ਨਵੀਂ ਦਿੱਲੀ – ਕੇਂਦਰੀ ਵਿੱਤ ਮੰਤਰੀ ਨਿਰਮਲਾ ਸੀਤਾਰਮਨ ਇਕ ਵਾਰ ਮੁੜ ਭਾਰਤ ਦੀ ਸਭ ਤੋਂ ਸ਼ਕਤੀਸ਼ਾਲੀ ਔਰਤ ਬਣ ਗਈ ਹੈ। ਫੋਰਬਸ ਦੀ ਤਾਜ਼ਾ ਸੂਚੀ ’ਚ ਉਨ੍ਹਾਂ ਨੂੰ 37ਵਾਂ ਨੰਬਰ ਦਿੱਤਾ ਗਿਆ ਹੈ। ਫੋਰਬਸ ਮੈਗਜ਼ੀਨ ਨੇ ਦੁਨੀਆ ਦੀਆਂ 100 ਸਭ ਤੋਂ ਸ਼ਕਤੀਸ਼ਾਲੀ ਔਰਤਾਂ ਦੀ ਸੂਚੀ ਜਾਰੀ ਕੀਤੀ ਹੈ। ਇਸ ਤੋਂ ਪਹਿਲਾਂ ਹੁਣੇ ਜਿਹੇ ਜਾਰੀ ਕੀਤੀ ਗਈ ‘ਫਾਰਚੂਨ ਇੰਡੀਆ’ ਦੀ ਸੂਚੀ ’ਚ ਵੀ ਨਿਰਮਲਾ ਨੂੰ ਪਹਿਲਾ ਨੰਬਰ ਮਿਲਿਆ ਸੀ।
ਸੂਚੀ ਵਿਚ ਐੱਚ. ਸੀ. ਐੱਲ. ਦੀ ਰੋਸ਼ਨੀ ਨਾਡਰ 52ਵੇਂ ਨੰਬਰ ’ਤੇ, ਬਾਇਓਕੋਨ ਦੀ ਕਿਰਨ ਮਜੂਮਦਾਰ ਸ਼ਾਅ 72ਵੇਂ ਅਤੇ ਨਾਇਕਾ ਦੀ ਸੰਸਥਾਪਕ ਤੇ ਸੀ. ਈ. ਓ. ਫਾਲਗੁਨੀ ਨਾਇਰ 88ਵੇਂ ਨੰਬਰ ’ਤੇ ਮੌਜੂਦ ਹੈ। ਇਸ ਸਾਲ ਸ਼ਕਤੀਸ਼ਾਲੀ ਔਰਤਾਂ ਦੀ 18ਵੀਂ ਸਾਲਾਨਾ ਸੂਚੀ ’ਚ 40 ਔਰਤਾਂ ਅਜਿਹੀਆਂ ਹਨ, ਜੋ ਕਿਸੇ ਨਾ ਕਿਸੇ ਕੰਪਨੀ ’ਚ ਸੀ. ਈ. ਓ. ਦੇ ਅਹੁਦੇ ’ਤੇ ਹਨ। ਸੂਚੀ ’ਚ 19 ਵਿਸ਼ਵ ਨੇਤਾਵਾਂ ਨੂੰ ਵੀ ਥਾਂ ਦਿੱਤੀ ਗਈ ਹੈ। ਵਿੱਤ ਮੰਤਰੀ ਨਿਰਮਲਾ ਸੀਤਾਰਮਨ ਨੂੰ ਫੋਰਬਸ ਨੇ ਲਗਾਤਾਰ ਤੀਜੀ ਵਾਰ ਦੁਨੀਆ ਦੀਆਂ 100 ਸਭ ਤੋਂ ਸ਼ਕਤੀਸ਼ਾਲੀ ਔਰਤਾਂ ਦੀ ਸੂਚੀ ਵਿਚ ਸ਼ਾਮਲ ਕੀਤਾ ਹੈ। 2020 ਦੀ ਸੂਚੀ ’ਚ ਉਹ 41ਵੇਂ ਨੰਬਰ ’ਤੇ ਸੀ।
ਇਹ ਵੀ ਪੜ੍ਹੋ - ਹੈਲੀਕਾਪਟਰ ਹਾਦਸੇ 'ਚ ਵਰੁਣ ਸਿੰਘ ਦੀ ਬਚੀ ਜਾਨ, ਹਸਪਤਾਲ 'ਚ ਲੜ ਰਹੇ ਹਨ ਜ਼ਿੰਦਗੀ ਅਤੇ ਮੌਤ ਦੀ ਜੰਗ
ਮੈਕੇਂਜੀ ਸਟਾਕ ਦੁਨੀਆ ’ਚ ਸਭ ਤੋਂ ਸ਼ਕਤੀਸ਼ਾਲੀ
ਸੂਚੀ ’ਚ ਪਹਿਲੇ ਪਾਇਦਾਨ ’ਤੇ ਐਮਾਜ਼ੋਨ ਦੇ ਮਾਲਕ ਤੇ ਦੁਨੀਆ ਦੇ ਦੂਜੇ ਸਭ ਤੋਂ ਅਮੀਰ ਵਿਅਕਤੀ ਜੈਫ ਬੇਜੋਸ ਦੀ ਸਾਬਕਾ ਪਤਨੀ ਮੈਕੇਂਜੀ ਸਟਾਕ ਹੈ। ਮੈਕੇਂਜੀ ਨੇ ਇਹ ਥਾਂ ਜਰਮਨ ਦੀ ਚਾਂਸਲਰ ਐਂਜੇਲਾ ਮਾਰਕੇਲ ਨੂੰ ਪਿੱਛੇ ਛੱਡ ਕੇ ਹਾਸਲ ਕੀਤੀ ਹੈ। ਸੂਚੀ ’ਚ ਦੂਜੇ ਨੰਬਰ ’ਤੇ ਭਾਰਤੀ ਮੂਲ ਦੀ ਔਰਤ ਤੇ ਅਮਰੀਕਾ ਦੀ ਉਪ-ਰਾਸ਼ਟਰਪਤੀ ਕਮਲਾ ਹੈਰਿਸ ਹੈ।
ਨੋਟ - ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ? ਕੁਮੈਂਟ ਕਰਕੇ ਦਿਓ ਜਵਾਬ।
9 ਤੋਂ ਜ਼ਿਆਦਾ ਸਿਮ ਕਾਰਡ ਰੱਖਣ ਵਾਲਿਆਂ ਦੇ ਨੰਬਰ ਬੰਦ ਕਰਨ ਦੇ ਹੁਕਮ
NEXT STORY