ਜਲੰਧਰ— ਅਮਰੀਕੀ ਵਾਹਨ ਨਿਰਮਾਤਾ ਕੰਪਨੀ ਫੋਰਡ ਨੇ ਭਾਰਤ 'ਚ ਆਪਣੀ ਐੱਸ.ਯੂ.ਵੀ. ਈਕੋਸਪੋਰਟ ਦੇ ਦੋ ਨਵੇਂ ਵੇਰੀਐਂਟਸ ਈਕੋਸਪੋਰਟ ਐੱਸ ਅਤੇ ਈਕੋਸਪੋਰਟ ਸਿਗਨੇਚਰ ਲਾਂਚ ਕੀਤੇ ਹਨ। ਕੰਪਨੀ ਨੇ ਆਪਣੇ ਇਨ੍ਹਾਂ ਦੋਵਾਂ ਵੇਰੀਐਂਟਸ ਨੂੰ ਪੈਟਰੋਲ ਅਤੇ ਡੀਜ਼ਲ ਦੋਵਾਂ ਇੰਜਣ ਨਾਲ ਪੇਸ਼ ਕੀਤਾ ਹੈ। ਇਸ ਤੋਂ ਇਲਾਵਾ ਕੰਪਨੀ ਨੇ ਆਪਣੇ ਇਨ੍ਹਾਂ ਦੋਵਾਂ ਵੇਰੀਐਂਟਸ ਨੂੰ ਕਈ ਸ਼ਾਨਦਾਰ ਫੀਚਰਸ ਨਾਲ ਲੈਸ ਕੀਤਾ ਹੈ ਜੋ ਇਸ ਨੂੰ ਹੋਰ ਵੀ ਖਾਸ ਬਣਾ ਰਹੇ ਹਨ। ਇਨ੍ਹਾਂ ਦੋਵਾਂ ਵੇਰੀਐਂਟਸ ਦੀ ਖਾਸੀਅਤ ਇਸ ਵਿਚ ਸ਼ਾਮਲ ਸਨਰੂਫ ਹੈ ਜਿਸ ਨੂੰ ਨੌਜਵਾਨਾਂ ਵਲੋਂ ਕਾਫੀ ਪਸੰਦ ਕੀਤਾ ਜਾਂਦਾ ਹੈ।
ਕੀਮਤ
ਕੰਪਨੀ ਨੇ ਈਕੋਸਪੋਰਟ ਸਿਗਨੇਚਰ ਪੈਟਰੋਲ ਮਾਡਲ ਦੀ ਦਿੱਲੀ ਐਕਸ-ਸ਼ੋਅਰੂਮ ਕੀਤਮ 10.4 ਲੱਖ ਰੁਪਏ ਰੱਖੀ ਹੈ, ਉਥੇ ਹੀ ਇਸ ਦੇ ਡੀਜ਼ਲ ਮਾਡਲ ਦੀ ਕੀਮਤ 10.99 ਲੱਖ ਰੁਪਏ ਹੈ। ਫੋਰਡ ਈਕੋਸਪੋਰਟ ਐੱਸ ਦੀ ਗੱਲ ਕਰੀਏ ਤਾਂ ਇਸ ਦੇ ਪੈਟਰੋਲ ਮਾਡਲ ਦੀ ਦਿੱਲੀ ਐਕਸ-ਸ਼ੋਅਰੂਮ ਕੀਮਤ 11.37 ਲੱਖ ਰੁਪਏ ਹੈ ਅਤੇ ਇਸ ਦੇ ਡੀਜ਼ਲ ਮਾਡਲ ਦੀ ਕੀਮਤ 11.89 ਲੱਖ ਰੁਪਏ ਹੈ।
ਈਕੋਸਪੋਰਟ ਐੱਸ
ਕੰਪਨੀ ਨੇ ਈਕੋਸਪੋਰਟ ਐੱਸ ਐਡੀਸ਼ਨ 'ਚ 1.0-ਲੀਟਰ ਦਾ ਈਕੋਬੂਸਟ ਪੈਟਰੋਲ ਇੰਜਣ ਦਿੱਤਾ ਹੈ ਜੋ 123 bhp ਦੀ ਪਾਵਰ ਅਤੇ 170 Nm ਦਾ ਪੀਕ ਟਾਰਕ ਜਨਰੇਟ ਕਰਦਾ ਹੈ। ਕਾਰ ਦੇ ਨਾਲ ਐੱਚ.ਡੀ.ਆਰ. ਹੈੱਡਲੈਂਪਸ ਦਿੱਤੇ ਜਾ ਰਹੇ ਹਨ ਅਤੇ ਕਾਰ ਦੀ ਗ੍ਰਿੱਲ ਅਤੇ ਰੂਫ ਰੇਲਸ ਬਲੈਕ ਕਲਰ ਦੀਆਂ ਹਨ। ਐੱਸ.ਯੂ.ਵੀ. 'ਚ 17-ਇੰਚ ਦੇ ਅਲੌਏ ਵ੍ਹੀਲਸ ਦਿੱਤੇ ਹਨ। ਇਸ ਤੋਂ ਇਲਾਵਾ ਕਾਰ ਦੇ ਇੰਟੀਰੀਅਰ ਆਰੇਂਜ ਕਲਰ ਨਾਲ ਫਿਨੀਸ਼ ਕੀਤਾ ਹੈ। ਫੋਰਡ ਈਕੋਸਪੋਰਟ ਐੱਸ. 'ਚ 4.2-ਇੰਚ ਦਾ ਡਿਜੀਟਲ ਇੰਸਟਰੂਮੈਂਟ ਕਲੱਸਟਰ ਦਿੱਤਾ ਹੈ ਜੋ ਪ੍ਰੈਸ਼ਰ ਮਾਨੀਟਰਿੰਗ ਵਰਗੇ ਫੀਚਰ ਨਾਲ ਲੈਸ ਹੈ।
ਈਕੋਸਪੋਰਟ ਸਿਗਨੇਚਰ
ਫੋਰਡ ਨੇ ਆਪਣੀ ਇਸ ਕਾਰ ਨੂੰ ਸ਼ਾਨਦਾਰ ਡਿਜ਼ਾਇਨ 'ਚ ਪੇਸ਼ ਕੀਤਾ ਹੈ। ਕਾਰ ਦੇ ਗ੍ਰਿੱਲ ਦੇ ਅਗਲੇ ਹਿੱਸੇ 'ਚ ਲੱਗੇ ਬਲੈਕ ਫਾਗ ਲੈਂਪ ਬੇਜ਼ਲ ਦਿੱਤੇ ਗਏ ਹਨ। ਐੱਸ.ਯੂ.ਵੀ. 'ਚ ਨਵੇਂ ਗ੍ਰਾਫਿਕਸ ਦੇ ਨਾਲ ਰਿਅਰ ਸਪਾਇਲਰ ਅਤੇ ਰੂਫਰੇਲਸ ਵੀ ਦਿੱਤੀ ਗਈ ਹੈ। ਕੰਪਨੀ ਨੇ ਫੋਰਡ ਨੇ ਸਿਗਨੇਚਰ ਐਡੀਸ਼ਨ ਦੇ ਇੰਟੀਰੀਅਰ 'ਚ ਨੀਲਾ ਐਕਸੈਂਟ ਦਿੱਤਾ ਹੈ ਜੋ ਸੀਟ ਸਟਿੱਚਿੰਗ, ਇੰਸਟਰੂਮੈਂਟ ਪੈਨਲ ਅੇਤ ਸੈਂਟਰਲ ਕੰਸੋਲ 'ਤੇ ਦਿਖਾਈ ਦਿੰਦਾ ਹੈ। ਸਭ ਤੋਂ ਖਾਸ ਗੱਲ ਇਹ ਹੈ ਕਿ ਕੰਪਨੀ ਨੇ ਆਪਣੀ ਇਸ ਕਾਰ 'ਚ ਵੀ ਸਨਰੂਫ ਦਿੱਤੀ ਹੈ।
ਸ਼ੇਅਰ ਬਾਜ਼ਾਰ : ਸੈਂਸੈਕਸ 21 ਅੰਕ ਵਧਿਆ ਤੇ ਨਿਫਟੀ 10806 'ਤੇ ਬੰਦ
NEXT STORY