ਸ਼ੁਰੂ ਹੋਣਗੀਆਂ। ਪਹਿਲੀ ਉਡਾਣ ਬੋਇੰਗ 737 MAX ਜਹਾਜ਼ ਹੋਵੇਗੀ। ਕੰਪਨੀ ਨੇ ਸ਼ੁੱਕਰਵਾਰ ਨੂੰ ਇਹ ਜਾਣਕਾਰੀ ਦਿੱਤੀ। ਕੰਪਨੀ ਨੇ ਇਕ ਬਿਆਨ 'ਚ ਕਿਹਾ ਕਿ 7 ਅਗਸਤ ਤੋਂ ਮੁੰਬਈ-ਅਹਿਮਦਾਬਾਦ ਰੂਟ 'ਤੇ 28 ਹਫਤਾਵਾਰੀ ਉਡਾਣਾਂ ਸ਼ੁਰੂ ਹੋ ਰਹੀਆਂ ਹਨ, ਜਿਸ ਲਈ ਟਿਕਟਾਂ ਦੀ ਵਿਕਰੀ ਸ਼ੁਰੂ ਕਰ ਦਿੱਤੀ ਗਈ ਹੈ। 13 ਅਗਸਤ ਤੋਂ, ਬੈਂਗਲੁਰੂ-ਕੋਚੀ ਰੂਟ 'ਤੇ 28 ਹਫਤਾਵਾਰੀ ਉਡਾਣਾਂ ਵੀ ਸ਼ੁਰੂ ਹੋਣਗੀਆਂ।
ਇਹ ਵੀ ਪੜ੍ਹੋ : ਹਵਾਈ ਯਾਤਰੀਆਂ ਲਈ ਅਹਿਮ ਖ਼ਬਰ, ਬੋਰਡਿੰਗ ਪਾਸ ਨੂੰ ਲੈ ਕੇ ਵਿਭਾਗ ਨੇ ਜਾਰੀ ਕੀਤੇ ਇਹ ਆਦੇਸ਼
ਵਪਾਰਕ ਉਡਾਣ ਸੇਵਾ ਦੋ 737 MAX ਜਹਾਜ਼ਾਂ ਨਾਲ ਸ਼ੁਰੂ ਕੀਤੀ ਜਾਵੇਗੀ। ਏਅਰਲਾਈਨ ਨੂੰ ਇੱਕ ਮੈਕਸ ਜਹਾਜ਼ ਦੀ ਡਿਲਿਵਰੀ ਮਿਲ ਗਈ ਹੈ, ਦੂਜਾ ਜਹਾਜ਼ ਇਸ ਮਹੀਨੇ ਦੇ ਅੰਤ ਤੱਕ ਉਪਲਬਧ ਹੋਵੇਗਾ। ਆਕਾਸ਼ ਏਅਰ ਦੇ ਸਹਿ-ਸੰਸਥਾਪਕ ਅਤੇ ਮੁੱਖ ਵਪਾਰਕ ਅਧਿਕਾਰੀ ਪ੍ਰਵੀਨ ਅਈਅਰ ਨੇ ਕਿਹਾ, "ਅਸੀਂ ਮੁੰਬਈ ਅਤੇ ਅਹਿਮਦਾਬਾਦ ਵਿਚਕਾਰ ਉਡਾਣਾਂ ਦੇ ਨਾਲ ਸੰਚਾਲਨ ਸ਼ੁਰੂ ਕਰ ਰਹੇ ਹਾਂ।"
ਅਸੀਂ ਨੈਟਵਰਕ ਵਿਸਤਾਰ ਯੋਜਨਾਵਾਂ ਦੇ ਤਹਿਤ ਸ਼ਹਿਰਾਂ ਨੂੰ ਪੜਾਅਵਾਰ ਤਰੀਕੇ ਨਾਲ ਜੋੜਾਂਗੇ। ਪਹਿਲੇ ਸਾਲ ਵਿੱਚ, ਅਸੀਂ ਆਪਣੇ ਫਲੀਟ ਵਿੱਚ ਹਰ ਮਹੀਨੇ ਦੋ ਜਹਾਜ਼ ਸ਼ਾਮਲ ਕਰਾਂਗੇ।” ਆਕਾਸ਼ ਏਅਰ ਨੂੰ 7 ਜੁਲਾਈ ਨੂੰ ਡਾਇਰੈਕਟੋਰੇਟ ਜਨਰਲ ਆਫ ਸਿਵਲ ਐਵੀਏਸ਼ਨ (DGCA) ਤੋਂ ਏਅਰ ਆਪਰੇਟਰ ਸਰਟੀਫਿਕੇਟ (AOC) ਮਿਲਿਆ।
ਇਹ ਵੀ ਪੜ੍ਹੋ : Tik Tok ਨੇ ਗਲਤ ਜਾਣਕਾਰੀ ਫੈਲਾਉਣ ਵਾਲੇ 1.25 ਕਰੋੜ ਪਾਕਿਸਤਾਨੀ ਵੀਡੀਓਜ਼ ਨੂੰ ਹਟਾਇਆ
ਟਿਕਟ ਦੀ ਕੀਮਤ
ਫਲਾਈਟ ਦਾ ਘੱਟੋ-ਘੱਟ ਕਿਰਾਇਆ 3282 ਰੁਪਏ ਹੈ। ਮੁੰਬਈ ਤੋਂ ਫਲਾਈਟ ਟਿਕਟ 4,314 ਰੁਪਏ ਤੋਂ ਸ਼ੁਰੂ ਹੁੰਦੀ ਹੈ ਜਦਕਿ ਅਹਿਮਦਾਬਾਦ ਤੋਂ ਫਲਾਈਟ ਟਿਕਟ 3,906 ਰੁਪਏ ਤੋਂ ਸ਼ੁਰੂ ਹੁੰਦੀ ਹੈ। ਅਕਾਸਾ ਇੱਕ ਘੱਟ ਕੀਮਤ ਵਾਲੀ ਏਅਰਲਾਈਨ ਜਿਹੜੀ ਸਪਾਈਸਜੈੱਟ, ਇੰਡੀਗੋ, ਗੋਫਰਸਟ ਵਰਗੀਆਂ ਕੰਪਨੀਆਂ ਨੂੰ ਸਿੱਧਾ ਮੁਕਾਬਲਾ ਦੇਵੇਗੀ। ਅਕਾਸਾ ਆਪਣੇ ਬੋਇੰਗ 737 MAX ਜਹਾਜ਼ ਦੀ ਵਰਤੋਂ ਸਾਰੇ ਰੂਟਾਂ 'ਤੇ ਕਰੇਗੀ। ਏਅਰਲਾਈਨ ਦੇ ਸੰਸਥਾਪਕ ਅਤੇ ਸੀਈਓ ਵਿਨੈ ਦੂਬੇ ਨੇ ਕਿਹਾ, "ਅਸੀਂ ਟਿਕਟਾਂ ਦੀ ਵਿਕਰੀ ਸ਼ੁਰੂ ਕਰਨ ਲਈ ਬਹੁਤ ਉਤਸ਼ਾਹਿਤ ਹਾਂ।"
ਇਹ ਵੀ ਪੜ੍ਹੋ : ਰੁਪਏ ਦੀ ਗਿਰਾਵਟ ਕਾਰਨ RBI ਦੀ ਵਧੀ ਪਰੇਸ਼ਾਨੀ , ਲਗਾਮ ਲਗਾਉਣ ਲਈ ਬਣਾਈ ਇਹ ਯੋਜਨਾ
ਨੋਟ - ਇਸ ਖ਼ਬਰ ਬਾਰੇ ਆਪਣੇ ਵਿਚਾਰ ਕੁਮੈਂਟ ਬਾਕਸ ਵਿਚ ਜ਼ਰੂਰ ਸਾਂਝੇ ਕਰੋ।
ਸੈਂਸੈਕਸ 56 ਹਜ਼ਾਰ ਦੇ ਪਾਰ, ਨਿਵੇਸ਼ਕਾਂ ਦੀ ਪੂੰਜੀ 10 ਲੱਖ ਕਰੋੜ ਰੁਪਏ ਵਧੀ
NEXT STORY