ਨਵੀਂ ਦਿੱਲੀ(ਭਾਸ਼ਾ) – ਰੋਲਰ ਫਲੋਰ ਮਿੱਲਜ਼ ਫੈੱਡਰੇਸ਼ਨ ਆਫ ਇੰਡੀਆ (ਆਰ. ਐੱਫ. ਐੱਮ. ਐੱਫ. ਆਈ.) ਨੇ ਕਿਹਾ ਕਿ ਸਰਕਾਰ ਵਲੋਂ ਖੁੱਲ੍ਹੇ ਬਾਜ਼ਾਰ ’ਚ ਕਣਕ ਵੇਚਣ ਦੇ ਫੈਸਲੇ ਤੋਂ ਬਾਅਦ ਪਿਛਲੇ ਦੋ ਮਹੀਨਿਆਂ ’ਚ ਕਣਕ ਅਤੇ ਆਟੇ ਦੀਆਂ ਕੀਮਤਾਂ ’ਚ 6-8 ਰੁਪਏ ਪ੍ਰਤੀ ਕਿਲੋ ਦੀ ਕਮੀ ਆਈ ਹੈ। ਐਸੋਸੀਏਸ਼ਨ ਨੇ ਕਿਹਾ ਕਿ ਫਸਲ ਸਾਲ 2022-23 ਵਿਚ ਕਣਕ ਦਾ ਉਤਪਾਦਨ 10.6-11 ਕਰੋੜ ਟਨ ਰਹਿਣ ਦਾ ਅਨੁਮਾਨ ਹੈ। ਇਸ ਨੇ ਇਹ ਵੀ ਮੰਗ ਕੀਤੀ ਕਿ ਵਿੱਤੀ ਸਾਲ 2023-24 ਦੌਰਾਨ ਕਣਕ ਦਾ ਆਟਾ, ਮੈਦਾ ਅਤੇ ਸੂਜੀ ਸਮੇਤ ਕਣਕ ਅਤੇ ਕਣਕ ਤੋਂ ਬਣੇ ਉਤਪਾਦਾਂ ’ਤੇ ਐਕਸਪੋਰਟ ਪਾਬੰਦੀ ਜਾਰੀ ਰਹਿਣੀ ਚਾਹੀਦੀ ਹੈ।
ਆਰ. ਐੱਫ. ਐੱਮ. ਐੱਫ. ਆਈ. ਨੇ ਕਿਹਾ ਕਿ 25 ਜਨਵਰੀ ਨੂੰ ਖੁੱਲ੍ਹੀ ਬਾਜ਼ਾਰ ਵਿੱਕਰੀ ਯੋਜਨਾ (ਓ. ਐੱਮ. ਐੱਮ. ਐੱਸ.) ਸ਼ੁਰੂ ਕਰਨ ਦੇ ਸਰਕਾਰ ਦੇ ਫੈਸਲੇ ਕਾਰਣ ਪੂਰੇ ਦੇਸ਼ ’ਚ ਕਣਕ ਅਤੇ ਕਣਕ ਤੋਂ ਬਣੇ ਉਤਪਾਦਾਂ ਦੀਆਂ ਕੀਮਤਾਂ ’ਚ 600-800 ਰੁਪਏ ਪ੍ਰਤੀ ਕੁਇੰਟਲ ਦੀ ਕਮੀ ਆਈ ਹੈ। ਰੋਲਰ ਫਲੋਰ ਮਿੱਲਰਜ਼ ਫੈੱਡਰੇਸ਼ਨ ਮੁਤਾਬਕ ਮੌਜੂਦਾ ਸਮੇਂ ’ਚ ਆਟੇ ਦੀਆਂ ਕੀਮਤਾਂ 2600-3000 ਰੁਪਏ ਪ੍ਰਤੀ ਕੁਇੰਟਲ ਦੇ ਲਗਭਗ ਚੱਲ ਰਹੀਆਂ ਹਨ ਜਦ ਕਿ ਜਨਵਰੀ 2023 ਦੇ ਅੱਧ ਵਿਚ ਇਹ 3400-3800 ਰੁਪਏ ਪ੍ਰਤੀ ਕੁਇੰਟਲ ਸਨ। ਕੀਮਤਾਂ ਨੂੰ ਨਰਮ ਕਰਨ ਲਈ ਕੇਂਦਰ 50 ਲੱਖ ਟਨ ਕਣਕ ਖੁੱਲ੍ਹੇ ਬਾਜ਼ਾਰ ’ਚ ਵੇਚ ਰਿਹਾ ਹੈ।
IQAir ਦੀ ਰਿਪੋਰਟ 'ਚ ਪਾਕਿਸਤਾਨ ਦੇ ਲਾਹੌਰ ਨੂੰ ਦੁਨੀਆ ਦਾ ਸਭ ਤੋਂ ਪ੍ਰਦੂਸ਼ਿਤ ਸ਼ਹਿਰ ਐਲਾਨਿਆ
NEXT STORY