ਬਿਜ਼ਨੈੱਸ ਡੈਸਕ : ਵਾਲਮਾਰਟ ਦੀ ਮਲਕੀਅਤ ਵਾਲੀ ਕੰਪਨੀ Flipkart ਦੇ ਕਰਮਚਾਰੀਆਂ ਦੀਆਂ ਮੁਸ਼ਕਲਾਂ ਵਧਦੀਆਂ ਨਜ਼ਰ ਆ ਰਹੀਆਂ ਹਨ। ਕੰਪਨੀ ਜਲਦ ਹੀ ਆਪਣੇ ਕਰੀਬ 1500 ਕਰਮਚਾਰੀਆਂ ਨੂੰ ਨੌਕਰੀ ਤੋਂ ਬਾਹਰ ਕੱਢ ਸਕਦੀ ਹੈ। ਸੂਤਰਾਂ ਤੋਂ ਮਿਲੀਆਂ ਖ਼ਬਰਾਂ ਮੁਤਾਬਕ ਕੰਪਨੀ ਆਪਣੇ ਕਰਮਚਾਰੀਆਂ ਦੀ ਕਾਰਗੁਜ਼ਾਰੀ ਦੀ ਸਮੀਖਿਆ ਕਰ ਰਹੀ ਹੈ, ਜੋ ਮਾਰਚ-ਅਪ੍ਰੈਲ ਤੱਕ ਪੂਰੀ ਹੋਣ ਦੀ ਸੰਭਾਵਨਾ ਹੈ। ਇਸੇ ਆਧਾਰ 'ਤੇ ਕੰਪਨੀ ਕਰਮਚਾਰੀਆਂ ਦੀ ਛਾਂਟੀ ਕਰ ਸਕਦੀ ਹੈ।
ਇਹ ਵੀ ਪੜ੍ਹੋ - ਮਾਲਦੀਵ ਨੂੰ ਲੱਗਾ ਇਕ ਹੋਰ ਝਟਕਾ: ਇਸ ਕੰਪਨੀ ਨੇ ਬਾਈਕਾਟ ਕਰ ਯਾਤਰਾ ਬੀਮਾ 'ਤੇ ਲਾਈ ਪਾਬੰਦੀ
ਕੰਪਨੀ ਕਿਉਂ ਕਰ ਰਹੀ ਹੈ ਇਹ ਛਾਂਟੀ
ਦੱਸ ਦੇਈਏ ਕਿ ਕੰਪਨੀ ਆਪਣੇ ਕੁੱਲ ਕਰਮਚਾਰੀਆਂ ਦੀ ਗਿਣਤੀ 'ਚ ਕਰੀਬ 5 ਤੋਂ 7 ਫ਼ੀਸਦੀ ਤੱਕ ਦੀ ਕਟੌਤੀ ਕਰਨ ਵਾਲੀ ਹੈ। Flipkart ਕਥਿਤ ਤੌਰ 'ਤੇ ਲਾਭਕਾਰੀ ਬਣੇ ਰਹਿਣ ਲਈ ਅਜਿਹਾ ਕਦਮ ਚੁੱਕਣ ਜਾ ਰਹੀ ਹੈ। ਇਕ ਰਿਪੋਰਟ ਮੁਤਾਬਕ ਫਲਿੱਪਕਾਰਟ ਨੇ ਫਿਲਹਾਲ ਭਰਤੀਆਂ 'ਤੇ ਵੀ ਰੋਕ ਲਗਾ ਦਿੱਤੀ ਹੈ। ਨਾਲ ਹੀ, ਲਾਗਤਾਂ ਨੂੰ ਕੰਟਰੋਲ ਕਰਨ ਲਈ, ਕੰਪਨੀ ਨੇ ਪਿਛਲੇ ਸਾਲ ਤੋਂ ਨਵੇਂ ਕਰਮਚਾਰੀਆਂ ਦੀ ਕੋਈ ਨਿਯੁਕਤ ਨਹੀਂ ਕੀਤੀ।
ਇਹ ਵੀ ਪੜ੍ਹੋ - ਰੱਥ ਦੇ ਰੂਪ 'ਚ ਸਜਾਏ ਵਾਹਨ 'ਚ ਅਯੁੱਧਿਆ ਭੇਜੇ ਜਾਣਗੇ 200 ਕਿੱਲੋ ਲੱਡੂ, ਮਕਰ ਸੰਕ੍ਰਾਂਤੀ ਵੀ ਮਨਾਈ ਜਾਵੇਗੀ
ਰਿਪੋਰਟਾਂ ਦੇ ਅਨੁਸਾਰ Flipkart ਦੁਆਰਾ ਕੀਤੀ ਜਾ ਰਹੀ ਇਕ ਛਾਂਟੀ ਦਾ ਅਸਰ ਫੈਸ਼ਨ ਪੋਰਟਲ ਮਿੰਤਰਾ ਵਿਚ ਕੰਮ ਕਰਨ ਵਾਲੇ ਕਰਮਚਾਰੀਆਂ 'ਤੇ ਨਹੀਂ ਪਵੇਗਾ। ਹਾਲਾਂਕਿ ਕੰਪਨੀ ਨੇ ਇਸ ਛਾਂਟੀ ਦੀਆਂ ਖ਼ਬਰਾਂ 'ਤੇ ਕਿਸੇ ਤਰ੍ਹਾਂ ਦੀ ਕੋਈ ਟਿੱਪਣੀ ਨਹੀਂ ਕੀਤੀ ਹੈ। ਕੰਪਨੀ ਪਹਿਲਾਂ ਵੀ ਕਰਮਚਾਰੀਆਂ ਦੀ ਕਾਰਗੁਜ਼ਾਰੀ ਦੇ ਆਧਾਰ 'ਤੇ ਛਾਂਟੀ ਕਰ ਚੁੱਕੀ ਹੈ।
ਇਹ ਵੀ ਪੜ੍ਹੋ - IndiGo ਨੇ ਗਾਹਕਾਂ ਨੂੰ ਦਿੱਤਾ ਵੱਡਾ ਝਟਕਾ! ਹੁਣ ਇਨ੍ਹਾਂ ਸੀਟਾਂ ਲਈ ਦੇਣੇ ਪੈਣਗੇ ਜ਼ਿਆਦਾ ਪੈਸੇ
ਵਿੱਤੀ ਸਾਲ 2023 ਵਿੱਚ ਕੰਪਨੀ ਦਾ ਮਾਲੀਆ
ਈ-ਕਾਮਰਸ ਦਿੱਗਜ ਫਲਿੱਪਕਾਰਟ ਦੀ ਸਹਾਇਕ ਕੰਪਨੀ ਫਲਿੱਪਕਾਰਟ ਇੰਟਰਨੈੱਟ ਨੇ ਵਿੱਤੀ ਸਾਲ-23 'ਚ 14,845 ਕਰੋੜ ਰੁਪਏ ਦਾ ਸੰਚਾਲਨ ਮਾਲੀਆ ਰਿਕਾਰਡ ਕੀਤਾ, ਜੋ ਪਿਛਲੇ ਸਾਲ ਦੇ ਮੁਕਾਬਲੇ 42 ਫ਼ੀਸਦੀ ਜ਼ਿਆਦਾ ਹੈ। ਫਲਿੱਪਕਾਰਟ ਦੀ ਮਾਰਕੀਟਪਲੇਸ ਆਰਮ ਯਾਨੀ ਫਲਿੱਪਕਾਰਟ ਇੰਟਰਨੈੱਟ ਦਾ ਕੁੱਲ ਨੁਕਸਾਨ 9 ਫ਼ੀਸਦੀ ਘਟਿਆ ਹੈ ਅਤੇ ਹੁਣ ਇਹ 4,026 ਕਰੋੜ ਰੁਪਏ 'ਤੇ ਆ ਗਿਆ ਹੈ।
ਇਹ ਵੀ ਪੜ੍ਹੋ - OMG! ਉਡਾਣ ਦੌਰਾਨ ਹਵਾ 'ਚ ਖੁੱਲ੍ਹਿਆ ਜਹਾਜ਼ ਦਾ ਦਰਵਾਜ਼ਾ, 177 ਲੋਕ ਵਾਲ-ਵਾਲ ਬਚੇ, ਹੋਈ ਐਮਰਜੈਂਸੀ ਲੈਂਡਿੰਗ
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
Boeing 737 ਮੈਕਸ ਜਹਾਜ਼ ਦਾ ਛੋਟਾ ਹਿੱਸਾ ਗਾਇਬ, ਭਾਰਤ 'ਚ ਜਾਂਚ ਦੌਰਾਨ ਸਾਹਮਣੇ ਆਇਆ ਨੁਕਸ
NEXT STORY