ਨਵੀਂ ਦਿੱਲੀ - ਈ-ਕਾਮਰਸ ਮੁੱਖ ਫਲਿੱਪਕਾਰਟ ਨੇ ਆਪਣੀ ਸ਼ਾਖਾ ਏ. ਐੱਨ. ਐੱਸ. ਕਾਮਰਸ ਨੂੰ ਬੰਦ ਕਰ ਦਿੱਤਾ ਹੈ। ਇਸ ਵਜ੍ਹਾ ਨਾਲ ਕੰਪਨੀ ਨੇ ਆਪਣੇ ਸਾਰੇ ਕਰਮਚਾਰੀਆਂ ਨੂੰ ਨੌਕਰੀ ਤੋਂ ਕੱਢ ਦਿੱਤਾ ਹੈ। ਸਾਲ 2017 ’ਚ ਸਥਾਪਤ, ਇਹ ਫਰਮ ਉਨ੍ਹਾਂ ਸੰਸਥਾਵਾਂ ਨੂੰ ਮਾਰਕੀਟਿੰਗ ਟੂਲ, ਵੇਅਰਹਾਊਸਿੰਗ ਆਦਿ ਸਮੇਤ ਸਾਰੀਆਂ ਸਹਾਇਤਾਵਾਂ ਪ੍ਰਦਾਨ ਕਰ ਰਹੀ ਸੀ, ਜੋ ਆਪਣੇ ਉਤਪਾਦ ਨੂੰ ਆਨਲਾਈਨ ਵੇਚਣਾ ਚਾਹੁੰਦੀਆਂ ਸਨ। ਇਸ ਨੂੰ 2022 ’ਚ ਫਲਿੱਪਕਾਰਟ ਨੇ ਐਕਵਾਇਰਡ ਕਰ ਲਿਆ। ਕੰਪਨੀ ਨਾਲ ਜਦੋਂ ਇਸ ਬਾਰੇ ਸੰਪਰਕ ਕੀਤਾ ਗਿਆ ਤਾਂ ਫਲਿੱਪਕਾਰਟ ਨੇ ਇਸ ਗੱਲ ਦੀ ਪੁਸ਼ਟੀ ਕੀਤੀ।
ਫਲਿੱਪਕਾਰਟ ਨੇ ਕਹੀ ਇਹ ਗੱਲ
ਫਲਿੱਪਕਾਰਟ ਨੇ ਕਿਹਾ ਕਿ ਸਾਵਧਾਨੀਪੂਰਵਕ ਵਿਚਾਰ ਕਰਨ ਤੋਂ ਬਾਅਦ ਏ. ਐੱਨ. ਐੱਸ. ਕਾਮਰਸ, ਇਕ ਪੂਰਨ-ਸਟੈਕ ਈ-ਕਾਮਰਸ ਇਨੇਬਲਰ, ਜਿਸ ਨੂੰ 2022 ’ਚ ਫਲਿੱਪਕਾਰਟ ਨੇ ਐਕਵਾਇਰਡ ਕੀਤਾ ਸੀ, ਨੇ ਆਪਣਾ ਸੰਚਾਲਨ ਬੰਦ ਕਰਨ ਦਾ ਫੈਸਲਾ ਕੀਤਾ ਹੈ। ਜਿਵੇਂ ਕਿ ਅਸੀਂ ਸੰਚਾਲਨ ਬੰਦ ਕਰ ਰਹੇ ਹਾਂ, ਅਸੀਂ ਕਰਮਚਾਰੀਆਂ ਅਤੇ ਗਾਹਕਾਂ ਸਮੇਤ ਸਾਰੇ ਹਿੱਤਧਾਰਕਾਂ ਲਈ ਇਕ ਸਹਿਜ ਸੁਧਾਰ ਯਕੀਨੀ ਕਰਨ ਲਈ ਵਚਨਬੱਧ ਹਾਂ। ਇਸ ਸੁਧਾਰ ਦੌਰਾਨ ਕਰਮਚਾਰੀਆਂ ’ਤੇ ਪ੍ਰਭਾਵ ਨੂੰ ਘੱਟ ਕਰਨ ਲਈ ਅਸੀਂ ਫਲਿੱਪਕਾਰਟ ’ਚ ਅੰਦਰੂਨੀ ਮੌਕੇ, ਆਊਟਪਲੇਸਮੈਂਟ ਸੇਵਾਵਾਂ ਅਤੇ ਵੱਖ ਪੈਕੇਜ ਪ੍ਰਦਾਨ ਕਰਨ ਦੀ ਯੋਜਨਾ ਬਣਾ ਰਹੇ ਹਾਂ।
ਕੰਪਨੀ ਦੇ ਕਿੰਨੇ ਕਰਮਚਾਰੀ ਹੋਏ ਪ੍ਰਭਾਵਿਤ
ਇਸ ਫੈਸਲੇ ਤੋਂ ਬਾਅਦ ਕਿੰਨੇ ਕਰਮਚਾਰੀ ਪ੍ਰਭਾਵਿਤ ਹੋਏ ਹਨ, ਇਸ ਦੀ ਗਿਣਤੀ ਦਾ ਪਤਾ ਨਹੀਂ ਲਾਇਆ ਜਾ ਸਕਿਆ। ਵਿੱਤੀ ਸਾਲ 2022 ਦੇ ਅਖੀਰ ’ਚ ਏ. ਐੱਨ. ਐੱਸ. ਕਾਮਰਸ ’ਚ 600 ਕਰਮਚਾਰੀ ਸਨ। ਦੇਸ਼ ’ਚ ਆਨਲਾਈਨ ਖਰੀਦਦਾਰੀ ਦਾ ਕੁਲ ਸਾਈਜ਼ ਇਸ ਸਮੇਂ ਕਰੀਬ 70 ਅਰਬ ਡਾਲਰ ਹੈ ਪਰ ਇਹ ਕੁਲ ਪ੍ਰਚੂਨ ਬਾਜ਼ਾਰ ਦਾ ਸਿਰਫ 7 ਫੀਸਦੀ ਹਿੱਸਾ ਹੈ।
ਫਲਿੱਪਕਾਰਟ ਦਾ ਮੰਨਣਾ ਹੈ ਕਿ ਭਾਰਤ ’ਚ ਪ੍ਰਚੂਨ ਖੇਤਰ ਦੇ ਪੂਰਨ ਵਿਕਾਸ ਦੇ ਨਾਲ ਇਸ ’ਚ ਜ਼ਿਕਰਯੋਗ ਵਾਧਾ ਹੋਵੇਗਾ। ਉਦਯੋਗ ਦੇ ਅੰਕੜੇ ਦੱਸਦੇ ਹਨ ਕਿ 2028 ਤੱਕ ਈ-ਕਾਮਰਸ ਭਾਰਤ ਦੇ ਪ੍ਰਚੂਨ ਬਾਜ਼ਾਰ ਦਾ ਲੱਗਭਗ 12 ਫੀਸਦੀ ਹਿੱਸਾ ਹੋਵੇਗਾ।
ਛੇਤੀ ਕਰੋ, ਅਪਡੇਟ ਕੀਤੀ ਰਿਟਰਨ ਫਾਈਲ ਕਰਨ ਲਈ 31 ਮਾਰਚ ਹੈ ਆਖ਼ਰੀ ਤਾਰੀਖ਼
NEXT STORY